ਨਵਾਂ ਸਾਲ (ਗੀਤ )

ਗਿੰਦਰ ਸੰਮੇਵਾਲੀਆ   

Email: ginder_sammewali@yahoo.co.in
Cell: +91 99149 12299
Address:
ਸ੍ਰੀ ਮੁਕਤਸਰ ਸਾਹਿਬ India
ਗਿੰਦਰ ਸੰਮੇਵਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਨਵੀਆਂ ਲੀਹਾਂ, ਨਵੀਆਂ ਸੋਚਾਂ, ਬਾਤਾਂ ਨਵੀਆਂ ਪਾਈਏ 
2025 ਨੂੰ ਅਲਵਿਦਾ ਕਹੀਏ, 26 ਨੂੰ ਗਲ ਨਾਲ ਲਾਈਏ।

ਜੀ ਆਇਆ ਨੂੰ 2026, ਤੇਰੇ ਤੇ ਉਮੀਦ ਹੈ ਲੱਗੀ 
ਸਭ ਲਈ ਹਾਸੇ ਲੈ ਕੇ ਆਵੀਂ, ਖੋਲ੍ਹੀਂ ਤੂੰ ਖੁਸ਼ੀਆਂ ਦੀ ਡੱਬੀ
ਨਵੇਂ ਸਾਲ ਕੁੱਝ ਨਵਾਂ ਕਰਨ ਲਈ ਆਜੋ ਵਿਉਂਤ ਬਣਾਈਏ
2025 ਨੂੰ ਅਲਵਿਦਾ ਕਹੀਏ, 26 ਨੂੰ ਗਲ ਨਾਲ ਲਾਈਏ।

ਨਾ ਹੀ ਪਵੇ ਸੋਕਾ ਰੱਬਾ, ਨਾ ਹੜ੍ਹਾਂ ਦੀ ਮਾਰ
ਰੋਸੇ ਗਿਲੇ ਮਿੱਟ ਜਾਣ ਸਾਰੇ, ਬਣਿਆ ਰਹੇ ਪਿਆਰ 
ਪਿਛਲੇ ਸਾਲ ਦੀਆਂ ਕੌੜੀਆਂ ਯਾਦਾਂ, ਨੂੰ ਦਿਲੋਂ ਭੁਲਾਈਏ।
2025 ਨੂੰ ਅਲਵਿਦਾ ਕਹੀਏ, 26 ਨੂੰ ਗਲ ਨਾਲ ਲਾਈਏ।

ਮੱਤ ਸਿਆਣਪ ਉੱਚੀ ਹੋਜੇ, ਮਨ ਨੀਵੇਂ ਵਿੱਚ ਰਹੀਏ
ਆਪਣੇ ਆਪ ਚੋਂ ਬਾਹਰ ਨਿਕਲੀਏ, ਸੱਥਾਂ ਦੇ ਵਿੱਚ ਬਹੀਏ
ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਇਸ ਦਾ ਹੋਕਾ ਲਾਈਏ
2025 ਨੂੰ ਅਲਵਿਦਾ ਕਹੀਏ, 26 ਨੂੰ ਗਲ ਨਾਲ ਲਾਈਏ।

ਰੁੱਖਾਂ ਨੂੰ ਤਰਜੀਹ ਦਈਏ, ਕੁਦਰਤ ਦੇ ਨਾਲ ਪਿਆਰ ਬਣੇ
ਛਿੰਜਾਂ, ਮੇਲੇ, ਤ੍ਰਿੰਜਣਾ ਲੱਗਣ ਹਰ ਦਿਨ ਇੱਕ ਤਿਉਹਾਰ ਬਣੇ
ਨਸੇ਼ ਨਿਰਾਸਾ ਨੂੰ ਸੰਮੇਵਾਲੀਆ, ਜੜ੍ਹ ਤੋਂ ਪੁੱਟ ਮੁਕਾਈਏ
2025 ਨੂੰ ਅਲਵਿਦਾ ਕਹੀਏ, 26 ਨੂੰ ਗਲ ਨਾਲ ਲਾਈਏ।

ਹਰ ਦਿਨ ਹੋਵੇ ਹੱਸਣ ਵਾਲਾ ਗਿੰਦਰਾ ਨੱਚਣ ਟੱਪਣ ਵਾਲਾ
ਖੁਸ਼ੀਆਂ ਖੇੜੇ ਸਭ ਦੇ ਵਿਹੜੇ ਨਵੀਆਂ ਪੁਲਾਘਾਂ ਪੱਟਣ ਵਾਲਾ
ਨਵੇਂ ਸਾਲ ਸਭ ਚੰਗਾ ਹੋਵੇ ਆਸ ਦਾ ਦੀਪ ਜਗਾਈਏ।
2025 ਨੂੰ ਅਲਵਿਦਾ ਕਹੀਏ, 26 ਨੂੰ ਗਲ ਨਾਲ ਲਾਈਏ।