ਘਰ ਖੰਡਰ ਬਣ ਜਾਂਦੇ (ਗੀਤ )

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਿਹੜਾ ਸੁੰਨਾ ਸੁੰਨਾ ਲੱਗਦਾ ਏ
ਅੱਜ ਘਰ ਵੀ ਖੰਡਰ ਲੱਗਦਾ ਏ
ਈਦ ਕਿਵੇਂ ਮਨਾਈਏ ਨਾਰ ਤੋਂ ਬਗ਼ੈਰ ,,
ਘਰ ਖੰਡਰ ਬਣ ਜਾਂਦੇ,ਪਤੀ ਪਤਨੀ ਦੇ ਪਿਆਰ ਤੋਂ ਬਗ਼ੈਰ ।।
ਘਰ ਖੰਡਰ ਬਣ ਜਾਂਦੇ।।।।

ਨਿੱਤ ਮੰਦਰੀਂ ਚੜਾਉਂਦਾ ਫੁੱਲਾਂ ਨੂੰ 
ਮੁਆਫ਼ ਕਰੀਂ ਮੇਰੀਆਂ ਭੁੱਲਾਂ ਨੂੰ 
ਅੰਦਰ ਵਾਲੇ ਗੁਣ ਸੜਦੇ ਪਿਆਰ ਤੋਂ ਬਗ਼ੈਰ 
ਘਰ ਖੰਡਰ ਬਣ ਜਾਂਦੇ,ਪਤੀ ਪਤਨੀ ਦੇ ਪਿਆਰ ਬਗ਼ੈਰ ।।
ਘਰ ਖੰਡਰ ਬਣ ਜਾਂਦੇ।।

ਇਹ ਸੰਜੋਗਾਂ ਦਾ ਮੇਲ ਹੁੰਦਾ 
ਰੱਬ ਖਿਲਾਉਂਦਾ ਖੇਲ ਹੁੰਦਾ 
ਕਦੇ ਜਗਦਾ ਨੀ ਦੀਵਾ ਤੇਲ ਤੋਂ ਬਗ਼ੈਰ 
ਘਰ ਖੰਡਰ ਬਣ ਜਾਂਦੇ,ਪਤੀ ਪਤਨੀ ਦੇ ਪਿਆਰ ਤੋਂ ਬਗ਼ੈਰ ।।
ਘਰ ਖੰਡਰ ਬਣ ਜਾਂਦੇ।।

ਸਿੰਬਲ ਰੁੱਖ ਕੰਮ ਦਾ ਨਾ ਕਾਰਦਾ 
ਬੰਦਾ ਕਮਾਵੇਂ ਘਰ ਨੂੰ ਸ਼ਿੰਗਾਰ ਦਾ
ਹਾਕਮ ਮੀਤ ਪਿਆਰ ਕਰਦੇ ਹੰਕਾਰ ਤੋਂ ਬਗ਼ੈਰ 
ਘਰ ਖੰਡਰ ਬਣ ਜਾਂਦੇ,ਪਤੀ ਪਤਨੀ ਦੇ ਪਿਆਰ ਤੋਂ ਬਗ਼ੈਰ।।
ਘਰ ਖੰਡਰ ਬਣ ਜਾਂਦੇ।।