ਭਾਵੇਂ ਬਚਨ ਸਿਉਂ ਨੂੰ ਹਸਪਤਾਲ ਵਿੱਚ ਦਾਖਲ ਹੋਇਆਂ ਹਫਤੇ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਸੀ ਪਰ ਅਜੇ ਤੱਕ ਉਸਦਾ ਹਾਲ-ਚਾਲ ਪੱਛਦਿਆਂ ਮੈਂ ਇੱਕ-ਦੋ ਬੰਦਿਆ ਤੋਂ ਵੱਧ ਕਿਸੇ ਨੂੰ ਨਹੀਂ ਸੀ ਵੇਖਿਆ । ਦੂਜੇ ਪਾਸੇ ਸਰਦਾਰ ਗੁਰਬਖ਼ਸ ਸਿੰਘ ਦੇ ਬੈਡ 'ਤੇ ਕਿਸੇ ਖੁੰਡ ਚਰਚਾ ਵਾਂਗ ਚਾਰ ਬੰਦੇ ਜੁੜੇ ਹੀ ਰਹਿੰਦੇ ਸਨ।
ਨਵੀਂ ਆਈ ਨਰਸ ਨੇ ਰਸਮੀ ਤੌਰ 'ਤੇ ਪੁੱਛਿਆ ਬਾਬਾ ਜੀ! ਕੀ ਹਾਲ ਹੈ ਤੁਹਾਡਾ? ਬਚਨ ਸਿਉਂ ਨੇ ਦੋਵੇ ਹੱਥ ਜੋੜਦਿਆਂ ਕਿਹਾ, "ਠੀਕ ਐ ਬਿਬੀ ਜੀ,ਕ੍ਰਿਪਾ ਐ ਮਾਲਕ ਦੀ" ਫਿਰ ਬਚਨ ਸਿਉਂ ਨੂੰ ਇਕੱਲਾ ਜਿਹਾ ਮਹਿਸੂਸ ਕਰਦਿਆਂ ਟੀਕਾ ਭਰਦੀ ਨਰਸ ਨੇ ਪੁੱਛਿਆ, " ਬਾਬਾ ਤੇਰਾ ਕੋਈ ਸਕਾ ਸੰਬੰਧੀ ਨੀ ਇੱਥੇ ਤੇਰੇ ਨਾਲ?"
ਉਹ ਇੱਕ ਦਮ ਬੋਲਿਆ ਹੈਗਾ।
ਬਚਨ ਸਿਉਂ ਨੇ ਸੁਰਾਹਣੇ ਪਈ ਸੋਟੀ ਨੂੰ ਹੱਥ 'ਚ ਫੜਦਿਆਂ ਠੀਕ ਹੋ ਕੇ ਬੈਠਦਿਆਂ ਕਿਹਾ ਧੀ ਮੇਰੀ ‘ਸੋਟੀ' ਅਤੇ ਪੁੱਤ ਮੇਰਾ ਹੌਂਸਲਾ । ਹੁਣ ਨਰਸ ਨਿਰਸ਼ਬਦ ਸੀ।