ਪੰਜਾਬੀ ਸਾਹਿਤ ਸਭਾ ਤਪਾ ਦੇ ਸਾਹਿਤਕ ਸਮਾਗਮ ਦੌਰਾਨ ਸਾਲਾਨਾ ਚੋਣ ਕਰਵਾਈ (ਖ਼ਬਰਸਾਰ)


ਤਪਾ ਮੰਡੀ -- ਪੰਜਾਬੀ ਸਾਹਿਤ ਸਭਾ ਤਪਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਆਰੰਭ        ’ਚ ਪਹਿਲਗਾਮ ਵਿਖੇ ਬੇਦੋਸ਼ੇ ਸੈਲਾਨੀਆਂ ਤੇ ਅੱਤਵਾਦੀਆਂ ਦੇ ਹਮਲੇ ਦੀ ਨਿੰਦਿਆ ਕੀਤੀ ਤੇ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਜਲੀ ਭੇਟ ਕੀਤੀ ਗਈ।  ਮਨੀ ਅੰਮ੍ਰਿਤਸਰੀ ਨੇ ਸੂਫ਼ੀਆਨਾ ਕਲਾਮ  ‘ਦਮਾ ਦਮ ਮਸਤ ਕਲੰਦਰ’ ਗਾ ਕੇ ਸਮਾਗਮ ਦਾ ਆਰੰਭ ਕੀਤਾ।  ਸੀ. ਮਾਰਕੰਡਾ ਨੇ ਸਭਾ ਦਾ ਇਤਿਹਾਸ ਅਤੇ ਭਵਿਖ ਦੀਆਂ ਸਾਹਿਤਕ ਸਰਗਰਮੀਆਂ ਤੇ ਚਾਨਣਾ ਪਾਇਆ। ਨਰੇਸ਼ ਗੁਪਤਾ ਨੇ ਆਪਣੀ ਕਹਾਣੀ ‘ਚੰਨ ਦਾ ਦੀਦਾਰ’ ਪੇਸ਼ ਕੀਤੀ ਤੇ  ਆਪਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ। ਪੰਜਾਬੀ ਕਵੀ ਸੀ ਮਾਰਕੰਡਾ ਨੇ ਇਸ  ਕਹਾਣੀ ਬਾਰੇ  ਕਿਹਾ ਕਿ ਇਹ ਕਹਾਣੀ ਸਾਡੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਣ ਕਰਕੇ ਸਾਡੇ ਮਾਨਵੀ ਰਿਸ਼ਤਿਆਂ ਦੀ ਟੁੱਟ ਭੱਜ ਦੀ ਬਾਤ ਪਾਉਂਦੀ ਹੈ ਤੇ ਇੱਛਤ ਯਥਾਰਥ ਦੀ ਥਾਾਂ ਪ੍ਰਾਪਤ ਯਥਾਰਥ ਦਾ ਨਮੂਨਾ ਹੈ।  ਜਗਜੀਤ ਕੌਰ ਢਿੱਲਵਾਂ ਦੀ ਤਰੰਨਮ ‘ਚ ਗਾਈ ਗ਼ਜ਼ਲ ‘ਵੰਝਲੀ ਦੀ ਤਾਨ ਹੁਣ,ਹੋਠੀਂ ਸਜਾਈਏ ਫੇਰ ਤੋਂ।
ਦੀਵਟਾਂ ਤੇ ਸੰਦਲੀ ,ਦੀਵੇ ਜਗਾਈਏ ਫੇਰ ਤੋਂ।’

  ਨੇ ਸਰੋਤਿਆਂ ਦੀ ਵਾਹ ਵਾਹ ਖੱਟੀ। ਰਾਮ ਸਰੂਪ ਸ਼ਰਮਾ ਨੇ ਆਪਣੀਆਂ ਦੋ ਮਿਨੀ ਕਹਾਣੀਆਂ ਸੁਣਾਈਆਂ। ਅਵਤਾਰ ਸਿੰਘ ਸਹੋਤਾ ਨੇ ਵੀ ਲੋਕ ਗੀਤ ਪੇਸ਼ ਕਰਕੇ ਸਾਹਿਤਕ ਮਾਹੌਲ ਦਾ ਰੰਗ ਬੰਨਿਆ।  

       ਅਹੁਦੇਦਾਰਾਂ ਦੀ ਚੋਣ ਵਿੱਚ ਕ੍ਰਿਸ਼ਨ ਚੰਦ ਸਿੰਗਲਾ ਨੂੰ ਚੇਅਰਮੈਨ, ਨਰੇਸ਼ ਗੁਪਤਾ ਨੂੰ ਪ੍ਰਧਾਨ, ਗੁਰਿੰਦਰ ਸਿੰਘ ਨੂੰ ਸਕੱਤਰ,  ਜਗਜੀਤ ਕੌਰ ਢਿੱਲਵਾਂ ਨੂੰ ਸੀਨੀਅਰ ਮੀਤ ਪ੍ਰਧਾਨ, ਹਾਕਮ ਸਿੰਘ ਚੌਹਾਨ ਨੂੰ ਮੀਤ ਪ੍ਰਧਾਨ ਟੇਕ ਢੀਗਰਾ ਚੰਦ, ਵਿੱਤ ਸਕੱਤਰ, ਜਗਦੇਵ ਸਿੰਘ ਪ੍ਰੈਸ ਫੋਟੋ ਗ੍ਰਾਫਰ ਨੂੰ ਪ੍ਰਚਾਰ ਸਕੱਤਰ  ਰਾਮ ਸਰੂਪ ਨੂੰ ਸਹਾਇਕ ਸਕੱਤਰ ਲਏ ਗਏ। ਕਾਰਜਕਾਰੀ ਮੈਂਬਰਾਂ ’ਚ ਸੁਖਵਿੰਦਰ ਸਿੰਘ ਆਜ਼ਾਦ, ਮਨੀ ਅੰਮ੍ਰਿਤਸਰੀ, ਵਿਸ਼ਵਜੀਤ ਸ਼ਰਮਾ, ਲੁਭਾਸ ਕੁਮਾਰ, ਵਿਜੇ ਸ਼ਰਮਾ, ਪ੍ਰਵੀਨ  ਗਰਗ, ਸ਼ਾਮ ਗਰਗ , ਸੁਖਦੀਪ ਸਿੰਘ ਤਪਾ ਅਤੇ ਰਾਕੇਸ਼ ਗੋਇਲ ਚੁਣਾਏ ਗਏ। ਮੰਚ ਦਾ ਸੰਚਾਲਨ ਵਰਿੰਦਰ ਸਿੰਘ ਨੇ ਬਾਖੂਬੀ  ਨਿਭਾਇਆਂ।