ਖ਼ਬਰਸਾਰ

  •    ‘ਤੂੰ ਹੱਸਦਾ ਸੁਹਣਾ ਲੱਗਦਾ ਏਂ’ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਕਵੀ ਦਰਬਾਰ / ਈ ਦੀਵਾਨ ਸੋਸਾਇਟੀ ਕੈਲਗਰੀ
  •    ਸਰਕਾਰੀ ਕਾਲਜ ਟਾਂਡਾ ਵਿਖੇ ਕਹਾਣੀਕਾਰ ਲਾਲ ਸਿੰਘ ਨਾਲ ਰੂਬਰੂ / ਪੰਜਾਬੀਮਾਂ ਬਿਓਰੋ
  •    ਤਰਕਸ਼ੀਲ ਬਾਲ ਨਾਵਲ " ਭੂਤਾਂ ਦੇ ਸਿਰਨਾਵੇਂ " ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਮਾਜ ਸੇਵੀ ਮਾ. ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਨਿੱਕ-ਸੁੱਕ’ ਲੋਕ ਅਰਪਣ ਹੋਈ / ਪੰਜਾਬੀਮਾਂ ਬਿਓਰੋ
  •    ਪੰਜਾਬੀ ਲੇਖਕ ਅਤੇ ਕਾਲਮਿਸਟ ਸੰਜੀਵ ਝਾਂਜੀ ਦਾ ਸਨਮਾਨ / ਪੰਜਾਬੀਮਾਂ ਬਿਓਰੋ
  • ਸਮਾਜ ਸੇਵੀ ਮਾ. ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ (ਖ਼ਬਰਸਾਰ)


    ਬਾਘਾਪੁਰਾਣਾ  -- ਯੂ ਐਸ ਏ ਤੋਂ ਚੱਲ ਰਹੇ ਪੰਜਾਬੀ ਮਾਂ ਡਾਟ ਕਾਮ ਮਹੀਨਾਵਾਰ ਆਨਲਾਈਨ ਅਖ਼ਬਾਰ ਦੇ ਚੀਫ਼ ਮਾ ਜਗਜੀਤ ਸਿੰਘ ਬਾਵਰਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਮਲਕੀਤ ਕੌਰ ਬਾਵਰਾ ਜੀ ਦਾ ਅਮਰੀਕਾ ਤੋਂ ਵਤਨ ਪਰਤਣ ਦੌਰਾਨ ਸਾਹਿਤ ਸਭਾ ਰਜਿ ਬਾਘਾਪੁਰਾਣਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਦੀ ਹਾਜ਼ਰੀ ਵਿੱਚ ਸਰਪ੍ਰਸਤ ਅਮਰਜੀਤ ਸਿੰਘ ਰਣੀਆਂ, ਹਰਨੇਕ ਸਿੰਘ ਨੇਕ ਰਾਜਿਆਣਾ, ਸੀਨੀਅਰ ਮੀਤ ਪ੍ਰਧਾਨ ਮੁਕੰਦ ਕਮਲ, ਮੀਤ ਪ੍ਰਧਾਨ ਕੰਵਲਜੀਤ ਭੋਲਾ ਲੰਡੇ, ਕੈਸ਼ੀਅਰ ਜਸਵੰਤ ਸਿੰਘ ਜੱਸੀ ਅਤੇ ਪ੍ਰੈਸ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਨਿੱਘਾ ਸਵਾਗਤ ਕਰਦਿਆਂ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਮਾ ਜਗਜੀਤ ਸਿੰਘ ਬਾਵਰਾ ਵੱਲੋਂ ਯੂ ਐਸ ਏ ਵਿੱਚ ਚੱਲ ਰਹੀਆਂ ਲਾਇਬ੍ਰੇਰੀਆਂ, ਵਿਦੇਸ਼ਾਂ ਵਿੱਚ ਸਾਹਿਤ ਦਾ ਮਿਆਰ ਅਤੇ ਪੁਸਤਕਾਂ ਦੇ ਪ੍ਰਕਾਸ਼ਨਾਂ ਅਤੇ ਸਾਹਿਤ ਜਗਤ ਨਾਲ ਜੁੜੇ ਹੋਏ ਹੋਰਨਾਂ ਵਿਸ਼ਿਆਂ ਬਾਰੇ ਪਹੁੰਚੇ ਹੋਏ ਲੇਖਕਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਅਤੇ ਸਭਾ ਦੇ ਸਮੂਹ ਨੁਮਾਇੰਦਿਆਂ ਨੂੰ ਜੀ ਆਇਆਂ ਆਖਦਿਆਂ  ਤਹਿ ਦਿਲੋਂ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੁਕੰਦ ਕਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾ ਜਗਜੀਤ ਸਿੰਘ ਬਾਵਰਾ ਬਹੁਤ ਲੰਬੇ ਸਮੇਂ ਤੋਂ ਸਾਹਿਤ ਨਾਲ  ਜੁੜੇ ਹੋਣ ਕਰਕੇ ਵਿਦੇਸ਼ਾਂ ਵਿੱਚ ਵੀ ਆਪਣੇ ਬੇਟੇ ਸਤਿੰਦਰ ਸਿੰਘ ਸੱਤੀ ਦੇ ਪੂਰਨ ਸਹਿਯੋਗ ਨਾਲ ਆਪਣੇ ਅਖ਼ਬਾਰ ਰਾਹੀਂ ਲੇਖਕਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਕੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਉੱਚਾ ਚੁੱਕਣ ਲਈ ਨਿਰੰਤਰ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਅਤੇ ਇੱਕ ਸਮਾਜ ਸੇਵੀ ਵੀ ਹੋਣ ਦੇ ਨਾਤੇ ਉਹ ਬਾਘਾਪੁਰਾਣਾ ਦੀਆਂ ਵੱਖ ਵੱਖ ਸਰਕਾਰੀ ਵਿਦਿਅਕ ਸੰਸਥਾਵਾਂ ਦੇ ਪੜ੍ਹਾਈ ਚੋਂ ਹੋਣਹਾਰ ਵਿਦਿਆਰਥੀਆਂ ਦਾ ਵੀ ਹੌਂਸਲਾ ਅਫ਼ਜਾਈ ਕਰਦੇ ਰਹਿੰਦੇ ਹਨ। ਇਸ  ਮੌਕੇ ਸਭਾ ਦੇ ਪ੍ਰੈਸ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਉਨ੍ਹਾਂ ਨੂੰ ਆਪਣਾ ਨਵ ਪ੍ਰਕਾਸ਼ਿਤ ਤਰਕਸ਼ੀਲ ਬਾਲ ਸਾਹਿਤ ਨਾਵਲ ਭੂਤਾਂ ਦੇ ਸਿਰਨਾਵੇਂ ਵੀ ਭੇਂਟ ਕੀਤਾ ਗਿਆ।