ਤੇਰੇ ਤੋਂ ਉਮੀਦਾਂ ਬੜੀਆਂ
ਸਭ ਨਿਗਾਹਾਂ ਤੇਰੇ ਤੇ ਖੜੀਆਂ
ਸੁਣਾਵੇਗਾ ਗੱਲ ਕੋਈ ਅੱਛੀ
ਆ ਓਏ 25 ਆ ਓਏ 25
ਜੀ ਆਇਆਂ ਨੂੰ 2025
ਕੋਈ ਰੱਬ ਦਾ ਜੀਅ ਨਾ ਭੁੱਖਾ ਸੋਵੇ
ਸਭ ਦੀ ਰੋਟੀ ਪੱਕਦੀ ਹੋਵੇ
ਸਭ ਨੂੰ ਖਵਾਈਂ ਕੱਚੀ ਪੱਕੀ
ਆ ਓਏ 25 ਆ ਓਏ 25
ਜੀ ਆਇਆਂ ਨੂੰ 2025
ਮਜ਼ਦੂਰ, ਮੁਲਾਜ਼ਮ ਤੇ ਕਿਰਸਾਨੀ
ਸੜਕਾਂ ਤੇ ਨਾ ਰੁਲੇ ਜਵਾਨੀ
ਰੇਪ ਦੀ ਭੇਟ ਨਾ ਚੜੇ ਕੋਈ ਬੱਚੀ
ਆ ਓਏ 25 ਆ ਓਏ 25
ਜੀ ਆਇਆਂ ਨੂੰ 2025
ਬੱਚੇ ਨਾ ਯਤੀਮ ਹੋਣ, ਗੱਭਰੂ ਨਾ ਪੁੱਤ ਮਰੇ
ਸਬਰ ਸੰਤੋਖ ਹੋਵੇ ਕੋਈ ਵੀ ਨਾ ਲੁੱਟ ਕਰੇ
ਨਸ਼ਿਆਂ ਤੋਂ ਜਵਾਨੀ ਨੂੰ ਬਚਾਈ ਰੱਖੀਂ
ਆ ਓਏ 25 ਆ ਓਏ 25
ਜੀ ਆਇਆਂ ਨੂੰ 2025
ਮੁੱਕ ਜਾਣ ਸਭ ਝਗੜੇ ਝੇੜੇ
ਰਲ ਕੇ ਬੈਠਣ ਸਭ ਹੋ ਨੇੜੇ
ਹੋਰ ਨਹੀਂ ਕੁੱਝ ਚਾਹੀਦਾ ਸੱਚੀਂ
ਆ ਓਏ 25 ਆ ਓਏ 25
ਜੀ ਆਇਆਂ ਨੂੰ 2025
ਗਿੰਦਰ ਸੰਮੇਵਾਲੀਏ ਦੀ ਇੱਕੋ ਅਰਦਾਸ
ਰੱਖਦਾ ਰਹੀਂ ਨਿਮਾਣਿਆਂ ਦੀ ਲਾਜ
ਮਾਲਕਾ ਮਿਹਰ ਬਣਾਈ ਰੱਖੀਂ
ਆ ਓਏ 25 ਆ ਓਏ 25
ਜੀ ਆਇਆਂ ਨੂੰ 2025