ਹੰਕਾਰ ਨਾ ਹੁੰਦਾ (ਕਵਿਤਾ)

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਝੂਠਾ  ਜੇਕਰ  ਇਹ ਸੰਸਾਰ ਨਾ ਹੁੰਦਾ ,
ਫਿਰ ਲੋਕਾਂ ਦੇ ਵਿੱਚ ਹੰਕਾਰ ਨਾ ਹੁੰਦਾ ।
 
ਰਹਿੰਦੀ ਪਿਆਰ-ਮੁਹੱਬਤ ਨਾਲ ਐ ਦੁਨੀਆਂ,
 ਫੇਰ ਕੋਈ ਮਾਰੂ ਹਥਿਆਰ ਨਾ ਹੁੰਦਾ।
 
ਜੇਕਰ ਸਭ ਨੂੰ  ਮਿਲਦੇ ਹੱਕ ਬਰਾਬਰ,
ਫਿਰ ਹੱਥਾਂ ਦੇ ਵਿੱਚ  ਹਥਿਆਰ ਨਾ ਹੁੰਦਾ। 
 
ਨਾਰੀ  ਨੂੰ ਮਿਲਦੇ  ਜੇਕਰ  ਹੱਕ ਸਾਰੇ, 
ਫਿਰ ਏਥੇ ਜਿਸਮਾਂ ਦਾ ਵਪਾਰ ਨਾ ਹੁੰਦਾ।
 
ਮਾਂ  ਦਾ  ਪੁੱਤ  ਵੀ  ਨਾ  ਹੁੰਦਾ  ਪ੍ਰ‌ਦੇਸੀ,
ਜੇਕਰ ਏਥੇ ਉਹ ਬੇਰੁਜ਼ਗਾਰ ਨਾ ਹੁੰਦਾ।
 
ਜੇਕਰ ਪੱਥਰ ਦਿਲ ਹੋਵੇ ਐ ਇਨਸਾਨ,
ਫੇਰ ਯਾਰੋ ਕੋਈ  ਕਲਾਕਾਰ  ਨਾ ਹੁੰਦਾ।
 
ਜੇਕਰ ਮੋਹ -ਮਾਇਆ ਨਾ ਹੋਵੇ ਮਨਦੀਪ,
ਦੁਨੀਆਂ ਵਿੱਚ  ਕੋਈ  ਤਕਰਾਰ ਨਾ ਹੁੰਦਾ।