ਗੁਰੂ ਗੋਬਿੰਦ ਸਿੰਘ ਵਰਗਾ ਯੋਧਾ
ਦੁਨੀਆਂ ਤੇ ਕੋਈ ਹੋਇਆ ਨਾ
ਹੱਕ ਸੱਚ ਲਈ ਸਰਬੰਸ ਵਾਰਿਆ
ਅੱਖ ਚੋਂ ਅੱਥਰੂ ਚੋਇਆ ਨਾ
ਗੁਰੂ ਗੋਬਿੰਦ ਸਿੰਘ ਵਰਗਾ ਯੋਧਾ
ਦੁਨੀਆਂ ਤੇ ਕੋਈ ਹੋਇਆ ਨਾ
ਅਰਜਨ ਦਾ ਪੁੱਤ ਅਭਿਮੰਨਿਊ
ਵਿਚ ਜੰਗ ਦੇ ਮਰ ਗਿਆ ਸੀ
ਤੀਰ ਕਮਾਨ ਵਗਾਹ ਕੇ ਮਾਰੇ
ਲੜਨੋਂ ਉਹ ਨਾਂਹ ਕਰ ਗਿਆ ਸੀ
ਮੁੜ ਕਦੇ ਵੀ ਅਰਜਨ ਸੰਗਤੋ
ਨੀਂਦ ਚੈਨ ਦੀ ਸੋਇਆ ਨਾ
ਗੁਰੂ ਗੋਬਿੰਦ ਸਿੰਘ ਵਰਗਾ ਯੋਧਾ
ਦੁਨੀਆਂ ਤੇ ਕੋਈ ਹੋਇਆ ਨਾ
ਦਸ਼ਰਥ ਤੋਂ ਰਾਮ ਚੰਦਰ ਦਾ
ਝੱਲ ਨਾ ਹੋਇਆ ਵਿਛੋੜਾ
ਕਹੇ ਬਣਵਾਸ ਕਾਹਦਾ ਹੋਇਆ
ਹੋਇਆ ਬੜਾ ਹੀ ਲੋਹੜਾ
ਚੌਦਾਂ ਸਾਲਾਂ ਲਈ ਵੀ ਸੰਗਤੋ
ਰਾਮ ਗਿਆ ਉਹਤੋਂ ਖੋਇਆ ਨਾ
ਗੁਰੂ ਗੋਬਿੰਦ ਸਿੰਘ ਵਰਗਾ ਯੋਧਾ
ਦੁਨੀਆਂ ਤੇ ਕੋਈ ਹੋਇਆ ਨਾ
ਦੋਹਤੇ ਦੀ ਮੌਤ ਦਾ ਸਦਮਾ
ਮੁਹੰਮਦ ਸਾਹਿਬ ਤੋਂ ਸਹਿ ਨਾ ਹੋਇਆ
ਹੰਝੂਆਂ ਦੀਆਂ ਘਰਾਲਾਂ ਵਗੀਆਂ
ਮੂਹੋਂ ਬੋਲ ਕੁੱਝ ਕਹਿ ਨਾ ਹੋਇਆ
ਕੌਣ ਨਾ ਮੰਨੇ ਦਾਹੜੀ ਭਿੱਜ ਕੇ
ਨੀਰ ਨੈਣਾਂ ਚੋਂ ਚੋਇਆ ਨਾ
ਗੁਰੂ ਗੋਬਿੰਦ ਸਿੰਘ ਵਰਗਾ ਯੋਧਾ
ਦੁਨੀਆਂ ਤੇ ਕੋਈ ਹੋਇਆ ਨਾ