ਚਾਦਰ ਵੇਖ ਕੇ ਅਪਣੇ ਪੈਰ ਪਸਾਰਿਆ ਕਰ।
ਬਿੰਨਾ ਪਾਣੀ ਦੇ ਮੌਜੇ ਨਾ ਉਤਾਰਿਆ ਕਰ।
ਰਿਸ਼ਤੇਦਾਰੀਆਂ ਨੂੰ ਹਉਮੈਂ ਖਤਮ ਕੀਤਾ
ਅਪਣੇ ਤੋਂ ਵੱਡੇ ਨੂੰ ਤੂੰ ਸਤਿਕਾਰਿਆ ਕਰ।
ਬਹਿ ਕੇ ਪਰੇ ਵਿੱਚ ਊਲ ਜਲੂਲ ਨ ਬੋਲਿਆ ਕਰ,
ਲੋਕਾਂ ਪੱਖੀ ਗੱਲ ਨੂੰ ਤੂੰ ਪਰਚਾਰਿਆ ਕਰ।
ਜੇ ਨਾਲ ਅਣਖ ਦੇ ਜਿਉਣ ਦੀ ਗੁੜਤੀ ਮਿਲੀ ਹੈ,
ਫਿਰ ਝੋਲੀ ਚੁੱਕਾਂ ਨੂੰ ਤੂੰ ਦੁਰਕਾਰਿਆ ਕਰ।
ਖਾਲੀ ਆਇਆ ਸੈਂ ਕੀ ਲੈ ਜਾਣਾ ਇਥੋਂ ਤੂੰ,
ਸ਼ੁਕਰ ਖੁਦਾ ਦਾ ਕਰਕੇ ਵਕਤ ਗੁਜਾਰਿਆ ਕਰ।
ਹੁਸ਼ਨ ਜਵਾਨੀ ਮਾਇਆ ਪੱਲੇ ਨਾ ਰਹਿਣ ਸਦਾ,
ਲੋੜੋਂ ਵੱਧ ਇਨਾਂ ਨੂੰ ਨਾ ਸਤਿਕਾਰਿਆ ਕਰ।