ਅਸਲ 'ਚ ਵਿਦਾ ਤਾਂ ਵਿਚਾਰੀ ਨੂੰ ਉਸ ਦਿਨ ਹੀ ਕਰ ਦਿੱਤਾ ਸੀ, ਜਦ ਸਾਲ ਭਰ ਪਹਿਲਾਂ ਇਸਦੇ ਚਾਰ ਪੁੱਤਰਾਂ ਦੇ ਭਰੇ ਭਕੂਨੇ ਪਰਿਵਾਰ ਨੇ ਰੋਂਦੀ ਬਿਲਕਦੀ 'ਕੱਲੀ ਨੂੰ ਹੀ ਰਿਕਸ਼ਾ ਕਰਵਾ ਕੇ ਬਿਰਧ ਆਸ਼ਰਮ ਤੋਰ ਦਿੱਤਾ ਸੀ। 'ਤੇ ਮਰੀ ਤੋਂ ਬਿਰਧ ਆਸ਼ਰਮ 'ਚੋਂ ਰਾਤੋ-ਰਾਤ ਘਰ ਲਿਆ ਕੇ ਸਵੇਰੇ ਅੰਤਿਮ ਸਸਕਾਰ ਵੇਲੇ ਇੰਜ ਬਨਾਉਟੀ ਹੰਝੂ ਕੇਰੇ ਜਿਵੇਂ ਇੰਨ੍ਹਾਂ ਵਰਗੀ ਧਰਮੀ ਔਲਾਦ ਕੁੱਲ ਜਹਾਨ 'ਚ ਨ੍ਹੀਂ ਕਿੱਧਰੇ ਹੋਣੀ। ਅੱਜ ਫਿਰ ਵਿਦਾ ਕਰਨ ਦੀ ਰਸਮ ਵੇਲੇ ਕਿਵੇਂ ਇੱਕ ਦੂਜੇ ਤੋਂ ਅੱਗੇ ਹੋ-ਹੋ ਕੇ ਜੱਗ-ਜਹਾਨ ਨੂੰ ਚੰਗੀ ਔਲਾਦ ਦਿਖਾਉਣ ਦਾ ਢਕੋਸਲਾ ਕਰਨ 'ਚ ਜੁਟੇ ਨੇ .ਪਾਪੀ ਨਾ ਹੋਣ ਕਿਸੇ ਥਾਂ ਦੇ।'' ਕਈ ਦਿਨਾਂ ਤੋਂ ਇਹ ਸਭ ਬੇਵੱਸ ਹੋਇਆ ਦੇਖ ਅੰਦਰੋਂ ਅੰਦਰੀਂ ਕੁੜ੍ਹਦਾ ਗੁਆਂਢੀ ਜੋਗਾ ਅੱਜ ਫਿਰ ਮੱਥੇ 'ਤੇ ਹੱਥ ਮਾਰ ਕੇ ਰਹਿ ਗਿਆ।