ਹਰ ਸਖ਼ਸ ਮੈਨੂੰ ਏਥੇ ਬਿਮਾਰ ਲਗਦਾ,
ਆਪਣੇ ਆਪ ਤੇ ਖੜ੍ਹਾ ਹੋ ਭਾਰ ਲਗਦਾ,
ਕਦੇ ਸੋਚਦਾ ਕਦੋਂ ਰੁਕਣਗੀਆਂ ਤਲਖ਼ ਹਵਾਵਾਂ,
ਇਹਨਾਂ ਸੋਚਾਂ ਹੀ ਉਲਝਿਆ ਉਦਾਸ ਲਗਦਾ,
ਕਦੇ ਪਰਵਾਸ ਦੀ ਉੱਡਦੀ ਹਨੇਰੀ ਵਿੱਚ,
ਇਕੱਲਤਾ ਵਿੱਚ ਗੋਤਾਂ ਖਾ ਖੁਆਰ ਲਗਦਾ,
ਕਦੇ ਉਝਲਾਂ ਖਾਹਿਸ਼ਾਂ ਦੇ ਝੱਖੜਾ ਵਿੱਚ,
ਜਿੰਦਾ ਲਾਸ਼ ਅਤੇ ਖੁੰਢਾ ਹਥਿਆਰ ਲਗਦਾ,
ਪੱਕੀ ਫਸਲ ਤੇ ਪਈ ਪਾਣੀ ਦੀ ਬੁਝਾਰ ਵਾਗ,
ਤੜਫਦੇ ਕਿਸਾਨ ਦੀ ਖਾਦੀ ਸਲਫਾਸ ਲਗਦਾ,
ਪੜ੍ਹ ਪੜ੍ਹ ਫਾਜ਼ਿਲ ਹੋਏ ਬੇਰੁਜ਼ਗਾਰ ਵਾਗੂੰ,
ਰੋਟੀ ਦੇ ਟੁੱਕ ਲਈ ਹੋਇਆ ਮੁਹਤਾਜ਼ ਲਗਦਾ,
ਸੀਨੇ ਪਾਲ ਸੱਥਰਾਂ,ਅਰਮਾਨਾਂ ਦੇ ਭਾਬੜਾਂ ਨੂੰ,
ਭੁੱਬਲ ਵਿੱਚ ਦੱਬੀ ਲਵਾਰਿਸ਼ ਲਾਸ਼ ਲਗਦਾ,
ਕੀ ਕਦੇ ਪੁੰਗਰਨਗੀਆਂ ਨਵੀਆਂ ਸੋਹਲ ਕਰੂਬਲਾਂ,
ਭਗਤ ਪੂਰਨ,ਸ਼ਿਵ,ਪਾਤਰ ਜਿਹਾ ਖਾਬ ਲਗਦਾ,
ਚੜ੍ਹਦੇ ਸੂਰਜ ਦੀ ਨਿੱਘ ਤੇ ਲਿਸ਼ਕੋਰ ਵਰਗੀ,
"ਅਮਰ" ਮੈਨੂੰ ਵਾਰਿਸ,ਬੁੱਲੇ,ਬਾਹੂ ਦਾ ਖਾਬ ਲਗਦਾ,