'' ਦਿਮਾਗੀ ਦੌਰਾ ''
'' ਉਏ ਆਹ ਕਿਹੜਾ ਸੂਰਜ ਨਿਕਲਣ ਤੋਂ ਪਹਿਲਾ ਹੀ ਕੁੱਤਿਆਂ ਨੂੰ ਮੂੰਹ ਚਟਾਈ ਜਾਂਦਾ ਏ ?"
ਇਹ ਤਾਂ ਆਪਣੀ ਜੱਥੇਬੰਦੀਆਂ ਦਾ" ਕੋਈ ਸ਼ਰਾਬੀ ਲੱਗਦਾ ।"
" ਚੱਲ ਮੀਤਿਆ ਦੇਖੀਏ ।"
" ਉਏ ਰੱਬ ਭਲੀ ਕਰੇ ਇਹ ਤਾਂ ਰਾਂਝਿਆ ਮੈਨੂੰ ਨਸ਼ਾ ਵਿਰੋਧੀ ਮੁਹਿੰਮ ਦਾ ਪ੍ਰਧਾਨ ਆਪਣੇ ਪਿੰਡ ਵਾਲੇ ਫੌਜੀ ਦਾ ਮੁੰਡਾ ਮੀਤ ਲੱਗਦਾ ।"
" ਆਹੋ ਮੀਤਿਆ ਮੈਨੂੰ ਵੀ ਉਹੀ ਲੱਗਦਾ, ਚੱਲ ਚੱਕ ਇਹਨੂੰ ਇਹਦੇ ਘਰ ਛੱਡ ਆਈਏ ।''
" ਰਹਿਣ ਦੇ ਉਹ ਮੀਤਿਆ, ਜੇ ਕੋਈ ਐਸੀ ਵੈਸੀ ਗੱਲ ਹੋ ਗਈ ਤਾਂ ਸਾਰਾ ਇਲਜ਼ਾਮ ਆਪਣੇ ਉੱਪਰ ਆਓ।"
"ਤੇਰੀ ਮਰਜ਼ੀ ਆ ਯਾਰ, ਪਰ ਤੈਨੂੰ ਯਾਦ ਏ ਰਾਂਝਿਆ , ਜਦੋਂ ਇਹ ਤੈਨੂੰ ਸ਼ਰਾਬੀ ਹਾਲਤ ਵਿੱਚ ਚੱਕ ਕੇ ਤੇਰੇ ਘਰ ਛੱਡ ਕੇ ਆਇਆ ਸੀ ।" ਲੋਕ ਤਾਂ ਇਹਦੇ ਨਾਲ ਗੱਲ ਕਰਨ ਨੂੰ ਤਰਸਦੇ ਨੇ ਸਾਰਿਆਂ ਦਾ ਭਲਾ ਕਰਦਾ ਏ । ਇਹਨੂੰ ਛੱਡਣ ਲਈ ਵੀ ......।"
" ਮੀਤਿਆ ਉਹ ਸਮਾਂ ਹੋਰ ਸੀ । ਹੁਣ ਤਾਂ ਇਹ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ, ਹੁਣ ਇਹਨੂੰ ਕਿਹਨੇ ਪੁੱਛਣਾ ।"
" ਰਾਂਝਿਆ ਕੀ ਤੈਨੂੰ ਇਹ ਸ਼ਰਾਬੀ ਲੱਗਦਾ ।"
" ਸ਼ਰਾਬੀ ਤਾਂ ਮੈਨੂੰ ਵੀ ਨਹੀਂ ਲੱਗਦਾ ।"
ਫਿਰ ਦੋਹਾਂ ਨੇ ਚੁੱਕਿਆ ਉਹਦੇ ਘਰ ਲੈ ਗਏ, ਘਰ ਵਾਲੇ ਦੇਖਦਿਆਂ ਹੀ ਕਹਿਣ ਲੱਗੇ ਚੰਗਾ ਕੀਤਾ ਪੁੱਤ ਜਿਹੜੇ ਤੁਸੀਂ ਟਾਈਮ ਤੇ ਘਰ ਲੈ ਆਏ ।
ਨਹੀਂ ਤਾਂ ਅੱਜ ਸਾਡੇ ਘਰ ਦਾ ਦੀਵਾ ਸਦਾ ਲਈ ਬੁੱਝ ਜਾਣਾ ਸੀ।ਇਹਨੂੰ ਤਾਂ ਦਿਮਾਗੀ ਦੌਰਾ ਪੈ ਜਾਂਦਾ ਏ ।
" ਹੁਣ ਦੋਂਹਨੇ ਬਹੁਤ ਹੀ ਪਛਤਾ ਰਹੇ ਸੀ , ਕਿ ਸ਼ੱਕ ਦੇ ਦੌਰਾਨ ਨਾ ਮੁਆਫ ਹੋਣ ਵਾਲੀ ਬਹੁਤ ਹੀ ਵੱਡੀ ਗਲਤੀ ਹੋ ਜਾਂਣੀ ਸੀ ।"