ਸਾਵਨ ਮਹੀਨਾ ਆਇਆ ਬੂਟੇ ਲਾਈਏ ਜੀ।
ਵਾਤਾਵਰਨ ਬਚਾਉਣਾ ਫਰਜ ਨਿਭਾਈਏ ਜੀ।।
ਹਰ ਗਲੀ ਮਹੱਲੇ ਵਿੱਚ ਇਹ ਕਾਰਜ ਕਰਨਾ ਹੈ।
ਨਹੀਂ ਬੂਟੇ ਲਾਇਆਂ ਬਿਨਾਂ ਬਿਲਕੁਲ ਸਰਨਾ ਹੈ।।
ਹਰ ਮਨੁੱਖ ਲਾਵੇ ਇੱਕ ਰੁਖ ਕਰਨੀ ਗੌਰ ਹੈ ਜੀ ।
ਕਿਣਮਿਣ ਹੁੰਦੀ ਰੌਣਕ ਲਾਉਂਦੇ ਮੋਰ ਹੈ ਜੀ।।
ਦੋਸਤੋ ਗਰਮੀ ਦੇ ਵਿੱਚ ਹੁੰਦੀ ਛਾਂ ਦੀ ਲੋੜ ਬੜੀ।
ਆਪਾਂ ਪੱਟ ਦਿੱਤੇ ਦਰਖਤ ਇਹਨਾਂ ਦੀ ਥੋੜ ਬੜੀ।।
ਲਾਕੇ ਦਰਖਤ ਕਰਨੀ ਸੰਭਾਲ ਅਤਿ ਜਰੂਰੀ ਹੈ।
ਇਹ ਨੇ ਆਪਣੇ ਮਿੱਤਰ ਨਹੀਂ ਬਣਾਉਣੀ ਦੂਰੀ ਹੈ।।
ਆਓ ਫਲਦਰ ਬੂਟੇ ਲਾ ਕੇ ਫਲ ਵੀ ਖਾਈਏ ਜੀ।
ਆਪ ਖਾਈਏ ਤੇ ਦੂਜਿਆਂ ਤਾਈ ਖਵਾਈਏ ਜੀ। ।
ਅਨਕੂਲ ਹੈ ਇਹ ਰੁੱਤ ਦਰਖਤ ਵੀ ਚੱਲਣਗੇ।
ਵਧਣ ਫੁੱਲਣਗੇ ਬਹੁਤ ਦਿਨਾਂ ਵਿੱਚ ਮੱਲਣਗੇ।।
ਜੁਲਾਈ ਅਗਸਤ ਮਹੀਨੇ ਹੁੰਦੇ ਅਨੁਕੂਲ ਬੜੇ।
ਇਨਾ ਮਹੀਨਿਆਂ ਵਿੱਚ ਹੀ ਖਿੜਦੇ ਫੂਲ ਬੜੇ।।
ਇਹ ਸਾਨੂੰ ਆਕਸੀਜਨ ਦੇ ਕੇ ਰੱਖਦੇ ਜੀਵਤ ਹੈ।
ਨਾ ਆਉਣ ਇਹ ਦਿੰਦੇ ਪ੍ਰਾਣੀ ਉੱਤੇ ਮੁਸੀਬਤ ਹੈ।।
ਪੰਛੀ ਦਰਖਤਾਂ ਉੱਤੇ ਆਲਣੇ ਆਪਣੇ ਪੌਣ ਸਦਾ।
ਉਹ ਦੱਦਾਹੂਰੀਆ ਗੀਤ ਖੁਸ਼ੀ ਦੇ ਗਾਉਣ ਸਦਾ।।