ਮਜ਼ਦੂਰ ਦਿਵਸ ਦਾ ਮੁੱਖ ਉਦੇਸ਼ (ਲੇਖ )

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਜ਼ਦੂਰ ਦਿਵਸ ਪੂਰੀ ਦੁਨੀਆਂ ਵਿੱਚ ਇੱਕ ਮਈ ਨੂੰ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਦਾ ਮੁੱਖ ਉਦੇਸ਼ ਜਿੱਥੇ ਮਜ਼ਦੂਰਾਂ ਦੇ ਸੰਘਰਸ਼ ਭਰੇ ਜੀਵਨ ਅਤੇ ਉਨ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਪ੍ਰਾਪਤੀਆਂ ਬਾਰੇ ਜਾਣ ਦਿੰਦਾ ਹੈ। ਇੱਕ ਮਈ 1886 ਨੂੰ ਅਮਰੀਕਾ ਦੇ ਮਜ਼ਦੂਰਾਂ ਨੇ ਉੱਥੇ ਦੀ ਜਾਬਰ ਹਕੂਮਤ ਨਾਲ ਮੱਥਾ ਲਾਉਂਦਿਆਂ ਕਾਰਖਾਨਿਆਂ ਫੈਕਟਰੀਆਂ ਅੰਦਰ ਕੰਮ ਕਰਦੇ ਮਜ਼ਦੂਰਾਂ ਵਾਸਤੇ ਅੱਠ ਘੰਟੇ ਦਿਹਾੜੀ ਮੰਗ ਵਾਸਤੇ ਤੂਫਾਨੀ ਸੰਘਰਸ਼ ਦਾ ਐਲਾਨ ਕੀਤਾ ਸੀ। ਇਹ ਕੋਈ ਘਟਨਾ ਨਹੀਂ ਸੀ ਇੱਕ ਮਜ਼ਦੂਰਾਂ ਨਾਲ ਬੀਤੀ ਹੋਈ ਸੱਚੀ ਹੱਡ ਬੀਤੀ ਸੀ। ਇੱਕ ਮਈ ਜਾਣੀ ਕੇ ਮਜ਼ਦੂਰ ਦਿਵਸ ਨੂੰ ' ਲੇਬਰ ਡੇਅ ' ਮਈ ਦੇ ਅਤੇ ਅੰਤਰਰਾਸ਼ਟਰੀ ਕਾਮਿਆਂ ਦਾ ਦਿਨ ਦੇ ਨਾਮ ਨਾਲ - ਨਾਲ ਜਾਣਿਆਂ ਜਾਂਦਾ ਹੈ। ਇਸ ਦਿਨ ਲੱਗ ਭੱਗ ਸਾਰੇ ਦੇਸ਼ਾਂ ਵਿੱਚ ਹੀ ਕੰਮ ਕਾਰ ਵਾਲੇ ਲੋਕ ਅਤੇ ਮਜ਼ਦੂਰ ਯੂਨੀਅਨਾਂ ਵੱਲੋਂ ਅਮਰੀਕਾ ਦੀਆਂ ਸੜਕਾਂ ਉੱਪਰ ਉੱਤਰ ਆਏ ਸੀ। 1886 ਈ: ਨੂੰ ਅਮਰੀਕਾ ਦੇ ਸ਼ਿਕਾਗੋ ਦੇਸ਼ ਵਿੱਚ ਕਿਸੇ ਅਨਜਾਣ ਵਿਆਕਤੀ ਦੁਆਰਾ ਪੁਲਿਸ ਤੇ ਸੁੱਟੇ ਗਏ ਡਾਈਆਮਾਇਟ ਬੰਬ ਦੇ ਪ੍ਰਤੀ ਕਰਨ ਵਜੋਂ ਪੁਲਿਸ ਦੁਆਰਾ ਉਨ੍ਹਾਂ ਕਾਮਿਆਂ ਤੇ ਮਜ਼ਦੂਰਾਂ ਤੇ ਅੰਨ੍ਹੇ ਵਾਹ ਫੈਰਿੰਗ ਗੋਲੀਆਂ ਚਲਾਈਆਂ ਗਈਆਂ  ਜੋ ਕਿ ਆਪਣੇ ਅੱਠ ਘੰਟੇ ਦੀ ਦਿਹਾੜੀ ਕਰਾਉਣ ਲਈ ਹੜਤਾਲ ਤੇ ਬੈਠੇ ਹੋਏ ਸਨ। ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਮਜ਼ਦੂਰਾਂ ਨੂੰ ਭੁੰਨ ਸੁੱਟਿਆ ਸੀ। ਸ਼ਹੀਦ ਕਰ ਦਿੱਤੇ ਗਏ ਸੀ। ਜਿਸ ਵਿੱਚ ਕਈ ਭੈਣਾਂ ਦੇ ਵੀਰ ਅਤੇ ਕਈਆਂ ਦੇ ਸੁਹਾਗ ਉੱਜੜ ਗਏ ਸੀ। ਇੱਕ ਭੈਣ ਦੇ ਆਪਣੀ ਕੁੱਛੜ ਵਿੱਚ ਆਪਣਾ ਬੱਚਾ ਚੁੱਕਿਆ ਹੋਇਆ ਸੀ। ਉਹ ਵੀ ਪੁਲਿਸ ਦੀ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ। ਉਸ ਭੈਣ ਆਪਣਾ ਹੌਂਸਲਾ ਬੁਲੰਦ ਰੱਖਦੀ ਹੋਈ ਨੇ ਆਪਣੇ ਸਿਰ ਦੀ ਚੁੰਨੀ ਉਤਾਰ ਕੇ ਆਪਣੇ ਬੱਚੇ ਦੇ ਖੂਨ ਨਾਲ ਰੰਗ ਕੇ ਲਾਲ ਰੰਗ ਦਾ ਝੰਡਾ ਲਹਿਰਾਇਆ ਸੀ। ਇਹ ਲਾਲ ਝੰਡੇ ਦੀ ਮਹੱਤਤਾ ਹੈ ਜਿਸ ਤੋਂ ਅਸੀਂ ਅਣਜਾਣ ਹਾਂ। ਅੱਠ ਘੰਟੇ ਦੀ ਦਿਹਾੜੀ ਦਾ ਮਾਮਲਾ 1857 ਤੱਕ ਪੂਰੀ ਦੁਨੀਆਂ ਵਿੱਚ ਆਪਣੇ ਜ਼ੋਰ ਨਾਲ ਮਾਨਤਾ ਪ੍ਰਾਪਤ ਕੀਤੀ ਸੀ। ਇਸ ਦਿਨ ਤੋਂ ਸਾਰੀ ਦੁਨੀਆਂ ਵਿੱਚ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ। ਅੱਜ ਪੰਜਾਬ ਤੋਂ ਲੈਕੇ ਵਿਸ਼ਵ ਤੱਕ ਇਹ ਵਰਤਾਰਾ ਵੇਖਣ ਨੂੰ ਮਿਲਦਾ ਹੈ, ਸਾਡੇ ਸਰਕਾਰੀ ਫਰੰਗੀਆਂ ਅਨਸਰਾਂ ਵੱਲੋਂ ਆਪਣੀ ਤਾਕਤ ਛੁੱਟੀ ਦੇ ਰੋਲੇ ਰੱਪੇ ਵਿੱਚ ਮਈ ਦਿਵਸ ਦੀ ਅਮਲੀ ਰੂਹ ਉੱਪਰ ਪਰਦਾ ਪਾਉਂਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਕਿਰਤੀਆਂ ਅੱਗੇ ਇਸ ਮਹਾਨ ਦਿਹਾੜੇ ਦੀ ਵਿਰਾਸਤ ਉਜਾਗਰ ਕਰ ਹੋਣ ਤੋਂ ਰੋਕਣ ਦੇ ਯਤਨ ਕੀਤੇ ਜਾਂਦੇ ਹਨ। ਸਰਕਾਰੀ ਝੰਡੇ ਲਹਿਰਾ ਕੇ ਇੱਕ ਦੂਜੇ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਇਸ ਦਿਨ ਸ਼ਿਕਾਗੋ ਦੇਸ਼ ਵਿੱਚ ਅਨੇਕਾਂ ਮਜਦੂਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਪਰ ਦੁਨੀਆਂ ਭਰ ਦੇ ਲੋਕ ਇਸ ਦਿਨ ਨੂੰ ਆਪਣੇ - ਆਪਣੇ ਢੰਗ ਨਾਲ ਮਨਾਉਂਦੇ ਨਜ਼ਰ ਆਉਂਦੇ ਹਨ। ਜਿਵੇਂ ਸਮਾਜਵਾਦੀ ਅਤੇ ਕਮਿਊਨਿਸਟ ਦੇਸ਼ਾਂ ਵਿੱਚ ਜਿਵੇਂ ਚੀਨ, ਕਿਊਬਾ, ਰੂਸ ਵਿੱਚ ਸਰਕਾਰੀ ਛੁੱਟੀ ਹੋਣ ਦੇ ਨਾਲ ਰਾਸ਼ਟਰ ਪੱਧਰ ਤੇ ਸੈਨਿਕ ਪਰੇਡ ਵੀ ਕੀਤੀ ਜਾਂਦੀ ਹੈ। ਅਤੇ ਬਹੁਤ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਪਰ ਅੱਜ ਕੱਲ ਭਾਰਤ ਦੀ ਲੀਡਰਸ਼ਿਪ ਕੀ ਕਰ ਰਹੀ ਹੈ। ਕਿ ਨਵੀਆਂ ਕੰਪਨੀਆਂ ਨੂੰ ਹੋਕਾ ਦਿੱਤਾ ਜਾ ਰਿਹਾ ਹੈ, ਕਿ ਸਾਡੇ ਮੁਲਕ ਵਿੱਚ ਪੂਜੀ ਨਿਵੇਸ਼ ਤੌਰ 'ਤੇ ਅੰਨਾ, ਧਨ ਕਮਾਓ ਨਿੱਜੀਕਰਨ ਅਖੌਤੀ ਵਿਸ਼ਵੀਕਰਨ ਦੀਆਂ ਨੀਤੀਆਂ ਨਾਲ ਸਰਕਾਰੀ ਤੇ ਪ੍ਰਾਈਵੇਟ ਖੇਤਰਾਂ ਨੂੰ ਉਜਾੜਿਆ ਜਾ ਰਿਹਾ ਹੈ ਬੇ-ਲਗਾਮ ਤੇ ਮੁਨਾਫੇ ਖੋਰ ਸਾਮਰਾਜੀ ਤਕਨੀਕੀ ਨੇ ਸਾਡੇ ਗਰੀਬ ਮਜ਼ਦੂਰਾਂ ਦੇ ਹੱਥੋਂ ਕੰਮ ਖੋਹ ਲਿਆ ਹੈ। ਕਿਸਾਨਾਂ ਦੀਆਂ ਜ਼ਮੀਨਾਂ ਅਤੇ ਮਜ਼ਦੂਰਾਂ ਦੇ ਘਰਾਂ ਨੂੰ ਨਿਲਾਮ ਕੀਤਾ ਜਾ ਰਿਹਾ ਹੈ। ਮਹਿੰਗਾਈ ਨਿੱਤ ਪਾਰੇ ਵਾਂਗੂੰ ਉੱਪਰ ਨੂੰ ਵਧਦੀ ਹੋਈ ਅੱਜ ਅਸਮਾਨ ਛੁੰਹ ਚੁੱਕੀ ਹੈ। ਸਾਡੇ ਆਪਣੇ ਹੱਕ ਮਾਰਦੇ ਦੇ ਜਾਂ ਰਹੇ ਹਨ। ਉਜਰਤਾਂ ਸੁੰਗੜ ਰਹੀਆਂ ਹਨ। ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ। ਸਾਡੇ ਬੇਰੁਜ਼ਗਾਰੀ ਦੈਂਤ ਨੇ ਸਾਡੇ ਦੇਸ਼ ਦੀ ਜਵਾਨੀ ਨੂੰ ਨਿਗਲ ਰਿਹਾ ਹੈ ਅਤੇ ਗੰਦੇ ਸਭਿਆਚਾਰ ਨੇ ਸਾਡੀ ਮਨੁੱਖੀ ਸੋਚ ਨੂੰ ਗੰਦਲਾਂ ਕੀਤਾ ਜਾ ਰਿਹਾ ਹੈ। ਸਾਡੇ ਦੇਸ਼ ਦੀ ਜਵਾਨੀ ਤਾਂ ਬਿਲਕੁਲ ਇਸ ਗੰਧਲੇ ਸਭਿਆਚਾਰ ਦਾ ਸ਼ਿਕਾਰ ਹੋ ਚੁੱਕੀ ਹੈ। ਸਾਡੇ ਭਾਰਤ ਦੇ ਆਮ ਲੋਕ ਕੁੱਲੀ, ਗੁੱਲੀ, ਜੁੱਲੀ, ਵਿਦਿਆ ਸਿਹਤ ਆਦਿ ਬੁਨਿਆਦੀ ਲੋੜਾਂ ਨੂੰ ਤਰਸ ਰਹੇ ਹਨ। ਭਾਰਤ ਵਿੱਚ ਇੱਕ ਮਈ ਦਿਵਸ ਮਨਾਉਣ ਦੀ ਸ਼ੁਰੂਆਤ 1923 ਨੂੰ ਮਦਰਾਸ ਤੋਂ ਲੇਬਰ ਕਿਸਾਨ ਪਾਰਟੀ ਆਫ ਹਿੰਦੂਸਤਾਨ ਵੱਲੋਂ ਕੀਤੀ ਗਈ ਸੀ। ਇਸ ਦਿਨ ਪਹਿਲੀ ਵਾਰ ਭਾਰਤ ਵਿੱਚ ਲਾਲ ਰੰਗ ਦਾ ਝੰਡਾ ਲਹਿਰਾ ਕੇ ਮਜ਼ਦੂਰ ਦਿਵਸ ਮਨਾਇਆ ਸੀ। ਸਾਡੇ ਮਜ਼ਦੂਰਾਂ ਨੂੰ ਚਾਹੀਦਾ ਹੈ, ਕਿ ਇੱਕ ਮਈ ਦਿਵਸ ਮਨਾਉਣ ਦਾ ਦਿਨ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਅੱਗੇ ਤੋਰਨ ਦਾ ਇਹੋ ਹੀ ਇੱਕ ਮਤਲਬ ਹੈ। ਇਸ ਪ੍ਕਿਰਿਆ ਵਿੱਚ ਸ਼ਰੀਕ ਹੋਣਾ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸ਼ਿਕਾਗੋ ਦੇ ਸ਼ਹੀਦਾਂ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਕਿਰਤ ਪੂੰਜੀ ਦੀ ਗੁਲਾਮੀ ਤੋਂ ਮੁਕਤ ਕਰਾਉਣ ਦੀ ਜਾਂਚ  ਸਿਖਾਈ ਸੀ। ਅੱਜ ਆਪਾਂ ਉਸ ਜਾਂਚ ਨੂੰ ਹੋਰ ਅਮੀਰ ਬਣਾਉਂਣ ਦੀ ਕੋਸ਼ਿਸ਼ ਕਰੀਏ। ਇਹੀ ਸਾਡੇ ਗਰੀਬ ਮਜ਼ਦੂਰਾਂ ਵੱਲੋਂ ਉਨ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਇੱਕ ਸੱਚੀ ਸਰਧਾਂਜਲੀ ਹੋਵੇਗੀ।