ਦਵਿੰਦਰ ਮੰਡ ਦਾ ਕਥਾ ਸਾਗਰ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ -----ਕਥਾ ਸਾਗਰ
ਲੇਖਕ -----ਦਵਿੰਦਰ ਮੰਡ
ਪ੍ਰਕਾਸ਼ਕ ----ਪ੍ਰਵਾਜ਼ ਪ੍ਰਕਾਸ਼ਨ ਜਲੰਧਰ
ਪੰਨੇ ----376 ਮੁਲ -----600 ਰੁਪਏ

ਪ੍ਰੋ ਦਵਿੰਦਰ ਮੰਡ ਪੰਜਾਬੀ ਕਹਾਣੀ ਦਾ ਚਰਚਿਤ ਚਿਹਰਾ ਹੈ । ਉਸਦੀ ਇਸ ਵਡਅਕਾਰੀ ਕਿਤਾਬ ਵਿਚ 53 ਕਹਾਣੀਆਂ ਹਨ । ਕਹਾਣੀਆ ਮੰਡ ਦੇ  ਲਿਖੇ ਚਾਰ ਕਹਾਣੀ ਸੰਗ੍ਹਹਿ  ਵਿਚੋਂ ਹਨ । ਪਹਿਲਾ ਸੰਗ੍ਰਹਿ -ਖੁਸ਼ਬੂ  ਅਤੇ ਖੰਡਰ (1998 ) ਦੀਆਂ 17 ਕਹਾਣੀਆਂ ,ਬਾਕੀ ਦਾ ਦਰਦ ਕਿਤਾਬ  (2003)ਦੀਆਂ 14 ਕਹਾਣੀਆਂ ,ਆਪਣੇ ਆਪਣੇ ਘਾਟ  (2013) ਵਿਚੋਂ 10 ਕਹਾਣੀਆਂ ਤੇ ਚੌਥੀ ਕਿਤਾਬ ਪੇਜ ਨੰਬਰ ਦੋ ਸੌ ਛਪੰਜਾ (2019 )ਵਿਚੋਂ 12 ਕਹਾਣੀਆਂ ਸ਼ਾਂਮਲ ਕੀਤੀਆਂ ਹਨ । । ਪਾਠਕਾਂ ਤ¤ਕ ਇਹ ਕਹਾਣੀਆਂ ਪਹਿਲਾਂ  ਪਹੁੰਚੀਆ ਹੋਈਆਂ  ਹਨ । ਪਰ ਇਕੋ ਜਿਲਦ ਵਿਚ ਪੜ੍ਹਂਨ ਦਾ ਸਬਬ  ਇਹ ਕਿਤਾਬ  ਹੈ । ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਲੇਖਕ ਮੰਡ ਬਾਰੇ ਤੇ ਉਸਦੀ ਕਹਾਣੀ ਕਲਾ ਦਾ ਜ਼ਿਕਰ ਪ੍ਰਭਾਵਸ਼ਾਂਲੀ ਸ਼ਬਦਾਂ ਵਿਚ ਕੀਤਾ ਹੈ ।  ਮੰਡ  ਨੂੰ ਮਾਨਵਵਾਦੀ ਸੁਰ ਵਾਲਾ ਕਹਾਣੀਕਾਰ ਲਿਖਿਆ ਹੈ  । ਕਹਾਣੀਆਂ ਵਿਚ ਪੇਂਡੂ ਸਭਿਆਚਾਰ ਦੀ ਤਸਵੀਰ ਹੈ । ਵਿਸ਼ਿਆਂ ਦੀ ਭਰਮਾਰ ਹੈ । ਕਹਾਣੀ ਗੰਗਾ ਜਲ ਦੋ ਵਾਰ ਛਪੀ ਹੈ (ਪੰਨਾ 33 ਤੇ 286) ਕਹਾਣੀਆਂ ਵਿਚ ਵਿਸ਼ਿਆ ਦੀ ਭਰਮਾਰ ਹੈ । ਪਾਤਰੀ ਸੰਵਾਦ ਦਿਲਚਸਪ ਤੇ ਕਥਾ ਰਸ ਵਾਲੇ ਹਨ । ਲੇਖਕ  ਸਵੈ ਕਥਨ ਵਿਚ ਬਚਪਨ ਤੋਂ ਕਹਾਣੀ ਨਾਲ ਜੁੜੇ ਹੋਣ ਦੀ ਗ¤ਲ ਕਰਦਾ ਹੈ । ਉਸ ਨੇ ਜਦੋਂ ਤੋਂ ਹੋਸ਼ ਸੰਭਾਲੀ ਹੈ। ਕਹਾਣੀ ਉਸਦੇ ਅੰਗ ਸੰਗ ਰਹੀ ਹੈ । ਉਹ ਕਿ¤ਤੇ ਵਜੋਂ ਜਲੰਧਰ ਦੇ ਨਾਮਵਰ ਕਾਲਜ ਵਿਚ ਅਧਿਆਪਕ ਹੈ । ਬਹੁਪ¤ਖੀ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਦੇ ਚਰਚਿਤ ਰਿਸਾਲੇ ਨਾਗਮਣੀ ਵਿਚ ਉਹ ਬਹੁਤ ਛਪਿਆ ਹੈ । ਜਲੰਧਰ ਦੇ ਕਹਾਣੀਕਾਰਾਂ ਦੀ ਸੰਗਤ ਵਿਚੋਂ ਉਸਨੇ ਕਹਾਣੀ ਦੀ ਤਕਨੀਕ  ਦੀ ਅਮਲੀ ਸਿ¤ਖਿਆ ਲਈ ਹੈ ਤੇ ਕਹਾਣੀ ਵਿਚ ਕਈ ਤਜ਼ਰਬੇ ਕੀਤੇ ਹਨ । ਕਿਤਾਬ ਪੜ੍ਹ  ਕੇ  ਮੰਡ ਦੀ ਕਹਾਣੀ ਕਲਾ ਦਾ ਅਹਿਸਾਸ ਪਾਠਕ ਨੂੰ ਹੁੰਦਾ ਹੈ । ਉਸਦੀ ਕਹਾਣੀ ਸਿਰਜਨਾ ਦਾ ਸਫਰ  ਕਿਤਾਬ ਪੜ੍ਹ ਕੇ ਮਹਿਸੂਸ ਕੀਤਾ ਜਾ ਸਕਦਾ ਹੈ । 
ਕਥਾ ਸਾਗਰ ਮੰਡ ਦੀਆਂ ਕਹਾਣੀਆ ਦਾ ਸਮੁੰਦਰ ਹੈ । ਕਹਾਣੀ ਬੰਸਰੀ ਦੀਆਂ ਸੁਰਾਂ ਵਿਚ ਜ਼ਿੰਦਗੀ ਦੀ ਧੜਕਣ ਹੈ । ਮਰੋੜੀਆਂ ਕਹਾਣੀ ਵਿਚ ਰਾਸਧਾਰੀਆ ਪਾਤਰ ਹੈ । ਕਹਾਣੀਆਂ  ਦੇ ਪਾਤਰ ਆਲੇ ਦੁਆਲੇ ਦੇ ਸਮਾਜ ਵਿਚੋਂ ਹਨ । ਮਰਦ, ਔਰਤਾਂ ,ਪਰਵਾਸੀ ਲੋਕ ,ਪੇਂਡੂ .ਸ਼ਹਿਰੀ  ਪੜ੍ਹੇ ਲਿਖੇ ਅਨਪੜ੍ਹ, ਅਮਲੀ ,ਸ਼ਰਾਬੀ  ਬਾਹਰਲੇ  ਸੂਬਿਆ ਤੋਂ  ਪੰਜਾਬ ਆਏ ਲੋਕ  ਸ਼ਾਮਲ ਹਨ । ਗੰਗਾਜਲ ਦੀ ਸ਼ੈਂਕਰੀ ਗੰਗਾ ਦੇ ਪਾਣੀ ਨਾਲ ਨਹਾ ਕੇ ਸੁ¤ਚੀ ਬਣਦੀ ਹੈ । ਅਗਲੇ ਦਿਨ ਘਰੋਂ ਚਲੀ ਜਾਂਦੀ ਹੈ । ਕੁਝ ਕਹਾਣੀਆ ਦੇਸ਼ ਵੰਡ ਦੀਆਂ ਹਨ ।ਇਨ੍ਹਾਂ ਕਹਾਣੀਆਂ ਵਿਚ ਮਾਨਵੀ ਸੁਰ ਪ੍ਰਮੁਖ ਹੈ । ਸੰਗ੍ਰਹਿ ਦੀਆਂ ਕਹਾਣੀਆ ਬਸ਼ੀਰਾ ,ਹਰੀ ਚਾਦਰ ,ਰਿਸ਼ਤਾ ਮਲੰਗ, ਕੂੰਜਾਂ ,ਲਿਖਤੁਮ ਜੈਕੁਰ, ਸ¤ਪ ,ਸਿੰਮਲ ਦਾ ਰੁਖ ,,ਆਲ੍ਹਣਾ ,ਪਰਦੇ ਪਿਛਲੇ ਇਕਾਂਗੀ ,ਔਲੇ ਦਾ ਬੂਟਾ ,ਨਸਲ ,ਦਾਨੀ ,ਟੁ¤ਟੀ ਸ਼ੀਸ਼ੀ ,ਪੇਜ ਨੰਬਰ  ਦੋ ਸੌ ਛਪੰਜਾ ਦਿਲਚਸਪ ਵੰਨ ਸੁਵੰਨੀਆਂ  ਕਹਾਣੀਆਂ ਹਨ । ਕਹਾਣੀ ਦੇ  ਖੌਜਾਰਥੀਆਂ ਵਾਸਤੇ ਬਹੁਮੁ¤ਲੀ   ਕਿਤਾਬ ਦੀ ਦਿ¤ਖ ਵਧੀਆ ਹੈ  ।