ਚੰਗੇ ਚੰਗੇ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ----ਚੰਗੇ ਚੰਗੇ
ਲੇਖਕ =-----ਜੋਧ ਸਿੰਘ ਮੋਗਾ
ਪ੍ਰਕਾਸ਼ਕ ----ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ ----174 ਮੁੱਲ ----350 ਰੁਪਏ

ਬਜ਼ੁਰਗ ਸਾਹਿਤਕਾਰ ਜੋਧ ਸਿੰਘ ਮੋਗਾ ਦੀ ਇਹ ਸਤਵੀਂ ਕਿਤਾਬ ਹੈ  ਜਿਸ ਵਿਚ ਵਾਰਤਕ ਤੇ ਕਵਿਤਾ ਦੇ ਦੋਨੋ ਰੰਗ ਹਨ । ਆਪਣੀਆ ਲਿਖੀਆਂ ਪਹਿਲੀਆਂ ਛੇ ਕਿਤਾਬਾਂ ਵਿਚੋਂ ਮਹਤਵਪੂਰਨ ਰਚਨਾਵਾਂ ਦੀ ਚੋਣ ਕਰਕੇ ਲੇਖਕ ਨੇ ਇਹ ਕਿਤਾਬ ਛਪਵਾਈ ਹੈ ।ਮੋਗੇ ਦੇ ਪ੍ਰਸਿਧ ਵਿਅੰਗ ਲੇਖਕ ਤੇ ਹਾਸ ਵਿਅੰਗ ਅਕੈਡਮੀ, ਦੇ ਪ੍ਰਧਾਂਨ ਕੇ ਐਲ ਗਰਗ ਨੇ  ਕਿਤਾਬ ਨੂੰ ਇਸ ਐਗਲ ਤੋਂ’ ਮਿਕਸਡ ਵੈਜੀਟੇਬਲ’ ਨਾਲ ਤੁਲਨਾ ਦਿਤੀ ਹੈ । ਜੋ ਆਮ ਵਿਆਹ ਸ਼ਾਦੀਆਂ ਵਿਚ ਪਰੋਸੀ ਜਾਂਦੀ ਹੈ । ਲੋਕ ਉਂਗਲਾਂ ਚਟਦੇ ਮਜ਼ੇ ਨਾਲ ਖਾਂਦੇ ਹਨ । ਇਹ ਕਿਤਾਬ  ‘ਮਿਕਸਡ ਸਾਹਿਤ’  ਵਾਂਗ ਹੈ। ਕਿਤਾਬ ਦੇ ਸਿਰਲੇਖ ਦੇ ਵੀ ਇਹੋ ਅਰਥ ਹਨ ਕਿ ਚੰਗੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਵਿਚ ਜੋ ਹੈ ‘ਚੰਗੇ ਚੰਗੇ’ ਦੀ ਸ਼੍ਰੈਣੀ ਵਿਚ ਆਉਂਦਾ ਹੈ। ਇਹ ਕਿੰਨਾ ਚੰਗਾ ਹੈ ਪੜ੍ਹ ਕੇ ਤੁਸੀਂ ਆਪ ਕਗੋਗੇ ਕਿ ਵਾਹ !ਵਾਹ!! ਬਾਬਾ ਜੀ ਨੇ ਕਮਾਲ ਕਰ ਦਿਤੀ ।  ਇਸ ਤੋਂ ਪਹਿਲਾਂ ਜੋਧ ਸਿੰਘ ਦੀ ਕਿਤਾਬ ਅਸਲੀ ਮੋਗਾ  ਆਪਣੀ ਕਿਸਮ ਦੀ ਕਿਤਾਬ ਸੀ ਜੋ  ਬਹੁਤ ਸ਼ਿਦਤ ਨਾਲ ਪੜ੍ਹੀ ਗਈ ਸੀ । ਮੋਗੇ ਦੀ ਬਹੁਪਖੀ ਜਾਣਕਾਰੀ ਦੇਣ ਵਾਲੀ ਕਿਤਾਬ ਸੀ । ਕੇ ਐਲ ਗਰਗ ਤੋਂ  ਇਲਾਵਾ ਲੇਖਕ ਦੀਆਂ ਕਿਤਾਬਾਂ ਬਾਰੇ ਖੁਸ਼ਵੰਤ ਬਰਗਾੜੀ ,ਪ੍ਰੋ ਸੁਰਜੀਤ ਕਾਉਂਕੇ , ਪ੍ਰੋ ਡਾ ਸਤਨਾਮ ਸਿੰਘ ਜਸਲ , ਪ੍ਰੋ ਨਵਸੰਗੀਤ ਸਿੰਘ  ਤੇ ਇਸ ਰਿਵਿਊਕਾਰ  ਦੇ ਭਾਂਵਪੂਰਤ  ਸ਼ਬਦ ਅੰਕਿਤ ਹਨ । ਕਿਤਾਬ ਵਿਚ ਰਚਨਾਵਾਂ ਸੰਖੈਪ ਹਨ ਪਰ ਵੰਨ ਸੁਵੰਨਤਾ ਬਹੁਤ ਹੈ। ਵਾਰਤਕ ਰਚਨਾਵਾਂ ਵਿਚ ਸੁਹਜ ਸੁਆਦ ,ਕਥਾਂ ਰਸ ਤੇ ਦਿਲਚਸਪ ਸ਼ੈਲੀ ਹੈ ਸ਼ਬਦਾਂ ਦੀ ਸਰਲਤਾ ਹੈ ।

ਕਿਤਾਬ ਦਾ ਲੇਖਕ ਲੰਮੇ ਸਮੇਂ ਤੋਂ ਪਂਜਾਬੀ ਟ੍ਰਿਬਿਊਨ ਦਾ ਸਿਰੜੀ ਪਾਠਕ ਹੈ ।ਇਸ ਅਖਬਾਰ ਵਿਚ ਬਹੁਤ ਛਪਿਆ ਹੈ । ਉਸਦੀ ਕਲਮ ਵਿਚ ਉਤਸ਼ਾਂਹ ਹੈ ।ਮੌਲਿਕਤਾ ਅਤੇ ਤਾਜ਼ਗੀ ਹੈ । ਉਹ ਗੱਲਾਂ ਵਿਚੋਂ ਗੱਲ ਲਿਖਣ ਤੇ ਉਸ ਨੂੰ ਸੰਵਾਰ ਕੇ ਪੇਸ਼ ਕਰਨ ਵਿਚ ਮਾਹਰ ਹੈ । ਉਸਦੀ ਸਦਾ ਇਛਾਂ ਰਹੀ ਹੈ ਕਿ ਪੰਜਾਬ ਦੇ ਵਿਦਿਆਰਥੀ ਭਵਿਖ ਦੇ ਕਲਮਕਾਰ ਬਨਣ । ਉਹ ਕਵਿਤਾ ਨਾਲ ਜੁੜਂ । ਕਿਤਾਬਾਂ ਛਾਪ ਕੇ ਉਹ ਚੋਣਵੇਂ ਵਿਦਿਆਰਥੀਆ ਅਤੇ ਅਧਿਆਪਕਾਂ ਨੂੰ ਵੰਡ ਕੇ ਖੁਸ਼ੀ ਪ੍ਰਾਪਤ ਕਰਦਾ ਹੈ । ਸਕੂਲ ਵੀ ਮੋਗੇ ਖੇਤਰ ਵਿਚ  ਦੂਰ ਦੁਰਾਡ ਦੇ ਚੁਣਦਾ ਹੈ । ਉਸਨੂੰ ਇਸ ਕੰਮ ਵਿਚ ਮਾਨਸਿਕ ਸਕੂਨ  ਮਿਲਦਾ ਹੈ {

ਹਥਲੀ ਕਿਤਾਬ ਪੰਜਾਬੀ ਟ੍ਰਿਬਿਊਨ ਨੂੰ ਸਮਰਪਿਤ ਕੀਤੀ  ਹੈ । ਉਹ ਲੇਖਾਂ ਵਿਚ ਜਜ਼ਬਾਤੀ ਨ੍ਹੀ ਹੁੰਦਾ । ਸਗੋਂ ਕਿਸੇ ਵਿਸ਼ੇ ਦੀ ਤਹਿ ਤਕ ਜਾਂਦਾ ਹੈ ॥। ਖਾਸ ਕਰਕੇ ਪੁਰਾਣਾ ਇਤਿਹਾਸ ਲਿਖਦਾ ਹੈ ।ਜਿਵੇਂ ਕੋਈ ਬਜ਼ੁਰਗ ਆਪਣੇ ਬੱਚਿਆਂ  ਨੂੰ ਬਾਤਾਂ ਸੁਣਾ ਰਿਹਾ ਹੋਵੇ ।ਉਸਦੇ ਲੇਖ ਰੂਹ ਦੀ ਆਵਾਜ਼ ਹਨ । ਲੇਖਕ ਦੇ ਦਿਲ ਦੀ ਗਲ ਕਰਦੇ ਹਨ ।। ਇਕ ਲੇਖ ਵਿਚ ਉਸਦੀ ਪਤਨੀ ਦੀ ਬਰਸੀ ਹੈ ।ਉਹ ਸਕੂਲ ਵਿਚ ਬੋਰਡ ਬਨਵਾ ਕੇ ਲਵਾਉਂਦਾ ਹੈ। ਬੋਰਡ ਤੇ ਅਖਬਾਰਾ ਵਿਚੋਂ ਸਿਖਿਆ ਦਾਇਕ ਤਸਵੀਰਾਂ ਅਤੇ ਰਚਨਾਵਾਂ  ਲਾ ਕੇ ਖੁਸ਼ੀ ਪ੍ਰਾਪਤ ਕਰਦਾ ਹੈ ।ਰਚਨਾਵਾਂ ਪੜ੍ਹ ਕੇ ਵਿਦਿਆਰਥੀ ਸੇਧ ਲੈਂਦੇ ਹਨ ।ਇੰਜ  ਉਹ ਪਤਨੀ ਦੀ ਬਰਸੀ ਤੇ ਖਰਚ ਕਰਨ ਦੀ ਖੁਸ਼ੀ ਪ੍ਰਾਂਪਤ ਕਰਦਾ ਹੈ।( ਲੇਖ ਸਦਾ ਬਹਾਰ ਬਰਸੀ ) ਉਹ ਗਰੀਬ ਬੱਚਿਆਂ ਦੀ ਸਗਾਇਤਾ ਕਰਦਾ ਹੈ ।ਗਰੀਬ ਬੱਚਿਆਂ ਨੂੰ ਸਹਾਇਤਾ ਦੇ ਕੇ ਉਸਨੂੰ ਰਬ ਮਿਲਣ ਜਿੰਨੀ ਖੂਸ਼ੀ ਹੈ ।ਇਹ ਗੱਲ ਉਸਦੇ ਲੇਖ ਰਬ ਜੀ ਦਾ ਸਿਰਨਾਵਾਂ ਵਿਚ ਹੈ । ਉਹ ਸਾਫ ਗੋ ਹੈ  ਤੇ ਚੰਦਾ ਮੰਗਣ ਆਏ ਲੋਕਾਂ  ਨੂੰ ਪੈਸੇ ਦੇਣ ਦੀ ਬਜਾਏ ਰਬ ਨੂੰ ਸਿਧੈ ਪੈਸੇ ਭੈਜਣ ਦਾ ਤਰਕ ਦਿੰਦਾ ਹੈ ।ਸਪਸ਼ਟਵਾਦੀ ਹੈ । ।ਤਰਕਸ਼ੀਲ ਵਿਚਾਰ ਹਨ । ਅਖੌਤੀ ਧਰਮ ਦੇ ਮਖੌਟੇ ਤੋਂ ਕੋਹਾਂ ਦੂਰ ਹੈ ।। ਉਸਦੀ ਵਾਰਤਕ ਵਿਚ ਸੱਚ ਵਰਗੇ ਸਦੀਵੀ  ਬੋਲ ਹਨ । ---ਸੱਚੀ ਪ੍ਰਸੰਸਾ ਉਹ ਹੈ ਜੋ ਦਿਲੋਂ ਕੀਤੀ ਜਾਵੇ । ---- ਕੰਮ ਪੂਜਾ ਹੈ ਪਰ ਆਪਾਂ  ਇਹ ਪੂਜਾ ਕਿੰਨੀ ਕੁ ਕਰਦੇ ਹਾਂ ।  ----ਉਹ ਕੰਮ ਕਲਚਰ ਦਾ ਪੁਜਾਰੀ ਹੈ । ਉਹ ਖੁਸ਼ਖਤ ਦਾ ਸ਼ੈਦਾਈ ਹੈ । ਸੋਹਣਾ ਲਿਖਦਾ ਹੈ ਉਸਨੇ ਬਚਪਨ ਵਿਚ ਫਟੀ ਤੇ ਸੋਹਣਾ ਲਿਖਕੇ ਮਨ ਮੋਹਿਆ ਹੈ। ਉਸਦੀ ਬਚਪਨ ਦੀ ਲਿਖੀ ਫਟੀ ਦੀ ਤਸਵੀਰ ਲੇਖ ਵਿਚ ਹੈ । ਉਹ ਲਿਖਦਾ ਹੈ ਕਿ ਬਜ਼ੁਰਗਾਂ ਵਾਸਤੇ ਕੋਈ ਨਾ ਕੋਈ ਰੁਝੇਵਾਂ ਜ਼ਰੂਰੀ ਹੈ ।ਨਹੀ ਤਾਂ ਘਰ ਵਿਚ ਕਾਵਾਂ ਰੌਲੀ ਪਈ ਰਹਿੰਦੀ ਹੈ  ਹੋਰ ਨ੍ਹੀ ਤਾਂ ਬੰਦਾ ਘਰ ਵਾਲੀ ਨਾਲ ਹੀ ਲੜਦਾ ਰਹਿੰਦਾ ਹੈ । ਮਿਸਾਲਾਂ ਦੇ ਕੇ ਉਹ ਲੇਖਾਂ ਨੂੰ ਰਸਦਾਇਕ ਬਨਾਉਂਦਾ ਹੈ। ਮੁਹਾਵਰੇ, ਅਖੌਤਾਂ, ਬੁਝਾਰਤਾਂ ਕੈਪੋਸ਼ਨਾਂ, ਅਖਾਂ ਦੀ ਕਸਰਤ ਕਰਵਾ ਕੇ ਉਹ ਪਾਠਕ ਦੀ ਦਿਮਾਗੀ ਕਸਰਤ ਕਰਾਉਂਦਾ ਹੈ । ਬੁਝਾਰਤਾਂ ਲਿਖਕੇ ਕਿਤਾਬ ਵਿਚ ਵਿਦਿਆਰਥੀਆ ਲਈ ਗਿਆਨ ਪੈਦਾ ਕੀਤਾ ਹੈ । ਬੁਝਾਂਰਤਾ ਹੁਣ ਅਲੋਪ ਹੋ ਰਹੀਆਂ ਹਨ ।ਸਾਡੇ ਬੱਚਿਆਂ ਨੂੰ  ਬੁਝਾਰਤਾ ਦੀ ਜਾਣਕਾਰੀ ਨਹੀਂ ਹੈ ।ਹੁਣ ਸਾਡੇ ਬੱਚੇ ਦਾਦੇ ਦਾਦੀਆ, ਨਾਨੇ ਨਾਨੀ ਤੋਂ ਨਾ ਤਾਂ ਕਹਾਣੀ ਸੁਣਦੇ ਹਨ ਨਾ ਬੁਝਾਰਤਾਂ  ਪਾਉਂਦੇ ਹਨ । ਇਸ ਪੱਖ ਤੋਂ ਸਾਡੇ ਬੱਚੇ (ਭਾਂਵੇ ਸਕੂਲ ਕੋਈ ਵੀ ਹੋਵੇ ) ਪੰਜਾਬੀ ਤੋਂ ਦੂਰ ਜਾ ਰਹੇ ਹਨ ।ਇਸਦੀ ਬਾਬਾ ਜੋਧ ਸਿੰਘ ਮੋਗਾ  ਨੂੰ ਵੀ ਚਿੰਤਾ ਹੈ । ਵੇਖੋ  ਬੁਝਾਂਰਤਾਂ ਪੰਨਾ 62 ਵਰਜਸ਼ ਅੱਖਾਂ ਦੀ ਪੰਨਾ 95 ਸੁੰਦਰ ਲਿਖਤ ਪੰਨਾ 133 )

ਕਿਤਾਬ ਦੀਆਂ ਰਚਨਾਵਾਂ ਖੁਸ਼ੀਆ ਦੀ ਲੱਪ ਵਿਚ ਲੇਖਕ ਦਾ ਕਲਾ ਦਾ ਹੁਨਰ ਚਮਕਾਂ ਮਾਰਦਾ ਹੈ । ਮੋਗੇ ਵਿਚ ਬਾਲਣਾ ਦੀ ਕਹਾਣੀ ਰਸਦਾਇਕ ਹੈ । ਲੇਖਕ ਦੀ ਪਹਿਲਾਂ ਛਪੀਆ ਕਿਤਾਬਾਂ ਦੇ ਸਮਰਪਣ ਪੜ੍ਹਨ ਵਾਲੇ ਹਨ । ਲੇਖਕ ਨੇ  ਦੇਸ਼ ਵੰਡ ਤੋਂ ਪਹਿਲਾਂ ਦੀ ਭਾਈਚਾਰਕ ਸਾਂਝ ਨੂੰ ਸ਼ਿਦਤ ਨਾਲ ਯਾਦ ਕੀਤਾ ਹੈ । ਚਿੱਠੀਆ ਮਿੱਠੀਆਂ ਵਿਚ ੳਹ ਪੁਰਾਣੇ ਵੇਲਿਆ ਦੇ ਖਤ ਸਭਿਆਚਾਰ ਦਾ ਜ਼ਿਕਰ ਕਰਦਾ ਹੈ । ਅਮਰੀਕਾ ਦੇ ਰਾਸ਼ਟਰਪਤੀ ਲਿੰਕਨ ਦੇ ਪਸ਼ੂ ਪ੍ਰੇਮ ਦੀ ਵਾਰਤਾ ਖੂਬਸੂਰਤ ਹੈ।  ਲਿੰਕਨ ਵਿਆਹ ਵਿਚ ਬਰਾਤ ਨਾਲ ਸੀ। ਰਸਤੇ ਵਿਚ ਸੂਰ ਚਿਕੜ ਚ ਫਸਿਆ ਵੇਖ ਕੇ ਛਪੜ ਵਿਚ ਚਲਾ ਗਿਆ ।ਕਪੜੇ ਲਿਬੇੜ ਲਏ ਪਰ ਸੂਰ ਨੂੰ ਬਾਹਰ ਕਢ ਲਿਆ । ਫਿਰ ਉਹ ਬਰਾਤ ਛਡ ਕੇ ਵਾਪਸ ਆ ਗਿਆ । (ਪੰਨਾ 72 ) ਪਾਠਕ ਪੜ੍ਹਦਾ ਹੈ ਨਾਲ ਹੈਰਾਨ ਹੁੰਦਾ ਹੈ । ਇਹੋ ਜਿਹਾ ਸੀ ਲਿੰਕਨ । ਕਿਤਾਬ ਦੀਆਂ  ਰਚਨਾਵਾਂ--- ਕੈਦੀ ਪੰਛੀ, ਜਵਾਨੀ ਵੇਲੇ ,ਮਲਕਾ ਦਾ ਬੁਤ, ਹਨੇਰਾ ਚਾਨਣ ਮੰਦਰ ,ਆਓ ਰੁਸਣਾ ਸਿਖੀਏ ,ਫੁੱਲਾਂ ਦੀ ਰੁਤ ਆਈ , ਖੁਲ੍ਹੇ ਦਰਸ਼ਨ ਦੀਦਾਰ ਆਦਿ ਰਚਨਾਵਾਂ ਵਿਚ ਪੁਰਾਣੇ ਪੰਜਾਬ ਦੀ ਤਸਵੀਰ ਹੈ। ਲੇਖਕ ਦਾ ਆਪਣਾ ਬਚਪਨ ਹੈ ।ਕਿਤਾਬ ਵਿਚ ਸਵੈਮੁਖੀ ਰਚਨਾਵਾਂ ਪੜ੍ਹ ਕੇ ਖੁਸ਼ੀ ਮਿਲਦੀ ਹੈ । ਕੁਝ  ਲੇਖਾਂ ਨਾਲ ਤਸਵੀਰਾਂ ਲੇਖਕ ਦੀਆਂ ਖੁਦ ਬਨਾਈਆਂ ਹਨ । ਕਾਸ਼! ਪੰਜਾਬ ਵਿਚ ਦੇਸ਼ ਵੰਡ ਤੋਂ ਪਹਿਲਾਂ ਵਾਲੀ  ਭਾਈਚਾਰਕ ਸਾਂਝ ਆ ਜਾਵੇ । ਕਵਿਤਾ ਭਾਗ ਵਿਚ ਕਵਿਤਾ 95 ਸਾਲ ਦਾ ਪੈਂਡਾ ਲੇਖਕ ਦਾ ਵੇਖਿਆ ਹੰਢਾਂਇਆ ਪੰਜਾਬ ਹੈ । ਕਵਿਤਾ ਪਿਆਰ ਬੀਜੋ ਨਫਰਤ ,ਰਬੀ ਦਾਤਾਂ ,ਭਲੇ ਸਮੇਂ ਦੀ ਆਸ ,ਸੁਨਹਿਰੀ ਯੁਗ ਚੰਗੀਆਂ  ਕਾਵਿ ਰਚਨਾਵਾਂ ਹਨ । ਕਵਿਤਾ ਅਤੇ ਵਾਰਤਕ ਦੀ ਨਿਵੇਕਲੀ ਕਿਤਾਬ ਦਾ ਸਵਾਗਤ ਹੈ । ਕਿਤਾਬ  ਹਰੇਕ ਵਰਗ ਦੇ ਪਾਠਕ ਲਈ ਬੇਸ਼ ਕੀਮਤੀ ਗਹਿਣਾ ਹੈ।