ਤਰਕਸ਼ੀਲ ਬਾਲ ਨਾਵਲ " ਭੂਤਾਂ ਦੇ ਸਿਰਨਾਵੇਂ " ਲੋਕ ਅਰਪਣ
(ਖ਼ਬਰਸਾਰ)
ਬਾਘਾਪੁਰਾਣਾ -- ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਦੀ ਰਹਿਨੁਮਾਈ ਹੇਠ ਨਵੰਬਰ ਮਹੀਨੇ ਦੇ ਪੰਜਾਬੀ ਮਾਹ ਨੂੰ ਸਮਰਪਿਤ ਇੱਕ ਪੁਸਤਕ ਰਿਲੀਜ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਭਾ ਦੇ ਪ੍ਰੈਸ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਦੀ 9ਵੀਂ ਪੁਸਤਕ ਤਰਕਸ਼ੀਲ ਬਾਲ ਸਾਹਿਤ ਨਾਵਲ "ਭੂਤਾਂ ਦੇ ਸਿਰਨਾਵੇਂ " ਨੂੰ ਲੋਕ ਅਰਪਣ ਕੀਤਾ ਗਿਆ ਹੈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ (ਨੈਸ਼ਨਲ ਐਵਾਰਡੀ ਆਧਿਆਪਕ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ) , ਡਾ ਸੁਰਜੀਤ ਸਿੰਘ ਬਰਾੜ, ਜੋਧ ਸਿੰਘ ਮੋਗਾ, ਚਰਨਜੀਤ ਕੌਰ ਗਰੇਵਾਲ, ਬਿੱਕਰ ਸਿੰਘ ਭਲੂਰ , ਪ੍ਰੋ ਸੁਰਜੀਤ ਸਿੰਘ ਦੌਧਰ ਅਤੇ ਪ੍ਰਧਾਨ ਲਖਵੀਰ ਸਿੰਘ ਕੋਮਲ ਸੁਸ਼ੋਭਿਤ ਸਨ।
ਸਮਾਗਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੋਰਾ ਸਮਾਲਸਰ ਵੱਲੋਂ ਤਰੰਨਮ ਵਿੱਚ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਉਪਰੰਤ ਸਭਾ ਦੇ ਸਕੱਤਰ ਹਰਵਿੰਦਰ ਸਿੰਘ ਰੋਡੇ ਅਤੇ ਪ੍ਰਧਾਨ ਲਖਵੀਰ ਸਿੰਘ ਕੋਮਲ ਵੱਲੋਂ ਪਹੁੰਚੀਆਂ ਹੋਈਆਂ ਸਮੂਹ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਡਾ ਸਾਧੂ ਰਾਮ ਲੰਗੇਆਣਾ ਦੇ ਨਾਵਲ ਭੂਤਾਂ ਦੇ ਸਿਰਨਾਵੇਂ ਨੂੰ ਉਕਤ ਪ੍ਰਧਾਨਗੀ ਮੰਡਲ ਵੱਲੋਂ ਸਾਂਝੇ ਤੌਰ ਤੇ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਇਸਦੇ ਨਾਲ ਹੀ ਅਮਰੀਕ ਸਿੰਘ ਤਲਵੰਡੀ, ਪ੍ਰੋ ਸੁਰਜੀਤ ਸਿੰਘ ਦੌਧਰ,ਡਾ ਸੁਰਜੀਤ ਸਿੰਘ ਬਰਾੜ,ਮਾ ਬਿੱਕਰ ਸਿੰਘ ਭਲੂਰ, ਤਰਕਸ਼ੀਲ ਆਗੂ ਮੁਕੰਦ ਕਮਲ, ਯਸ਼ ਚਟਾਨੀ, ਜਗਜੀਤ ਸਿੰਘ ਝਤਰੇ ਵੱਲੋਂ ਨਾਵਲ ਉਪਰ ਵਿਚਾਰ ਪੇਸ਼ ਕਰਦਿਆਂ ਕਿਹਾ ਗਿਆ ਕਿ ਡਾ ਸਾਧੂ ਰਾਮ ਲੰਗੇਆਣਾ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਇਸ ਨਾਵਲ ਤੋਂ ਪਹਿਲਾਂ ਕਾਫ਼ੀ ਪੁਸਤਕਾਂ ਬਾਲ ਸਾਹਿਤ ਅਤੇ ਹਾਸ ਵਿਅੰਗ ਖੇਤਰ ਨੂੰ ਸਮਰਪਿਤ ਕੀਤੀਆਂ ਹਨ ਅਤੇ ਤਰਕਸ਼ੀਲ ਬਾਲ ਨਾਵਲ ਉਨ੍ਹਾਂ ਦੀ ਇੱਕ ਨਿਵੇਕਲੀ ਸ਼ੈਲੀ ਹੈ। ਇਹ ਨਾਵਲ ਅੰਧਵਿਸ਼ਵਾਸ ਚੋਂ ਨਿਕਲ ਲਈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਸਦੇ ਨਾਲ ਹੀ ਲੇਖਕ ਨੂੰ ਹਾਰਦਿਕ ਵਧਾਈ ਦਿੱਤੀ ਗਈ। ਉਪਰੰਤ ਹੋਏ ਕਵੀ ਦਰਬਾਰ ਵਿੱਚ ਹਾਜ਼ਰ ਮਲਕੀਤ ਥਿੰਦ ਲੰਗੇਆਣਾ,ਮੇਜਰ ਸਿੰਘ ਹਰੀਏਵਾਲਾ, ਸੁਖਚੈਨ ਸਿੰਘ ਠੱਠੀ ਭਾਈ, ਜਸਵੰਤ ਜੱਸੀ, ਮੁਕੰਦ ਕਮਲ, ਕੰਵਲਜੀਤ ਭੋਲਾ ਲੰਡੇ,ਗੋਰਾ ਸਮਾਲਸਰ, ਈਸ਼ਰ ਸਿੰਘ ਲੰਭਵਾਲੀ,ਕੋਮਲ ਭੱਟੀ ਰੋਡੇ, ਸਰਬਜੀਤ ਸਿੰਘ ਸਮਾਲਸਰ, ਜਗਸੀਰ ਸਿੰਘ ਕੋਟਲਾ, ਸਾਗਰ ਸਫ਼ਰੀ, ਸਾਧੂ ਰਾਮ ਲੰਗੇਆਣਾ, ਜਗਦੀਸ਼ ਪ੍ਰੀਤਮ, ਯਸ਼ ਚਟਾਨੀ, ਔਕਟੋ ਆਊਲ, ਅਮਰਜੀਤ ਸਿੰਘ ਰਣੀਆਂ, ਹਰਚਰਨ ਸਿੰਘ ਰਾਜਿਆਣਾ, ਲਖਵੀਰ ਸਿੰਘ ਕੋਮਲ, ਮਾਂ ਸ਼ਮਸ਼ੇਰ ਸਿੰਘ, ਪ੍ਰਗਟ ਸਿੰਘ ਸਮਾਧ, ਰਾਜਿੰਦਰ ਕੁੱਕੂ ਕੰਬੋਜ, ਜਗਜੀਤ ਸਿੰਘ ਝਤਰੇ, ਸੁਰਜੀਤ ਸਿੰਘ ਕਾਲੇਕੇ, ਹਰਮਿੰਦਰ ਸਿੰਘ ਕੋਟਲਾ, ਚਰਨਜੀਤ ਕੌਰ ਗਰੇਵਾਲ, ਹਰਵਿੰਦਰ ਸਿੰਘ ਰੋਡੇ ਵੱਲੋਂ ਆਪੋਂ ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ। ਸਕੱਤਰ ਹਰਵਿੰਦਰ ਸਿੰਘ ਅਤੇ ਹਰਚਰਨ ਸਿੰਘ ਰਾਜਿਆਣਾ ਵੱਲੋਂ ਮਿਠਾਈ ਵੰਡ ਕੇ ਖੁਸ਼ੀਆਂ ਦਾ ਇਜ਼ਹਾਰ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਹਰਵਿੰਦਰ ਸਿੰਘ ਰੋਡੇ ਵੱਲੋਂ ਬਾਖੂਬੀ ਨਿਭਾਈ ਗਈ।