ਕਈ ਵਾਰ ਪਈ ਬਿਪਤਾ ਨੂੰ, ਅਸੀਂ ਝਲ ਗਏ
ਪਾਂਧੀ ਇਨ੍ਹਾਂ ਰਾਹਾਂ ਤੇ, ਚਲਦੇ ਚੱਲ ਗਏ l
ਸਦੀਆਂ ਤੋਂ ਸੁੱਤੇ ਪਏ ਨੇ, ਅਜ ਵੀ ਕਈ,
ਸੂਰਜ ਤਾਂ ਕਈ ਵਾਰ, ਚੜ੍ਹ ਚੜ੍ਹ ਕੇ ਢਲ ਗਏ l
ਲੁੱਟੀ ਗਏ ਨੇ ਲੋਕਾਂ ਨੂੰ ਕਈ ਲੁਟੇਰੇ
ਕਿਵੇਂ ਅਸੀਂ ਚੋਰਾਂ ਦੇ, ਰਾਹਾਂ ਤੇ ਚਲ ਗਏ l
ਧਰਤੀ ਸਾਰੀ ਦਾ ਪੌਣ ਪਾਣੀ ਵਿਗੜ ਗਿਆ
ਰਹਿਣ ਸਹਿਣ ਦੇ ਢੰਗ ਤਰੀਕੇ ਬਦਲ ਗਏ l
ਖੜੇ ਰਹੇ ਚੁੱਪ ਕੀਤੇ, ਬੁੱਤਾਂ ਵਾਂਗ ਅਸੀਂ,
ਮਿੱਤਰ ਫ਼ਰੰਗੀਆਂ ਦੇ, ਗੱਦੀਆਂ ਮੱਲ ਗਏ l