ਮਹਾਨ ਖੋਜਾਰਥੀ ਮਾ ਬਿੱਕਰ ਸਿੰਘ ਭਲੂਰ ਨਾਲ ਰੂ -ਬਰੂ
(ਖ਼ਬਰਸਾਰ)
ਬਾਘਾਪੁਰਾਣਾ -- ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਕਾਰਜ ਦੇ ਮਹਾਨ ਖੋਜਾਰਥੀ ਅਤੇ ਸਮਾਜ ਸੇਵੀ ਮਾਸਟਰ ਬਿੱਕਰ ਸਿੰਘ ਭਲੂਰ (ਹਾਂਗਕਾਂਗ) ਨਾਲ ਰੂਬਰੂ ਅਤੇ ਸਨਮਾਨ ਸਮਾਰੋਹ ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਵਿਖੇ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਸਭਾ ਦੇ ਸਕੱਤਰ ਸਾਗਰ ਸਫ਼ਰੀ ਅਤੇ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਪ੍ਰੀਤਮ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ । ਸਮਾਗਮ ਦੀ ਸ਼ੁਰੂਆਤ ਵਿੱਚ ਈਸ਼ਰ ਸਿੰਘ ਲੰਭਵਾਲੀ ਵੱਲੋਂ ਤਰੱਨੁਮ ਵਿਚ ਖੂਬਸੂਰਤ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਡਾ ਗੁਰਚਰਨ ਸਿੰਘ ਨੂਰਪੁਰ, ਸਨਮਾਨਿਤ ਸ਼ਖ਼ਸੀਅਤ ਮਾ ਬਿੱਕਰ ਸਿੰਘ ਭਲੂਰ,ਡਾ ਸੁਰਜੀਤ ਬਰਾੜ ਅਤੇ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਸੁਸ਼ੋਭਿਤ ਸਨ ਸਭਾ ਦੇ ਸੀਨੀਅਰ ਮੈਬਰਾਂ ਐਸ ਇੰਦਰ ਰਾਜੇਆਣਾ, ਜਸਵੰਤ ਸਿੰਘ ਜੱਸੀ ਵੱਲੋਂ ਪ੍ਰਧਾਨਗੀ ਮੰਡਲ ਦੇ ਗਲ਼ਾਂ ਵਿਚ ਹਾਰ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਗਿਆ। ਡਾ ਸੁਰਜੀਤ ਸਿੰਘ ਬਰਾੜ, ਰਾਜਪਾਲ ਸਿੰਘ ਭਲੂਰ , ਡਾ ਗੁਰਚਰਨ ਸਿੰਘ ਨੂਰਪੁਰ,ਡਾ ਸਾਧੂ ਰਾਮ ਲੰਗੇਆਣਾ ਵੱਲੋਂ ਮਾ ਬਿੱਕਰ ਸਿੰਘ ਭਲੂਰ ਦੇ ਪੰਜਾਬੀ ਗੁਰਮੁਖੀ ਲਿੱਪੀ ਦੇ ਕੀਤੇ ਗਏ ਖੋਜ ਕਾਰਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਭਰਪੂਰ ਸ਼ਬਦਾਂ ਵਿਚ ਪ੍ਰਸੰਸਾ ਕਰਦਿਆਂ ਹਾਰਦਿਕ ਵਧਾਈ ਦਿੱਤੀ ਗਈ। ਕੰਵਲਜੀਤ ਭੋਲਾ ਲੰਡੇ ਵੱਲੋਂ ਮਾ ਬਿੱਕਰ ਸਿੰਘ ਜੀ ਬਾਰੇ ਸਨਮਾਨ ਪੱਤਰ ਪੜ੍ਹਿਆ ਗਿਆ।

ਉਪਰੰਤ ਮਾ ਬਿੱਕਰ ਸਿੰਘ ਵੱਲੋਂ ਆਪਣੇ ਸਾਹਿਤਕ ਸਫ਼ਰ ਅਤੇ 86 ਸਾਲਾਂ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਕਰਦਿਆਂ ਦੱਸਿਆ ਗਿਆ ਕਿ ਪੰਜਾਬੀ ਗੁਰਮੁਖੀ ਲਿਪੀ ਪੈਂਤੀ ਸੌ ਸਾਲ ਪੁਰਾਣੀ ਹੈ ਇਹਦੇ ਵਿੱਚੋਂ ਪੰਜਾਬੀ ਦੀਆਂ ਸਾਰੀਆਂ ਲਿਪੀਆਂ ਨਿਕਲ ਕੇ ਆਈਆਂ ਹਨ। ਪੰਜਾਬੀ ਤੇ ਯੂਨਾਨੀ ਭਾਸ਼ਾ ਆਪਸ ਵਿੱਚ ਸਕੀਆਂ ਭੈਣਾਂ ਹਨ ਪਹਿਲਾਂ ਭਾਸ਼ਾਵਾਂ ਤਸਵੀਰਾਂ ਸਨ ਫ਼ੇਰ ਇਹਨਾਂ ਤਸਵੀਰਾਂ ਤੋਂ ਹੀ ਅੱਖਰਾਂ ਦਾ ਰੂਪ ਧਾਰਨ ਕੀਤਾ ਹੈ। ਉਪਰੰਤ ਸਭਾ ਵੱਲੋਂ ਮਾ ਬਿੱਕਰ ਸਿੰਘ ਭਲੂਰ ਦਾ ਗੁਰਮੁਖੀ ਲਿਪੀ ਦੇ ਕਾਰਜ ਦਾ ਖੋਜਾਰਥੀ ਖ਼ਿਤਾਬ ਦਿੰਦਿਆਂ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਮੁੱਖ ਮਹਿਮਾਨ ਡਾ ਗੁਰਚਰਨ ਸਿੰਘ ਨੂਰਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੰਤ ਹੋਏ ਕਵੀ ਦਰਬਾਰ ਦੌਰਾਨ ਜਸਵਿੰਦਰ ਜਲੰਧਰੀ, ਸ਼ਮਿੰਦਰ ਸਿੰਘ ਜੀਵਨਵਾਲਾ, ਅਮਰਜੀਤ ਸਿੰਘ ਰਣੀਆਂ, ਜਸਵੀਰ ਸ਼ਰਮਾਂ ਦੱਦਾਹੂਰ, ਲਖਵੀਰ ਸਿੰਘ ਕੋਮਲ, ਪ੍ਰੀਤ ਜੱਗੀ, ਕੋਮਲ ਭੱਟੀ, ਜਗਦੀਸ਼ ਪ੍ਰੀਤਮ,ਲਾਭ ਸਿੰਘ ਡੋਡ, ਹਰਚਰਨ ਚੋਹਲਾ,ਮੇਜਰ ਸਿੰਘ ਸੰਧੂ, ਪ੍ਰਿਤਪਾਲ ਸਿੰਘ ਮਣਕੂ, ਦਲਜੀਤ ਸਿੰਘ ਨੂਰਪੁਰ, ਇਕਬਾਲ ਸਿੰਘ ਲੰਗੇਆਣਾ, ਨਵਦੀਪ ਬੌਬੀ ਲੰਗੇਆਣਾ, ਅਰਸ਼ਦੀਪ ਸ਼ਰਮਾਂ, ਨਗਿੰਦਰ ਸਿੰਘ ਢਿੱਲੋਂ, ਸਤੀਸ਼ ਧਵਨ ਭਲੂਰ, ਮਨਜੀਤ ਸਿੰਘ ਭਲੂਰ, ਮੁਕੰਦ ਕਮਲ,ਐਸ ਇੰਦਰ ਰਾਜੇਆਣਾ, ਹਰਚਰਨ ਸਿੰਘ ਰਾਜੇਆਣਾ, ਜਸਵੰਤ ਜੱਸੀ, ਪਰਮਜੀਤ ਸਿੰਘ ਬਾਘਾਪੁਰਾਣਾ, ਸੁਰਜੀਤ ਸਿੰਘ ਕਾਲੇਕੇ,ਕਰਮ ਸਿੰਘ ਕਰਮ, ਗੁਰਦੇਵ ਸਿੰਘ ਗਿੱਲ, ਤਰਸੇਮ ਖ਼ਾਨ ਲੰਡੇ, ਸ਼ਾਹਿਦ ਖ਼ਾਨ, ਸਾਗਰ ਸਫ਼ਰੀ, ਕੰਵਲਜੀਤ ਭੋਲਾ ਲੰਡੇ, ਜਗਰੂਪ ਸਿੰਘ ਭਲੂਰ, ਬਲਵਿੰਦਰ ਸਿੰਘ ਭਲੂਰ, ਬਲਦੇਵ ਸਿੰਘ ਭਲੂਰ, ਕੈਪਟਨ ਰਾਜਪਾਲ ਸਿੰਘ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਅਖੀਰ ਵਿੱਚ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਸਮੂਹ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਸਾਗਰ ਸਫ਼ਰੀ ਵੱਲੋਂ ਬਾਖੂਬੀ ਨਾਲ ਨਿਭਾਇਆ ਗਿਆ।