ਸਚਿੱਤਰ ਪੁਸਤਕ--- ਕਲਮਾਂ ਜੋ ਸਿਰਨਾਵਾਂ ਬਣੀਆਂ
ਲੇਖਕ ਮਨਮੋਹਨ ਸਿੰਘ ਢਿਲੋਂ
ਪ੍ਰਕਾਸ਼ਕ ਆਜ਼ਾਦ ਬੁੱਕ ਡਿਪੂ ਅੰਮ੍ਰਿਤਸਰ
ਪੰਨੇ 84 ਮੁੱਲ 300 ਰੁਪਏ )
ਵਿਸ਼ਵ ਪ੍ਰਸਿਧੀ ਪ੍ਰਾਪਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕੰਮ ਕਰਦੇ ਜਾਂ ਸੇਵਾ ਮੁਕਤ ਹੋ ਚੁੱਕੇ ਕਿਸੇ ਵੀ ਆਹੁਦੇ ਤੇ ਕਾਰਜਸੀਲ ਕਰਮਚਾਰੀਆਂ ਦੇ ਯੂਨੀਵਰਸਿਟੀ ਵਿਚ ਵਿਭਾਗੀ ਆਹੁਦਾ ,ਸੁਭਾਅ ,ਰਹਿਣ ਸਹਿਣ ,ਸ਼ਖਸੀ ਗੁਣ, ਸਾਹਿਤਕ ਕਾਰਜ, ਛਪੀਆਂ ਕਿਤਾਬਾਂ ,ਲੇਖਕ ਨਾਲ ਨਜ਼ਦੀਕੀਆ ਦਾ ਭਾਵਪੂਰਤ ਜ਼ਿਕਰ ਹੈ । ਪੁਸਤਕ ਵਿਚ 13 ਅਦੀਬ ਹਨ । ਜਿਨ੍ਹਾਂ ਤਕ ਨਿਜੀ ਪਹੁੰਚ ਕਰਕੇ ਲੇਖਕ ਨੇ ਇਹ ਕਿਤਾਬ ਛਪਵਾਈ ਹੈ । ਵੈਸ਼ੇ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਐਸ ਪੀ ਸਿੰਘ (ਸੁਰਿੰਦਰ ਪਾਲ ਸਿੰਘ ) ਨੇ ਲੇਖਕ ਨੂੰ ਇਹ ਕਿਤਾਬ ਲਿਖਣ ਲਈ ਉਤਸ਼ਾਹਤ ਕੀਤਾ। ਜਦੋਂ ਲੇਖਕ ਖੁਦ ਇਸ ਯੂਨੀਵਰਸਿਟੀ ਵਿਚ ਕਾਰਜਸ਼ੀਲ ਸੀ । ਆਪਣੇ ਸਾਹਿਤਕ ਸਫਰ ਬਾਰੇ ਲੇਖਕ ਦਾ ਸਵੈ ਕਥਨ ਹੈ ---ਮੈਂ 21 ਜਨਵਰੀ .1974 ਨੂੰ ਯੂਨੀਵਰਸਿਟੀ ਵਿਚ ਨੌਕਰੀ ਦੀ ਸ਼ੁਰੂਆਤ ਕੀਤੀ ਸ਼ੀ । ਉਸ ਸਾਲ ਯੂਨੀਵਰਸਿਟੀ ਵਿਚ ਪੁਸਤਕਾਂ ਦੀ ਛਪਾਈ ਦਾ ਕੰਮ ਸ਼ੁਰੂ ਹੋਣਾ ਸੀ । ਛਪਾਈ ਦਾ ਕੰਮ ਹੋਣ ਕਰਕੇ ਯੂਨੀਵਰਸਿਟੀ ਦੇ ਬਹੁਤੇ ਮੁਲਾਜ਼ਮਾਂ ਨਾਲ ਸਾਂਝ ਬਣੀ । ਲੇਖਕ ਨੂੰ ਕਵਿਤਾ ਦਾ ਸ਼ੌਕ ਸੀ । 1977 ਵਿਚ ਲੇਖਕ ਦੀ ਪਹਿਲੀ ਕਾਵਿ ਕਿਤਾਬ ਛਪੀ । ਨੌਕਰੀ ਕਰਦੇ ਕਰਾਉਂਦੇ ਸਮਾਂ ਲੰਘਦਾ ਗਿਆ । ਲੇਖਕ 31 ਮਾਰਚ ,2011 ਵਿਚ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਤੋਂ ਸੇਵਾ ਮੁਕਤ ਹੋ ਗਿਆ । ਪੱਤਰਕਾਰੀ ਤੇ ਸਾਹਿਤ ਵਲ ਧਿਆਨ ਸੇਵਾ ਮੁਕਤੀ ਪਿਛੋਂ ਵਧ ਗਿਆ । ਲੇਖਕ ਖੁਦ ਵੀ ਪੰਜਾਬੀ ਟ੍ਰਿਬਿਊਨ ਲਈ ਪੱਤਰਕਾਰੀ ਕਰਦਾ ਰਿਹਾ ।ਅੰਮ੍ਰਿਤਸਰ ਤੋਂ ਹੀਉਸ ਸਮੇਂ ਦੇ ਪ੍ਰਸਿਧ ਪਤਰਕਾਰ ਵਰਿੰਦਰ ਵਾਲੀਆ ( ਸਾਬਕਾ ਸੰਪਾਦਕ ਪੰਜਾਬੀ ਟ੍ਰਿਬਿਊਨ ਹੁਣ ਸੰਪਾਦਕ ਪੰਜਾਬੀ ਜਾਗਰਣ() ਨਾਲ ਨੇੜਤਾ ਬਣੀ ।
ਲੇਖਕ ਮਨਮੋਹਨ ਸਿੰਘ ਢਿਲੋਂ ਨੇ ਇਸ ਕਿਤਾਬ ਤੋਂ ਪਹਿਲਾਂ ਸਾਹਿਤ ਵਿਚ ਕਿਤਾਬਾਂ-- ਨਵੀ ਰੁੱਤ (ਕਵਿਤਾ )ਜ਼ਿੰਦਗੀ ਦੇ ਆਰ ਪਾਰ , ਬੰਦੇ ਦੀ ਵੁਕਤ ਐ ਜਿਥੇ ਤੇ ਅੱਖੀਂ ਡਿਠੇ ਪਲਾਂ ਦੀ ਦਾਸਤਾਨ (ਪੰਜਾਬੀ ਟ੍ਰਿਬਿਊਂਨ ਵਿਚ ਛਪੀਆ ਰਿਪੋਰਟਾਂ ਦੇ ਅਧਾਰਿਤ )ਪਾਠਕਾ ਨੂੰ ਦਿਤੀਆਂ । ਜਿਂਨ੍ਹਾਂ ਨੂੰ ਪਾਠਕਾਂ ਦਾ ਚੰਗਾ ਹੁੰਗਾਰਾ ਮਿਲਿਆ । ਕਿਤਾਬ ਦੇ ਕੁਝ ਅਦੀਬ ਲੇਖਕ ਦੇ ਨਾਲ ਹੀ ਪ੍ਰਕਾਸ਼ਨ ਵਿਭਾਗ ਵਿਚ ਰਹੇ । ਪੁਸਤਕ ਦਾ ਮੁਖ ਬੰਦ ਡਾ ਸੁਖਦੇਵ ਸਿੰਘ ਸੋਹਲ ਸੇਵਾ ਮੁਕਤ ਮੁਖੀ ਇਤਿਹਾਸ ਵਿਭਾਗ ਨੇ ਲਿਖਿਆ ਹੈ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਸਕਤਰ ਦਲਜੀਤ ਸਿੰਘ ਬੇਦੀ ਨੇ ਕਿਤਾਬ ਬਾਰੇ ਭਾਵਪੂਰਤ ਸ਼ਬਦ ਲਿਖੇ ਹਨ । ਡਾ ਬਲਜੀਤ ਕੌਰ ਰਿਆੜ ਅਸਿਸਟੈਂਟ ਪ੍ਰੋਫੈਸਰ ਯੂਨੀਵਰਸਿਟੀ ਪੰਜਾਬੀ ਅਧਿਐਨ ਨੇ ਕਿਤਾਬ ਵਿਚ ਸ਼ਾਮਲ ਸ਼ਖਸੀਅਤਾਂ ਬਾਰੇ ਦਿਲਚਸਪ ਜਾਣਕਾਰੀ ਦਿਤੀ ਹੈ । ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਲਿਖਿਆ ਹੈ –ਕਲਮਾਂ ਜੋ ਸਿਰਨਾਵਾਂ ਬਣੀਆਂ ਬੇਸ਼ਕ ਮਨਮੋਹਨ ਸਿੰਘ ਢਿਲੋਂ ਦੀ ਢਾਣੀ ਦੇ ਮੁਹਬਤੀ ਮਿਤਰਾਂ ਦੇ ਕਲਮੀ ਸਫਰ ਦੀ ਗਾਥਾਂ ਹੈ ਫਿਰ ਵੀ ਉਹ ਸਮੁੱਚੀ ਪੁਸਤਕ ਵਿਚ ਕਿਧਰੇ ਵੀ ਯਾਰਾਂ ਪ੍ਰਤੀ ਉਲਾਰ ਨਹੀ ਹੁੰਦਾ ਸਗੋਂ ਸ਼ਬਦਾਂ ਦੀ ਮਰਿਆਦਾ ਅਤੇ ਲੇਖਕ ਧਰਮ ਨਿਭਾਉਂਦਾ ਹੈ । ਕਿਤਾਬ ਦੀ ਮਹਤਤਾ ਇਹ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਿਛਲੇ 50 ਸਾਲ ਦਾ ਰੌਚਿਕ ਇਤਿਹਾਸ ਸਿਰਜਦੀ ਹੈ । ਪੁਸਤਕ ਲੇਖਕ ਦੀ ਭਾਸ਼ਾ ਸਪਸ਼ਟ ਲੋਕ ਸ਼ੈਲੀ ਸ਼ਖਸੀਅਤਾਂ ਦੀ .ਲੋਕ ਪੱਖੀ ਸੋਚ ,ਸਾਹਿਤ ਨੂੰ ਉਮਰ ਭਰ ਦਾ ਸਮਰਪਿਨ ਤੇ ਪੰਜਾਬੀ ਦੇ ਪ੍ਰਚਾਰ ਪਸਾਰ ਲਈ ਦਿਤੇ ਵਿਸ਼ੇਸ਼ ਯੋਗਦਾਨ ਦਾ ਜ਼ਿਕਰ ਇਸ ਤਰਾ ਕਰਦੀ ਹੈ ਕਿ ਪਾਠਕ ਹਰੇਕ ਸ਼ਖਸੀਅਤ ਨਾਲ ਜਿਵੇਂ ਗੱਲਾਂ ਕਰ ਰਿਹਾ ਹੋਵੇ । ਹਰੇਕ ਅਦੀਬ ਦੀ ਤਸਵੀਰ ਲੇਖ ਦੇ ਨਾਲ ਹੈ । ਸਾਹਿਤਕਾਰ ਦਾ ਜੀਵਨ ਬਿਉਰਾ ਕਲਮ ਦੀ ਕਮਾਈ ਤੇ ਹੋਰ ਬਹੁਤ ਕਿਝ ਪੁਸਤਕ ਵਿਚ ਹੈ ।
ਪ੍ਰਵੀਨ ਪੁਰੀ ਨਿਰਦੇਸ਼ਕ ਲੋਕ ਸੰਪਰਕ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੁਸਤਕ ਨੂੰ ਯੂਨੀਵਰਸਿਟੀ ਦਾ ਮਾਣ ਕਿਹਾ ਹੈ । ਪਹਿਲੇ ਲੇਖ ਵਿਚ ਯੂਨੀਚਰਸਿਟੀ ਦੇ ਵਾਈਸ ਚਾਂਸਲਰ ਡਾ ਐਸ ਪੀ ਸਿੰਘ ਦੇ ਕੀਤੇ ਮਹਤਵਪੂਰਨ ਕਾਰਜਾਂ ਦਾ ਜ਼ਿਕਰ ਹੈ। ਜਾਂ ਵਿਚ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀ ਸਥਾਪਨਾ ,ਯੂਨੀਵਰਸਿਟੀ ਵਿਚ ਵਿਰਾਸਤੀ ਪਿੰਡ ਉਸਾਰਨਾ ,ਗੁਰੂ ਗ੍ਰੰਥ ਸਾਹਿਬ ਅਧਿਐਂਨ ਕੇਂਦਰ ਦੀ ਸਥਾਂਪਨਾ ਕਰਨੀ ,ਤਤਕਾਲੀ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂੰ ਦਾ ਯੂਨੀਵਰਸਿਟੀ ਨੂੰ ਦਿਤਾ ਯੋਗਦਾਨ ਦਾ ਦਿਲਚਸਪ ਜ਼ਿਕਰ ਕਿਤਾਬ ਵਿਚ ਹੈ । ਵਰਨਣਯੋਗ ਹੈ ਕਿ ਡਾ ਐਸ ਪੀ ਸਿੰਘ ਦੇ ਅਧਿਆਪਨ ਸਮੇਂ ਡਾ ਸਾਹਿਬ ਦੀ ਅਗਵਾਈ ਵਿਚ 90 ਵਿਦਿਆਰਥੀਆਂ ਨੇ ਪੀ ਐਚ ਡੀ ਤੇ ਐਮ ਫਿਲ ਦੀਆਂ ਡਿਗਰੀਆਂ ਹਾਸਲ ਕੀਤੀਆਂ । ਡਾ ਐਸ਼ ਪੀ ਸਿੰਘ ਰਚਿਤ 15 ਕਿਤਾਬਾਂ ਦੀ ਜਾਣਕਾਰੀ ਹੈ । ਵਰਨਣ ਯੋਗ ਹੈ ਕਿ ਡਾ ਐਸ ਪੀ ਸਿੰਘ ਦੇ ਸਮੇਂ ਯੂਨੀਵਰਸਿਟੀ ਦੀ ਸਥਾਂਪਨਾ ਤੋਂ ਬਾਅਦ ਪਹਿਲੀ ਵਾਰ ਯੂਥ ਫੈਸਟੀਵਲ ਕਰਾਇਆ ਗਿਆ ਸੀ । ਡਾ ਐਸ ਪੀ ਸਿੰਘ ਬਾਰੇ ਵਡਮੁਲੀ ਜਾਣਕਾਰੀ ਕਿਤਾਬ ਦੇ ਅੱਠ ਪੰਨਿਆਂ (23-30 ) ਵਿਚ ਦਿਤੀ ਗਈ ਹੈ ਜੋ ਕਿ ਸਾਰੇ ਅਦੀਬਾਂ ਤੋਂ ਵਧੇਰੇ ਹੈ । ਡਾ ਐਸ ਪੀ ਸਿੰਘ ਪੰਜ ਸਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ । ਹੋਰ ਅਦੀਬਾਂ ਬਾਰੇ ਸੰਖੇਪ ਤੇ ਰੌਚਿਕ ਰੂਪ ਇਸ ਤਰਾ ਹੈ ।
--- ਡਾ ਸੰਤੋਖ ਸਿੰਘ ਸ਼ਹਰ ਯਾਰ ਨੇ ਚੌਥੀ ਜਮਾਤ ਵਿਚ ਡਾਇਰੀ ਲਿਖਣੀ ਸ਼ੁਰੂ ਕਰ ਦਿਤੀ ਸੀ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਵਿਚ ਸ਼ਹਰਯਾਂਰ ਦੀਆਂ 35 ਪੁਸਤਕਾਂ ਛਪ ਚੁੱਕੀਆਂ ਹਨ। ਡਾ ਸ਼ਹਰਯਾਂਰ ਯੂਨੀਵਰਸਿਟੀ ਵਿਚ ਜੂਨੀਅਰ ਲਾਇਬਰੇਰੀਅਨ ਅਸਿਸਟੈਂਟ ਸਨ ।
--ਕਹਾਣੀਕਾਰ ਮੁਖਤਿਆਰ ਸਿੰਘ ਦੀ ਰਚਨਾ ਬਹੁਰੰਗੀ ਹੈ । ਮੁਖਤਿਆਰ ਸਿੰਘ ਯੂਨੀਵਰਸਿਟੀ ਤੋਂ 2003 ਵਿਚ ਸੇਵਾਮੁਕਤ ਹੋਏ ।ਪੰਜਾਬੀ ਕਹਾਣੀ ਖੇਤਰ ਵਿਚ ਵਖਰਾ ਮੁਕਾਮ ਹੈ । ਉਂਨ੍ਹਾਂ ਦੀਆਂ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ 2021 ਵਿਚ ਛਪਿਆ ਸੀ ॥ਉਹ ਹੁਣ ਖੰਨਾ ਵਿਚ ਰਹਿ ਰਹੇ ਹਨ ।
--ਗਿਆਨੀ ਕੁਲਵੰਤ ਸਿੰਘ ਔਲਖ ਘਟ ਬੋਲਣ ਵਾਲੇ, ਮਸਤ ਰਹਿਣ ਵਾਲੇ ਚੰਗੀ ਸੋਚ ਰੱਖਣ ਵਾਲੇ ਵਿਦਵਾਨ ਸਨ । ਲੋਕ ਗੀਤਾਂ ਦੇ ਖੋਜੀ ਹੋਣ ਦੇ ਨਾਲ ਗੁਰਬਾਣੀ ਦੇ ਚੰਗੇ ਪਾਰਖੂ ਸਨ । ਔਲਖ ਹੁਰਾਂ ਦਾ ਖੌਜ ਕਾਰਜ ਕਿਸੇ ਲੋਕ ਧਾਂਰਾ ਵਿਗਿਆਨੀ ਤੋਂ ਘਟ ਨਹੀਂ । ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰਕਾਸ਼ਨ ਵਿਭਾਗ ਵਿਚ ਲੰਮਾ ਸਮਾਂ ਨੌਕਰੀ ਕੀਤੀ । ਮਾਝੇ ਦੇ ਲੋਕ ਗੀਤ ਪ੍ਰਸਿਧ ਪੁਸਤਕ ਹੈ ।
-- ਰਾਜਬੀਰ ਪ੍ਰੈਸ ਵਿਭਾਗ ਵਿਚੋਂ 2012 ਵਿਚ ਸੇਵਾ ਮੁਕਤ ਹੋਏ । ਉਹ 2023 ਵਿਚ ਦੁਨੀਆਂ ਛਡ ਗਏ । ਅਸਮਾਨ ਵਿਚ ਖੁਲ੍ਹਦੀ ਖਿੜਕੀ .ਤੇ ਜਲ ਪ੍ਰੇਮ ਚਰਚਿਤ ਕਾਵ ਸੰਗ੍ਰਹਿ ਹੈ । ਰਾਜਬੀਰ ਦੀਆ ਕਿਤਾਬਾਂ ਨਾਨਕ ਸਿੰਘ ਪੁਸਤਕਮਾਲਾ ਨੇ ਛਾਪੀਆਂ।
--ਡਾ ਸੁਖਦੇਵ ਸਿੰਘ ਝੰਡ ਨੂੰ ਫੁੱਲਾਂ ਬੂਟਿਆਂ ਨਾਲ ਪਿਆਰ ਹੈ । ਚਰਚਿਤ ਪੁਸਤਕ ਪੰਜਾਬ ਦੇ ਲੋਕ ਰੁਖ ਹੈ ।ਝੰਡ ਸਾਹਿਬ ਸਤੰਬਰ 2000 ਵਿਚ ਡਿਪਟੀ ਲਾਇਬਰੇਰੀਅਨ ਦੀ ਅਸਾਮੀ ਤੋਂ ਸੇਵਾ ਮੁਕਤ ਹੋਏ । ਇਸ ਵੇਲੇ ਉਹ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿਚ ਹਨ ।
--ਰਬਿੰਦਰ ਸਿੰਘ ਬਾਠ ਯੂਨੀਵਰਸਿਟੀ ਵਿਚ 1977 ਤੋਂ 2010 ਤਕ ਰਹੇ ਉਹ ਸੁਪਰਡੰਟ ਦੇ ਆਹੁਦੇ ਤੇ ਸਨ । ਉਂਨ੍ਹਾਂ ਨੇ ਦਸ ਨਾਵਲ ਤੇ ਦੋ ਕਹਾਣੀ ਸੰਗ੍ਰਹਿ ਲਿਖੇ ।ਕੂਝ ਅਨੁਵਾਦ ਵੀ ਕੀਤਾ ।2024 ਵਿਚ ਸਦੀਵੀ ਵਿਛੋੜਾਂ ਦੇ ਗਏ ।
--ਅਜਾਇਬ ਸਿੰਘ ਯੂਨੀਵਰਸਿਟੀ ਵਿਚ ਸੇਵਾਦਾਰ ਸਨ । ਪ੍ਰਸਿਧ ਮਾਸਿਕ ਪਤਰਾਂ ਵਿਚ ਛਪਦੇ ਰਹੇ । ਕਹਾਣੀ ਤੋਲਾ ਰਾਮ ਚਰਚਿਤ ਰਚਨਾ ਹੈ। ਸ਼ੀਸ਼ੇ ਵਿਚਲਾ ਅਕਸ ਕਹਾਣੀ ਸੰਗ੍ਰਹਿ ਹੈ । 2006 ਚ ਸੇਵਾ ਮੁਕਤ ਹੋਏ ।2010 ਵਿਚ ਚਲਾਣਾ ਕਰ ਗਏ ।
--ਸੁਖਵਿੰਦਰ ਸਿੰਘ ਨਰੂਲਾ ਸੀਨੀਅਰ ਪਰੂਫ ਰੀਡਰ ਤੋਂ ਤਰਕੀ ਖਰਕੇ ਸੈਕਸ਼ਨ ਅਫਸਰ ਬਣੇ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ ਨਾਲ ਨਰੂਲਾ ਸਾਹਿਬ ਦੇ ਨਿਘੇ ਸੰਬੰਧ ਰਹੇ । ਅੱਖੀਂ ਡਿੱਠੀਆਂ ਕੁਝ ਖੱਟੀਆ ਕੁਝ ਮਿੱਠੀਆ ਪੁਸਤਕ ਲਿਖੀ ਹੈ ।
---ਪਰਿਤਪਾਲ ਸਿੰਘ ਪ੍ਰਕਾਸ਼ਨ ਵਿਭਾਂਗ ਵਿਚ ਵਿਕਰੀ ਸਹਾਇਕ ਸਨ । ਹਾਸਿਆ ਦੇ ਬਾਦਸ਼ਾਂਹ ਸਨ ।ਹੱਸਣ ਹਸਾਉਣ ਬਾਰੇ ਪੰਜ ਪੁਸਤਕਾਂ ਛਪਵਾਈਆਂ ।
---ਡਾ ਜਸਬੀਰ ਸਿੰਘ ਸਾਂਬਰ ਯੂਨੀਵਰਸਟੀ ਵਿਚ 1973ਵਿਚ ਪ੍ਰਕਾਸ਼ਨ ਵਿਭਾਗ ਵਿਚ ਆਏ । 2000ਵਿਚ ਸੇਵਾ ਮੁਕਤ ਹੋਏ । ਗੁਰਮਤਿ ਸਾਹਿਤ ਬਾਰੇ ਖੌਜਮਈ 36 ਕਿਤਾਬਾਂ ਪਾਠਕਾਂ ਨੂੰ ਦਿਤੀਆ ।
----ਡਾ ਹਰਚੰਦ ਸਿੰਘ ਬੇਦੀ 1972 ਵਿਚ ਯੂਨੀਵਰਸਿਟੀ ਦੇ ਪ੍ਰਕਾਸ਼ਨ ਵਿਭਾਗ ਵਿਚ ਕਲਰਕ ਰਹੇ । 1990 ਤਕ ਸਹਾਇਕ ਤੇ ਅਧਿਆਪਨ ਕਿਤੇ ਵਿਚ ਆਉਣ ਪਿਛੋਂ 2011 ਵਿਚ ਸੇਵਾ ਮੁਕਤ ਹੋਏ ਪਰਵਾਸੀ ਸਾਹਿਤ ਬਾਰੇ ਸੰਦਰਭ ਕੋਸ਼ ਤਿਆਰ ਕੀਤਾ । ਡਾ ਬੇਦੀ ਉਰਦੂ ਫਾਰਸੀ ਦੇ ਗਿਆਤਾ ਸਨ । ਕੁੱਲ 62 ਕਿਤਾਬਾਂ ਦੇ ਰਚੇਤਾ ਹਨ ।
----ਬਾਈ ਅਮਰਜੀਤ ਸਿੰਘ ਨਾਨ ਟੀਚਿੰਗ ਕਰਮਚਾਰੀ ਜਥੇਬੰਦੀ ਦੇ ਆਗ਼ੂ ਰਹੇ । ਮੁਲਾਜ਼ਮ ਹੱਕਾਂ ਲਈ ਯੂਨੀਵਰਸਿਟੀ ਵਿਚ ਲੜਦੇ ਰਹੇ । ਇਸ ਵੇਲੇ ਪੈਨਸ਼ਨਰ ਜਥੇਬੰਦੀ ਦੇ ਸਿਰਕਰਦਾ ਆਗੂ ਹਨ ।
ਪੁਸਤਕ ਦੇ ਅਖੀਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਵਨ ,ਸਟੇਡੀਅਮ ,ਲਾਇਬਰੇਰੀ , ਜਿਮਨੇਜ਼ੀਅਮ ਹਾਲ, ਟੈਕਨੋਲੋਜੀ ਵਿਭਾਗ ,ਗੁਰੂ ਗ੍ਰੰਥ ਸਾਹਿਬ ਭਵਨ ਦੀ ਉਦਘਾਟਨੀ ਤਸਵੀਰ
ਸਮੇਤ ਕੁਲ 16 ਸ਼ਾਂਨਦਾਰ ਇਤਿਹਾਸਕ ਤਸਵੀਰਾਂ ਹਨ ।ਲੇਖਕ ਨੇ ਪੁਸਤਕ ਵਿਚ ਗੂਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਤਿਹਾਸ ਸਮੋਇਆ ਹੈ । ਖੋਜੀਆਂ ਵਾਸਤੇ ਪੁਸਤਕ ਲਾਹੇਵੰਦ ਹੈ ।