ਵਾਅ ਵਰੋਲੇ ਵਾਗੂੰ ਚੜਕੇ, ਆਇਆ ਪਾਣੀ।
ਹਾਸੇ ਖੁਸ਼ੀਆਂ ਤਾਈੰ ਦੂਰ, ਭਜਾਇਆ ਪਾਣੀ।
ਬਿੰਨ ਦਿਲਾਸੇ ਕੁੱਝ ਵੀ ਹੈ ਨੀ ਛੱਡਿਆ ਪੱਲੇ,
ਰਾਜੇ ਨੂੰ ਹੈ ਦਰ ਦਰ ਮੰਗਣ, ਲਾਇਆ ਪਾਣੀ।
ਖਾਣਾ ਪੀਣਾ ਤੇ ਪਹਿਨਣ ਵੀ,ਪੱਲੇ ਛੱਡਿਆ ਨਾ ,
ਹੈ ਫਸਲਾਂ ਦੇ ਤਾਈੰ ਰਾਖ, ਬਣਾਇਆ ਪਾਣੀ।
ਜਿਸ ਦੇ ਬਾਝੋਂ ਮੁਸ਼ਕਿਲ ਹੈ ਇਹ,ਜੀਵਨ ਜੀਣਾ,
ਬਣਕੇ ਮੌਤ ਫਰਿਸਤਾ ਹੈ ਉਹ,ਆਇਆ ਪਾਣੀ।
ਕੁੱਕੜਾਂ ਵਾਗੂੰ ਲੜਦੇ ਸਾਂ ਜਿਸ, ਖਾਤਰ ਆਪਾਂ,
ਅਪਣੇ ਮੂਹਰੇ ਸਭ ਤਾਈਂ ਹੈ, ਲਾਇਆ ਪਾਣੀ।
ਕੁਦਰਤ ਨਾਲ ਮਜ਼ਾਕ ਅਵਾਮ ਨੇ, ਕੀਤਾ ਸਿੱਧੂ ,
ਤਾ ਹੀ ਸਭ ਨੂੰ ਅਪਣਾ ਰੰਗ,ਵਖਾਇਆ ਪਾਣੀ।