ਹਰ ਪਲ ਹਰ ਦਿਨ ਜੀਵਨ ਦੇ ਵਿੱਚ ਨਵਾਂ ਹੀ ਆਉਂਦਾ ਏ।
ਮੇਰਾ ਗੁਰੂ ਤਾਂ ਬਾਣੀ ਵਿੱਚ ਏਹੀ ਸਮਝਾਉਂਦਾ ਏ।
ਬੀਤਿਆ ਹੋਇਆ ਕੋਈ ਵੀ ਪਲ ਮੁੜਕੇ ਨਹੀਂ ਆਉਣਾ।
ਪਲ ਪਲ ਨੂੰ ਸੰਭਾਲ ਨਹੀਂ ਤਾਂ ਪਊ ਪਛਤਾਉਣਾ।
ਬੀਤੀ ਜਾ ਰਹੀ ਉਮਰਾ ਦਾ ਅਹਿਸਾਸ ਕਰਾਉਂਦਾ ਏ
ਹਰ ਪਲ....
ਪਹਿਲਾਂ ਲੇਖਾ ਜੋਖਾ ਬੀਤੇ ਦਾ ਵੀ ਕਰ ਲਈਏ।
ਮਨ ਦੀ ਮੈਲ਼ ਨੂੰ ਧੋ ਕੇ, ਅੰਦਰ ਚਾਨਣ ਧਰ ਲਈਏ।
'ਨਾ ਕੋ ਬੈਰੀ ਨਹੀ ਬਿਗਾਨਾ', ਫੇਰ ਥਿਆਉਂਦਾ ਏ
ਹਰ ਪਲ....
ਹਰ ਦਿਨ ਸੂਰਜ ਚੜ੍ਹਦਾ ਛਿਪਦਾ ਜਾਰੀ ਰਹਿੰਦਾ ਏ।
ਨਵਾਂ ਸਾਲ ਕੁੱਝ ਨਵਾਂ ਕਰਨ ਨੂੰ ਸਾਨੂੰ ਕਹਿੰਦਾ ਏ
ਸੂਝਵਾਨ ਤਾਂ ਜ਼ਿੰਦਗੀ ਵਿੱਚ ਬਦਲਾਅ ਲਿਆਉਂਦਾ ਏ
ਹਰ ਪਲ...
ਜੀਵਨ ਹੈ ਅਨਮੋਲ ਕਿਸੇ ਦੇ ਲੇਖੇ ਲਾ ਲਈਏ।
ਕਰਕੇ ਪਰਉਪਕਾਰ ਭਲਾ ਸਰਬੱਤ ਮਨਾ ਲਈਏ।
ਗੁਰਸਿੱਖ ਦਿੱਤੀਆਂ ਦਾਤਾਂ ਦਾ ਵੀ ਸ਼ੁਕਰ ਮਨਾਉਂਦਾ ਏ
ਹਰ ਪਲ...
'ਏਕ ਪਿਤਾ ਏਕਸ ਕੇ ਬਾਰਿਕ' ਸੋਚ ਬਣਾ ਲਈਏ ।
ਵਿਸ਼ੇ ਵਿਕਾਰਾਂ ਨੂੰ ਲਾਹ 'ਦੀਸ਼' ਇਹ ਮਨ ਚਮਕਾ ਲਈਏ।
ਚਿਹਰਾ ਤਾਂ ਫਿਰ ਚੜ੍ਹਦੀ ਕਲਾ ਦੀ ਅਲਖ ਜਗਾਉਂਦਾ ਏ
ਹਰ ਦਿਨ ...