ਰੁੱਖ ਲਗਾਓ, ਰੁੱਖ ਬਚਾਓ ਦੋਸਤੋ,
ਧਰਤੀ ਦੀ ਤਪਸ਼ ਘਟਾਓ ਦੋਸਤੋ।
ਰੁੱਖ ਠੰਢੀਆਂ ਛਾਵਾਂ ਨੇ ਦਿੰਦੇ,
ਪੰਛੀਆਂ ਦਾ ਇਹ ਘਰ ਨੇ ਹੁੰਦੇ।
ਆਪ ਕਾਰਬਨ ਡਾਈਆਕਸਾਈਡ ਲੈਂਦੇ,
ਪਰ ਸਾਨੂੰ ਆਕਸੀਜਨ ਨੇ ਦਿੰਦੇ।
ਸਾਡੇ ਕੰਮ ਜਿਸ ਨੂੰ ਗੰਦੀ ਕਰਦੇ,
ਉਸ ਹਵਾ ਨੂੰ ਇਹ ਸਾਫ ਨੇ ਕਰਦੇ।
ਇਹ ਤੇਜ਼ ਹਵਾਵਾਂ ਦੀ ਗਤੀ ਘਟਾਉਂਦੇ,
ਉਪਜਾਊ ਮਿੱਟੀ ਰੁੜ੍ਹਨ ਤੋਂ ਬਚਾਉਂਦੇ।
ਇਹ ਧਰਤੀ ਅੰਦਰ ਪਾਣੀ ਨੂੰ ਸੋਖਦੇ,
ਇਹ ਪਾਣੀ ਦਾ ਪੱਧਰ ਉੱਚਾ ਕਰਦੇ।
ਇਹ ਧਰਤੀ ਤੇ ਵਰਖਾ ਲਿਆਉਂਦੇ,
ਸਾਡੀਆਂ ਫਸਲਾਂ ਨੂੰ ਪਾਣੀ ਲਾਉਂਦੇ।
ਇਹ ਦਵਾਈਆਂ ਦਾ ਭੰਡਾਰ ਨੇ,
ਏਦਾਂ ਇਹ ਸਾਡੇ ਸੱਚੇ ਯਾਰ ਨੇ।
ਇਨ੍ਹਾਂ ਨੂੰ ਕੱਟਣ ਦੇ ਨਾ ਲੱਭੋ ਬਹਾਨੇ,
ਸਗੋਂ ਇਨ੍ਹਾਂ ਨਾਲ ਪਾਓ ਪੱਕੇ ਯਰਾਨੇ।