ਚਿੱਟਾ ਬਾਣਾ ਪਹਿਨਣਾ ਸ਼ੌਂਕ ਸਿਆਸੀਆਂ ਦਾ,
ਲੋੜ ਅਨੁਸਾਰ ਬਦਲਣ ਪੱਗਾਂ ਦੇ ਰੰਗ ਹੈ ਜੀ।
ਸਿਆਸਤ ਤੋਂ ਪਹਿਲਾਂ ਤੌਰ ਤਰੀਕੇ ਕੁਝ ਹੋਰ ਹੁੰਦੇ,
ਸਿਆਸੀ ਬਣ ਬੋਲਣ ਦੇ ਬਦਲ ਜਾਂਦੇ ਢੰਗ ਹੈ ਜੀ।
ਉੱਪਰੋਂ ਚਿੱਟੇ ਪਰ ਦਿਲ ਨਹੀਂ ਅੰਦਰੋਂ ਸਾਫ ਹੁੰਦੇ,
ਅੰਦਰੋਂ ਬਾਹਰੋਂ ਇੱਕੋ ਜਿਹੇ ਬਣੋ ਸਮੇਂ ਦੀ ਮੰਗ ਹੈ ਜੀ।
ਸਿਆਸੀ ਤਾਕਤ ਦਿੱਤੀ ਹੈ ਤੁਹਾਨੂੰ ਆਮ ਜਨਤਾ ਨੇ,
ਆਮ ਜਨਤਾ ਨੂੰ ਹੀ ਕਰੋਂ ਕਿਉਂ ਹੁਣ ਦੱਸੋ ਤੰਗ ਹੈ ਜੀ।
ਜਿੰਮੇਵਾਰੀ ਨਿਭਾਉਂਦੇ ਨਹੀਂ ਚੰਗੇ ਇਨਸਾਨ ਵਾਲੀ,
ਸਿਆਸੀ ਬਣ ਕਿਉਂ ਹੋ ਜਾਂਦੇ ਰੰਗੋਂ ਬਦਰੰਗ ਹੈ ਜੀ।
ਦੱਦਾਹੂਰੀਆ ਕਹੇ ਜਿੰਮੇਵਾਰੀ ਨੂੰ ਤੁਸੀਂ ਸਮਝ ਕੇ ਤੇ,
ਆਪਣੀ ਜੁਬਾਨ ਚ ਰਸ ਘੋਲੋ ਜਿਵੇਂ ਗੁਲਕੰਦ ਹੈ ਜੀ।