ਹੱਲਾ ਸ਼ੇਰੀ (ਕਵਿਤਾ)

ਨਿਰਮਲ ਸਿੰਘ ਢੁੱਡੀਕੇ   

Address:
Ontario Canada
ਨਿਰਮਲ ਸਿੰਘ ਢੁੱਡੀਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


 
ਡਿਗ ਡਿਗ ਕੇ ਤੁਰਨਾ ਸਿੱਖਦੇ ਹਾਂ 
ਹੋਈ ਹਾਰ ਤੇ ਨ ਘਬਰਾਈ ਦਾ l
ਬੀਤੇ ਦਿਨ ਦਾ ਪੱਲ੍ਹਾ ਛੱਡਕੇ, 
ਫਿਰ ਸੋਚਾਂ ਵਿੱਚ ਨੀ ਜਾਈਦਾ l
ਦੋਸ਼ ਨਾ ਦੇਈਏ ਹੋਰਾਂ ਨੂੰ, 
ਘਰ ਆਪਣਾ ਆਪ ਬਚਾਈ ਦਾ  l
ਸੋਚਾਂ ਵਿੱਚ ਗੋਤੇ ਖਾਂਦੇ ਨੂੰ, 
ਦਸ ਤਰਨਾ ਕਿਵੇਂ ਸਿਖਾਈ ਦਾ l
ਰਾਹ ਨੇਕੀ ਦੇ ਚੱਲੀ ਜਾ, 
ਅਤੇ ਰਸਤਾ ਨਵਾਂ ਬਣਾਈ ਜਾ l
ਕੋਈ ਉੱਚਾ ਰੁਤਬਾ ਮਿਲ ਜਾਏ, 
ਤਾਂ ਡਿੱਗੇ ਨੂੰ ਨਹੀਂ ਢਾਹੀ  ਦਾ l
ਰਾਤਾਂ ਨੂੰ ਬਰਫ਼ਾਨੀ ਰਾਹਾਂ ਤੇ, 
ਮਨ ਉਸ ਦੇ ਨਾਲ਼ ਹੀ ਲਾਈ ਦਾ l
ਡਿਗ ਡਿਗ ਕੇ ਤੁਰਨਾ ਸਿੱਖਦੇ ਹਾਂ,
ਹੋਈ ਹਾਰ ਤੇ ਨ ਘਬਰਾਈ ਦਾ l