ਝੰਡੇ ਚੁਕ ਜੇ ਨਸ਼ੇ ਮੁੱਕ ਜਾਂਦੇ,
ਹਰ ਮਾਂ ਬੂਹੇ ਖੜ੍ਹ ਚੁੱਕ ਲੈਂਦੀ।
ਪੁੱਤ ਨਸ਼ੇੜੀ ਆਪਣੇ ਨੂੰ,
ਗੰਦੀ ਨਾਲੀ ਵਿੱਚੋ ਕੱਢ ਲੈਂਦੀ।
ਜੇ ਦੋੜਾ ਲਾਅ ਕੇ ਨਸ਼ਾ ਮੁਕਦਾ,
ਪਿਓ ਭੱਜ-ਭੱਜ ਚੱਪਲਾ ਘਸਾਅ ਲੈਂਦਾ।
ਬੋਰਡਾ ਨਾਲ ਜੇ ਜਵਾਨੀ ਬੱਚਦੀ
ਹਰ ਕੋਈ ਇਹ ਰਾਹ ਅਪਣਾਅ ਲੈਂਦਾ।
ਹਰਮੀਤ ਵੀ ਝੰਡੇ ਚੁੱਕ ਕੇ ਭੱਜਦਾ,
ਜੇ ਇਕ ਵੀ ਸ਼ਰਾਬੀ ਆਖੇ ਲੱਗਦਾ।
ਐਬਾਂ ਦਾ ਮਾਰਿਆ ਕਿੰਨੂੰ ਜਾਣੇ,
ਉਹ ਆਪਣੇ ਹੱਥੀ ਆਪ ਗਵਾ ਲੈਂਦਾ।