ਹੁਣ ਤਾਈਂ ਇਹ ਸਮਝ ਨਾ ਆਇਆ।
ਕਿਹੜਾ ਅਪਣਾ ਕੌਣ ਪਰਾਇਆ।
ਜਿਸ ਨੂੰ ਬੁਕ ਵਿਚ ਦੁੱਧ ਪਲਾਇਆ।
ਆਖਰ ਉਸ ਨੇ ਡੰਗ ਚਲਾਇਆ।
ਪੈਸੇ ਖਾਤਰ ਪੰਡਤ ਭਾਈ,
ਮੁੱਲਾਂ ਕਾਜੀ ਧਰਮ ਗਵਾਇਆ।
ਮੈਨੂੰ ਤਾਂ ਖੁਦ ਆਪਣਿਆਂ ਹੀ,
ਪੁਤਲੀ ਦੇ ਹੈ ਵਾਂਗ ਨਚਾਇਆ।
ਕੀਤੇ ਚਾਅ ਕਤਲ ਉਸ ਮੇਰੇ,
ਮੈਂ ਸੀ ਜਿਸ ਨੂੰ ਪਾਉਣਾ ਚਾਹਿਆ।
ਪੈਸਾ ਹੈ ਇਕ ਚੀਜ ਅਨੋਖੀ,
ਜਿਸ ਨੇ ਸਭ ਦਾ ਚੈਨ ਚੁਰਾਇਆ।
ਪੌਣ ਸਮਾਂ ਖੁਸ਼ਬੂ ਤੇ ਮੌਸਮ,
ਸਿੱਧੂ ਹੱਥ ਕਦੇ ਨੀ ਆਇਆ।