ਹਰ ਵੇਲੇ ਗੱਲਾਂ ਸੀ ਕਰਦੇ,ਉਹ ਗਾਲੀ ਚਲੇ ਗਏ ।
ਹੱਸਦੇ ਵੱਸਦੇ ਵਿਹੜੇ ਸੀ,ਕਰ ਖ਼ਾਲੀ ਚਲੇ ਗਏ।
ਚਿੜੀਆਂ ਤੇ ਕਾਵਾਂ ਦਾ ਰੌਲਾ ਪੈਂਦਾ ਸੀ ਸਵੇਰ ਨੂੰ
ਬਾਗਾਂ ਦੀ ਰਾਖੀ ਕਰਨ ਵਾਲੇ, ਉਹ ਮਾਲੀ ਚਲੇ ਗਏ ।
ਕਿਵੇਂ ਕਿੱਕਰ ਦੀਆਂ ਸੂਲ਼ਾਂ ਨੂੰ,ਤੁੱਕੇ ਵਿੱਚ ਦੀ ਪਰੋ ਕੇ
ਰੜੇ ਬੈਠ ਜੋ ਖੇਲ੍ਹ ਕਰਦੇ, ਕਿਸ ਹਾਲੀ ਚਲੇ ਗਏ ।
ਛੱਪੜ ਤੇ ਫੱਟੀਆਂ ਪੋਚ ਕੇ,ਵਾਪਿਸ ਸਕੂਲ ਜਾਣਾ
ਕਾਂਨੇ ਦੀਆਂ ਕਲਮਾਂ ਘੜਦੇ, ਸਮਕਾਲੀ ਚਲੇ ਗਏ ।
ਭੱਠੀ ਤੇ ਚਾਨਣੀ ਰਾਤ ਨੂੰ, ਬਾਤਾਂ ਸੀ ਪੈਂਦੀਆਂ
ਬਾਤਾਂ ਦੇ ਹੁੰਗਾਰੇ ਭਰਦੇ,ਹਮ ਖਿਆਲੀ ਚਲੇ ਗਏ ।