ਕਿੱਥੇ ਐ ਐਦਾਂ ਦੇ ਲੋਕ
ਬਣਨ ਨਾ ਜਿਹੜੇ ਪੈਰ ਦੀ ਮੋਚ
ਗਲਤ ਹੋਣ ਤੋਂ ਲੈਣ ਜੋ ਰੋਕ
ਸਾਰਥਕ ਏ ਜਿਹਨਾਂ ਦੀ ਸੋਚ
ਜੁਲਮ ਅੱਗੇ ਨਾ ਮਾਰਨ ਮੋਕ
ਕਿੱਥੇ ਹੈ ਐਦਾਂ ਦਾ ਮਨੁੱਖ
ਜਿਸਨੂੰ ਨਹੀਂਓਂ ਕੋਈ ਦੁੱਖ
ਜਿਸਨੂੰ ਲੱਗਦੀ ਨਹੀਂਓਂ ਭੁੱਖ
ਜਿਹੜਾ ਮੰਗੇ ਸਭਦਾ ਸੁੱਖ
ਜਿਸਨੂੰ ਜਾਨੋਂ ਪਿਆਰੇ ਰੁੱਖ
ਕਿੱਥੇ ਐ ਐਦਾਂ ਦੀ ਸਰਕਾਰ
ਲੈ ਕੇ ਵੋਟਾਂ ਨਾ ਹੋਵੇ ਉਡਾਰ
ਗਰੀਬਾਂ ਤੇ ਜੋ ਬਣੇ ਨਾ ਭਾਰ
ਕਰ ਲਵੇ ਹਰ ਕੋਈ ਜਿਸ 'ਤੇ ਏਤਬਾਰ
ਜੋ ਦਿਖਾ ਕੇ ਸੁਪਨੇ ਕਰੇ ਸਾਕਾਰ
ਕਿੱਥੇ ਐ ਐਦਾਂ ਦੇ ਬੰਦੇ
ਇੱਕ ਪਾਸੇ ਨੇ ਜਿਹਨਾਂ ਦੇ ਦੰਦੇ
ਜਿਹੜੇ ਲਫ਼ਜ਼ ਨਾ ਵਰਤਣ ਗੰਦੇ
ਯਾਰੀ ਵਿੱਚ ਨਾ ਲਾਵਣ ਰੰਦੇ
ਬਨਾਉਣ ਨਾ ਜੋ ਧਰਮਾਂ ਨੂੰ ਧੰਦੇ
ਕਿੱਥੇ ਐ ਐਦਾਂ ਦੀ ਨਾਰੀ
ਜਿਸ ਵਿੱਚ ਹੋਵੇ ਨਾ ਕੋਈ ਕਲਾਕਾਰੀ
ਜਿਸਨੂੰ ਨਹੀਂ ਕੋਈ ਇਸ਼ਕ ਬਿਮਾਰੀ
ਮਜਬੂਰੀਆਂ ਅੱਗੇ ਜੋ ਨਾ ਹਾਰੀ
ਜਿਸ 'ਤੇ ਖੁਦ ਦੀ ਸੋਚ ਨੀ ਭਾਰੀ