ਪੈਸਾ ਕੰਮ ਕਿਸੇ ਨਾ ਆਉਂਣਾ, ਤੂੰ ਜਿੰਨਾਂ ਮਰਜੀ ਲੈ ਕਮਾ।
ਲੱਖਾਂ ਦਾ ਮੁੱਲ ਕੌਡੀ ਪੈਦਾਂ, ਜਿੰਦਗੀ ਚ ਮੁਹੱਬਤ ਦੇ ਸਿਵਾ।
ਦਿਲ ਹੈ ਇਕ ਸਾਗਰ ਦੇ ਵਰਗਾ, ਇਸ ਦੇ ਵਿੱਚ ਹੈ ਸਭ ਕੁਝ ਪਿਆ,
ਲੋੜ ਮੁਤਾਬਿਕ ਰਹ ਇਕ ਬੰਦਾ, ਲੈਂਦਾ ਮਤਲਬ ਦੀ ਵਸਤ ਪਾ।
ਜਿਸ ਦੇ ਦਿਲ ਵਿਚ ਲੋਕਾਂ ਖਾਤਰ, ਕੁਝ ਕਰਨੇ ਦੀ ਹੁੰਦੀ ਅਦਾ,
ਮਜਲੂਮਾਂ ਨੂੰ ਛਾਤੀ ਲਾ ਉਹ , ਜਾਲਮ ਤਾਈਂ ਦੇਵੇ ਮਿਟਾ।
ਹਰ ਇਕ ਬੰਦਾ ਰੋਗੀ ਇੱਥੇ, ਮਰਜਾਂ ਦੀ ਭਾਲ ਰਿਹਾ ਦਵਾ।
ਬਣਕੇ ਵੈਦ ਘੁਂਮਣ ਇਹ ਨੇਤਾ, ਵੰਡਣ ਲੋਕਾਂ ਦੇ ਵਿੱਚ ਕਜਾ।
ਜਾਬਰ ਕਦ ਸ਼ਰਮਾਉਂਦਾ ਦੇਣੋ, ਮਜਲੂਮਾਂ ਦੇ ਤਾਈਂ ਸਜਾ।
ਸੂਰਾ ਡਰਦਾ ਕਦ ਮਕਤਲ ਤੋਂ, ਮੰਜ਼ਿਲ ਜਿਸ ਦੀ ਕਰਨਾ ਦਿਆ,
ਅੱਲ੍ਹਾ ਵੰਡਣ ਵੇਲੇ ਦਿੱਤਾ, ਸਭ ਨੂੰ ਉਸ ਦਾ ਹਿੱਸਾ ਫੜਾ
ਔਰਤ ਨੂੰ ਮਿਲਿਆ ਹੈ ਗਹਿਣਾ, ਜੋਬਨ ਹੁਸਨ ਤੇ ਸਰਮ ਹਯਾ।
ਦੋ ਨੰਬਰ ਦੀ ਨਾਲ ਕਮਾਈ, ਐਸ਼ੋ ਇਸਰਤ ਬਿਨ ਹੈ ਕਿਆ,
ਮਿਲਦਾ ਮਾਣ ਦੁਨੀਆਂ ਚ ਉਹਨੂੰ, ਖਾਦਾਂ ਹੱਕ ਦਾ ਜਿਹੜਾ ਕਮਾ,
ਤੂੰ ਤੂੰ ਮੈਂ ਮੈਂ ਤੇ ਲੱਸੀ ਨੂੰ , ਜਿੰਨਾਂ ਵੀ ਮਰਜੀ ਲੈ ਵਧਾ
ਕਹਿਣ ਸਿਆਣੇ ਘਰ ਦੇ ਰੌਲੇ,ਲਈ ਚੁਪ ਰਹਿਣਾ ਹੁੰਦੀ ਦੁਆ।
ਚੋਰ ਚਲਾਕ ਸਦਾ ਹੀ ਕਟਦੇ, ਅਪਣੇ ਕੀਤੇ ਦੀ ਉਹ ਸਜਾ,
ਦਸ ਨੌਹਾਂ ਦੀ ਨਾਲ ਕਿਰਤ ਦੇ, ਸਿੱਧੂ ਜੀਵਨ ਦਾ ਲੁਟ ਮਜਾ।