ਸ੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਇਸ ਦਿਨ ਮੰਦਰ ਲੜੀਆਂ ਨਾਲ ਰੁਸਨਾਏ।
ਬਜਾਰਾਂ ਵਿੱਚ ਰੌਣਕ ਹੀ ਰੌਣਕ ਨਜ਼ਰ ਆਏ।
ਬੱਚਿਆਂ ਛੁੱਟੀ ਦਾ ਦਿਨ ਮਨਾਇਆ।
ਸ੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਕਿ੍ਸ਼ਨ ਜੀ ਨੂੰ ਜਨਮ ਦਿੱਤਾ ਦੇਵਕੀ ਮਾਤਾ ਨੇ।
ਪਾਲਿਆ-ਪੋਸਿਆ ਯਸ਼ੋਦਾ ਮਾਤਾ ਨੇ।
ਬਲਰਾਮ ਦਾ ਛੋਟਾ ਵੀਰ ਹੈ ਕਹਾਇਆ।
ਸ੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਦੇਵਕੀ ਕੰਸ ਰਾਜੇ ਦੀ ਭੈਣ ਸੀ ਪਿਆਰੀ।
ਵਹਿਮ ਵਿੱਚ ਪੈ ਉਸਨੇ ਭੈਣ ਜੇਲ੍ਹ ਵਿੱਚ ਤਾੜੀ।
ਆਪਣੇ ਜੀਜੇ ਵਾਸੂਦੇਵ ਨੂੰ ਵੀ ਜੇਲ੍ਹ ਵਿੱਚ ਪਾਇਆ।
ਸ੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਮਥੁਰਾ ਵਿੱਚ ਜਨਮ ਲੈ ਗੋਕੁਲ ਵਿੱਚ ਆ ਗਿਆ।
ਜਸ਼ੋਦਾ ਮਾਤਾ ਤੇ ਨੰਦ ਪਿਤਾ ਨੇ ਪਾਲਿਆ।
ਬਚਪਨ ਪਿਆਰ ਨਾਲ ਗੋਕੁਲ ਵਿੱਚ ਬਿਤਾਇਆ।
ਸ੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਪਾਪੀ ਕੰਸ ਦੇ ਕਾਰਨਾਮੇ ਸੀ ਬੜੇ ਮਾੜੇ।
ਉਹ ਕਰਦਾ ਸੀ ਜ਼ੁਲਮ ਬੜੇ ਭਾਰੇ।
ਆਪਣੇ ਪਿਤਾ ਉਗਰਸੈਨ ਨੂੰ ਵੀ ਕੈਦੀ ਬਣਾਇਆ।
ਸ੍ਰੀ ਕਿ੍ਸ਼ਨ ਮਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਮੰਦਰਾਂ ਦੀ ਰੌਣਕ ਹੈ ਅੱਜ ਬੜੀ ਨਿਆਰੀ।
ਬਜਾਰਾ ਵਿੱਚ ਲੋਕਾਂ ਦੀ ਭੀੜ ਵੀ ਹੈ ਬੜੀ ਭਾਰੀ।
ਰਾਤ ਦਾ ਹਨੇਰਾ ਵੀ ਲੜੀਆਂ ਨਾਲ ਜਗ-ਮਗਾਇਆ!
ਸ੍ਰੀ ਕਿ੍ਸ਼ਨ ਮਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਵੱਡਾ ਹੋ ਕੇ ਆਪਣੇ ਮਾਮੇ ਕੰਸ ਨੂੰ ਲਲਕਾਰਿਆ।
ਜ਼ਾਲਮ ਰਾਜੇ ਕੰਸ ਨੂੰ ਕਿ੍ਸ਼ਨ ਜੀ ਨੇ ਜਾਨੋ ਮਾਰਿਆ।
ਆਪਣੇ ਮਾਤਾ-ਪਿਤਾ ਅਤੇ ਨਾਨਾ ਜੀ ਨੂੰ ਰਿਹਾ ਕਰਵਾਇਆ।
ਸ਼੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਸ਼੍ਰੀ ਕਿ੍ਸ਼ਨ ਦੀ ਪੂਤਨਾ ਸੰਗ ਵੀ ਹੈ ਇੱਕ ਕਹਾਣੀ।
ਪੂਤਨਾ ਡੈਣ ਭੇਜੀ ਕੰਸ ਨੇ ਬਣਾ ਕੇ ਚੌਧਰਾਣੀ।
ਨਿੱਕੇ ਕਾਹਨਾ ਜੀ ਨੇ ਉਸਨੂੰ ਵੀ ਮਾਰ ਮੁਕਾਇਆ।
ਸ਼੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਕਿ੍ਸ਼ਨ ਮੁਰਾਰੀ ਸੀ ਯਾਰਾਂ ਦਾ ਯਾਰ ਪਿਆਰਾ।
ਲੱਗਦਾ ਸੀ ਆਪਣੇ ਮਿੱਤਰਾਂ ਨੂੰ ਬਹੁਤ ਨਿਆਰਾ।
ਉਸਨੇ ਆਪਣੇ ਸਖਿਆ ਨੂੰ ਮੱਖਣ ਬਹੁਤ ਖਵਾਇਆ।
ਸ਼੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਪੈਰ ਧੋ ਕੇ ਕੀਤਾ ਸੀ ਮਿੱਤਰ ਦਾ ਸਵਾਗਤ।
ਸੁਦਾਮੇ ਦੀ ਭੁੱਲਿਆ ਨਾ ਕਿ੍ਸ਼ਨ ਮੁਹੱਬਤ।
ਕਿ੍ਸ਼ਨ ਨੇ ਸੁਦਾਮੇ ਨੂੰ ਘੁੱਟਕੇ ਗਲੇ ਲਗਾਇਆ!
ਸ਼੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਲੜਾਈ ਵਿੱਚ ਪਾਂਡਵਾਂ ਦਾ ਵਾਹਰੀ ਹੋ ਗਿਆ।
ਅਰਜਨ ਦਾ ਸਾਰਥੀ ਬਣ ਕੇ ਕਿ੍ਸ਼ਨ ਖਲੋ ਗਿਆ।
ਕਿ੍ਸ਼ਨ ਨੇ ਪਾਡਵਾਂ ਨੂੰ ਯੁੱਧ ਜਿਤਾਇਆ!
ਸ਼੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।
ਕੁੰਤੀ ਦੀ ਇੱਜ਼ਤ ਦਾ ਰਖਵਾਲਾ ਬਣਕੇ ਆਇਆ।
ਆਪਣੀ ਮਾਇਆ ਸ਼ਕਤੀ ਦਾ ਕਰਤਬ ਦਿਖਾਇਆ।
ਇਸੇ ਗਲਤੀ ਕਰਕੇ ਕੌਰਵਾਂ ਦਾ ਵੰਸ਼ ਮੁਕਾਇਆ !
ਸ਼੍ਰੀ ਕਿ੍ਸ਼ਨ ਮੁਰਾਰੀ ਦਾ ਜਨਮ ਦਿਹਾੜਾ ਆਇਆ।
ਅਸੀਂ ਜਨਮ-ਅਸ਼ਟਮੀ ਦਾ ਦਿਨ ਮਨਾਇਆ।