ਪੁਸਤਕ --------ਨਾ ਕਾਹੂ ਸੇ ਦੋਸਤੀ
ਲੇਖਕ ---------ਡਾ ਹਜ਼ਾਰਾ ਸਿੰਘ ਚੀਮਾ
ਪ੍ਰਕਾਸ਼ਕ -------ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਪੰਨੇ ----------472 ਮੁੱਲ ------660 ਰੁਪਏ
ਡਾ ਹਜ਼ਾਰਾ ਸਿੰਘ ਚੀਮਾ ਦਾ ਨਾਮ ਮੁਲਾਜ਼ਮ ਸਫਾਂ ਵਿਚ ਬੜੈ ਮਾਣ, ਸ਼ਾਂਨ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ । ਡਾ ਚੀਮਾ ਲੰਮਾ ਸਮਾ ਖੇਤੀ ਵਿਭਾਗ ਵਿਚ ਨੌਕਰੀ ਕਰਦਾ ਰਿਹਾ ਹੈ । ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆ ਣਾਵਿਚ ਸਿਖਿਆ ਪ੍ਰਾਪਤ ਕਰਦੇ ਉਸ ਨੇ ਬਹੁਤ ਤਜ਼ਰਬਾ ਹਾਸਲ ਕੀਤਾ । ਜ਼ਿੰਦਗੀ ਦੇ ਆਪਣੇ ਤਜ਼ਰਬੇ ਵਿਸ਼ੇਸ਼ ਸ਼ੈਲੀ ਵਿਚ ਉਹ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਵਿਚ ਲੰਮੇ ਸਮੇਂ ਤੋਂ ਮਿਡਲ ਲੇਖ ਲਿਖ ਕੇ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਦਾ ਰਿਹਾ ਹੈ । ਨਾਲ ਹੀ ਮੁਲਾਜ਼ਮਾ ਦੇ ਹੱਕਾਂ ਦੀ ਬੁਲੰਦ ਆਵਾਜ਼ ਉਠਾਉਂਦਾ ਰਿਹਾ ਹੈ । ਉਹ ਹਰਮਨਪਿਆਰਾ ਮੁਲਾਜ਼ਮ ਆਗੂ ਰਿਹਾ ਹੈ । ਸਮਾਜ ਵਿਚ ਵਿਚਰਦਿਆਂ ਇਹ ਉਸਦੀ ਨਿਜੀ ਕਮਾਈ ਹੈ । ਲੇਖਕ ਕਮਿਊਨਿਸਟ ਵਿਚਾਰਾਂ ਦਾ ਪੱਕਾ ਧਾਂਰਨੀ ਹੈ । ਕਿਸੇ ਦੇ ਕੰਮ ਆ ਕੇ ਉਸਨੂੰ ਖੁਸ਼ੀ ਮਿਲਦੀ ਹੈ । ਇਸ ਲਈ ਕਿਸੇ ਕਿਸੇ ਮਿਡਲ ਲੇਖ਼ ਵਿਚ ਉਸਨੂੰ ਕਾਮਰੇਡ ਵੀ ਲਿਖਿਆ ਹੈ । ਇਕ ਮਿਡਲ ਵਿਚ ਜ਼ਿਕਰ ਹੈ ਕਿ ਲੇਖਕ ਪਤਨੀ ਦੀ ਬਿਮਾਰੀ ਕਰਕੇ ਘਰੋਂ ਬਹੁਤ ਪੋਰੇਸ਼ਾਂਨ ਰਿਹਾ ਹੈ । ਉਸਦੀ ਪਤਨੀ ਨਿਰਮਲਜੋਤ ਕਲਾ ਅਧਿਆਪਕਾ ਵੀ ਸੀ ।ਬਿਮਾਰੀ ਕਰਕੇ ਉਸਦੀ ਪਤਨੀ ਨਿਮਲਜੀਤ ਚੀਮਾ ਨੂੰ ਮਿਡਲ ਲੇਖਾ ਦੀ ਹਥਲੀ ਕਿਤਾਬ ਸਮਰਪਿਤ ਕੀਤੀ ਹੈ । ਸਾਰੇ ਮਿਡਲ ਲੇਖਾਂ ਦੀ ਪਹਿਲੀ ਪਾਠਕ ਲੇਖਕ ਦੀ ਪਤਨੀ ਹੁੰਦੀ ਸੀ । ਤੇ ਪ੍ਰੈਰਨਾ ਦੇਣ ਵਾਲੀ ਸੀ ।ਕੁਝ ਮਿਡਲ ਆਪਣੀ ਬੇਟੀ ਦੇ ਕਹਿਣ ਤੇ ਵੀ ਮੌਕੇ ਅਨੁਸਾਰ ਲਿਖੇ ਗਏ । ਬੇਟੀ ਦੀ ਪ੍ਰੇਰਨਾ ਨਾਲ ਛਪੀ ਵਡ ਆਕਾਰੀ ਕਿਤਾਬ ਵਿਚ ਉਸਦੇ ਵਡੇ ਛੋਟੇ 118 ਮਿਡਲ ਲੇਖ ਹਨ । ਮਿਡਲ ਲੇਖਾ ਦੇ ਵਿਸ਼ੇ ਬਹੁਭਾਂਤੀ ਹਨ । ਪੁਸਤਕ ਦੇ ਆਰੰਭ ਵਿਚ ਲੇਖਕ ਨੇ ਮਿਡਲ ਲੇਖ ਦੀ ਪ੍ਰਭਾਵਸ਼ਾਂਲੀ ਵਿਆਖਿਆ ਕੀਤੀ ਹੈ । ਇਹ ਲੇਖ ਅਖਬਾਰ ਦੇ ਸੰਪਾਦਕੀ ਪੰਨੇ ਤੇ ਵਿਚਕਾਰ ਹੂੰਦਾ ਹੈ । ਜ਼ਿੰਦਗੀ ਵਿਚਲੇ ਵਰਤਾਰੇ ਦੀ ਸਾਰਥਿਕ ਟਿਪਣੀ ਹੂੰਦੀ ਹੈ ।ਵਧੇਰੇ ਕਰਕੇ ਮਿਡਲ ਲੇਖ, ਲੇਖਕ ਦਾ ਆਪਣਾ ਤਜ਼ਰਬਾ ਹੂੰਦਾ ਹੈ ਜਿਸ ਨੂੰ ਦਿਲਚਸਪ ਰੰਗ ਦੇ ਕੇ ਵਿਆਖਿਆ ਹੁੰਦਾ ਹੈ । ਜ਼ਹੀਂਨ ਪਾਠਕ ਮਿਡਲ ਲੇਖ ਨੂੰ ਬਹੁਤ ਮੁਹਬਤ ਕਰਦੇ ਹਨ ।ਮਿਡਲ ਦੀ ਸ਼ੈਲੀ ਦਿਲਚਸਪ ਹੋਣ ਦੇ ਨਾਲ ਕੋਈ ਸੰਦੇਸ਼ ਵੀ ਦੇਣ ਵਾਲੀ ਹੁੰਦੀ ਹੈ । ਲੇਖਕ ਦੀ ਇਸ ਪੁਸਤਕ ਦੇ ਸਾਰੇ ਮਿਡਲ ਪੰਜਾਬੀ ਟ੍ਰਿਬਿਊਂਨ ਤੇ ਦੇਸ਼ ਸੇਵਕ ਤੇ ਮੈਗਜ਼ੀਂਨਾਂ ਵਿਚ ਛਪਦੇ ਰਹੇ ਹਨ। ਇਂਨ੍ਹਾਂ ਦੋਨੋ ਅਖਬਾਰਾ ਵਿਚ ਮਿਡਲ ਲੇਖ ਅਜ ਵੀ ਛਪ ਰਹੇ ਹਨ । ਤੇ ਪਾਠਕਾਂ ਦੀ ਪਹਿਲੀ ਪਸੰਦ ਹਨ । ਇਸ ਵਿਧਾਂ ਵਿਚ ਲਿਖਕੇ ਲੇਖਕ ਨੇ ਹੋਰ ਵੀ ਕਈ ਕਲਮਕਾਰ ਪੈਦਾ ਕੀਤੇ ਹਨ ।
ਡਾ ਹਜ਼ਾਰਾ ਸਿੰਘ ਲੰਮਾ ਸਮਾ ਅੰਮ੍ਰਿਤਸਰ ਰਿਹਾ ਹੈ। ਹੁਣ ਉਸਦਾ ਬਸੇਰਾ ਮੁਹਾਲੀ ਵਿਚ ਹੈ । ਉਸਦਾ ਸੰਗ ਸਾਥ ਦੇਸ਼ ਸੇਵਕ ਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਉਘੇ ਗਲਪ ਲੇਖਕ ਸਰਦਾਰ ਗੁਲਜ਼ਾਰ ਸਿੰਘ ਸੰਧੂ ਨਾਲ ਰਿਹਾ ਹੈ ।ਅੰਮ੍ਰਿਤਸਰ ਦੇ ਸਾਹਿਤਕਾਰ, ਮੁਲਾਜ਼ਮ ਭਾਈਚਾਰਾ ਤੇ ਸਾਧਾਰਨ ਲੋਕਾ ਨਾਲ ਉਸਦਾ ਬਹੁਤ ਪਿਆਰੇ ਸੰਬੰਧ ਹਨ । ਉਹ ਸੁਭਾਂਅ ਦਾ ਨਿਮਰ ਹੈ । ਪੰਜਾਬ ਦੀ ਸਿਆਸਤਦਾਨਾਂ ਬਾਰੇ ਬੇਬਾਕ ਹੋ ਕੇ ਮਿਡਲ ਲਿਖਦਾ ਹੈ । ਡਾ ਚੀਮਾ ਦੀ ਸ਼ੈਲੀ ਵਿਚ ਹਾਸਰਸ ਹੈ, ਸੰਵਾਦ ਹੈ ।। ਉਸਨੇ ਕਿਸਾਨੀ ਮਸਲਿਆਂ ਤੇ ਖੁਭ ਕੇ ਚਰਚਾ ਕੀਤੀ ਹੈ । ਪੇਂਡੂ ਸਾਧਾਂਰਨ ਲੋਕਾਂ ਵਿਚ ਉਹ ਮੁਹਬਤ ਨਾਲ ਵਿਚਰਿਆ ਹੈ । ਇਕ ਮਿਡਲ ਵਿਚ ਉਸਨੇ ਆਪਣਾ ਪਤਰਕਾਰੀ ਦਾ ਤਲਖ ਤਜ਼ਰਬਾ ਸਾਂਝਾਂ ਕੀਤਾ ਹੈ ।
ਕਹਾਣੀ ਕਾਰ ਦੀਪ ਦਵਿੰਦਰ ਸਿੰਘ ਨੇ ਲਿਖਿਆ ਹੈ =-- ਇਹਨਾ ਦੀ ਵਿਅੰਗਮਈ ਭਾਸ਼ਾਂ ਸ਼ੈਲੀ ਤੇ ਸਮਾਜਿਕ ਅਲਾਮਤਾਂ ਤੇ ਗਹਿਰੀ ਚੋਟ ਕਰਦੀ ਲਿਖਣ ਸ਼ੈਲੀ ਪੜ੍ਹਂਨ ਵਾਲੇ ਨੂੰ ਧੁਰ ਅੰਦਰ ਤਕ ਝੰਜੋੜਦੀ ਹੈ । ਪੁਸਤਕ ਪੰਜਾਬੀ ਸਾਹਿਤ ਵਿਚ ਨਵੇਂ ਕੀਰਤੀ ਮਾਨ ਸਥਾਂਪਿਤ ਕਰਦੀ ਹੈ ।
ਕੁਝ ਮਿਡਲ ਲੇਖਾਂ ਦੇ ਸਿਰਲੇਖ ਵੇਖੌ ----ਮਾਂ ਬੋਲੀ ਦਾ ਮਾਣ ,ਤੂੰ ਵੀ ਚੋਰ ਮੈਂ ਵੀ ਚੋਰ , ਮਾਪੇ ਧੀਆਂ ਕਿਉਂ ਜੰਮਣ .ਵਡੇ ਲੋਕਾਂ ਦੇ ਵਡੇ ਕੰਮ ,ਵਡੇ ਬਨਾਮ ਵਡੇ ਦਿਲ ਵਾਲੇ ,ਜੇ ਬੇਬੇ ਇਲ ਵੇਖਦੀ ਕੁਝ ਮਿਡਲ ਸ਼ਖਸੀਅਤ ਦੇ ਅਧਾਂਰਿਤ ਹਨ ।ਸ਼ਖਸੀਅਤਾਂ ਵਿਚ ਸਿਆਸੀ ਲੋਕ ਨਵਜੋਤ ਸਿਧੂ ਬਲਵੰਤ ਸਿੰਘ ਰਾਮੂਵਾਲੀਆ ਅਟਲ ਬਿਹਾਰੀ ਵਾਜਪਾਈ ,ਗਿਆਨੀ ਜ਼ੈਲ ਸਿੰਘ ਲੇਖਕ ਦੇ ਪੰਜਾਬੀ ਅਧਿਆਪਕ ,ਹਨ ।
ਉਘੈ ਕਹਾਣੀ ਕਾਰ ਤਲਵਿੰਦਰ ਸਿੰਘ ,ਕਈ ਮੁਲਾਜ਼ਮ ਆਗੂ ਕਈ ਅਕਾਲੀ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਗੁਰਚਰਨ ਸਿੰਘ ਟੋਹੜਾ ਜਥੇਦਾਰ ਤੋਤਾ ਸਿੰਘ ਕਵੀ ਪਾਸ਼ ਸ਼ਾਂਇਰ ਪਦਮਸ੍ਰੀ ਸੁਰਜੀਤ ਪਾਤਰ ਮੁਲਾਜ਼ਮ ਆਗੂ ਸੰਧੂ ਸਾਹਿਬ ਹਰਦੀਪ ਕਿਸਾ ਕਵੀ ਵਾਰਿਸ ਸ਼ਾਂਹ ਪੰਜਾਬ ਵਚ ਕੰਮ ਕਰਦੇ ਭਈਏ ਆਦਿ ਪ੍ਰਮੁਖ ਹਨ ।ਪੰਜਾਬ ਦੇ ਕਾਲੇ ਦੌਰ ਸਮੇਂ ਵਾਪਰੀਆਂ ਘਟਨਾਵਾ ਦੀ ਝ਼ਲਕ ਵੀ ਕੁਝ ਮਿਡਲ ਲੇਖਾਂ ਵਿਚ ਹੈ ਕੁਝ ਹੋਰ ਮਿਡਲ ਸਮਾਜਿਕ ਮਸਲਿਆ ਤੇ ਹਨ--- ਚੋਰਾਂ ਨੂੰ ਮੋਰ, ਵੋਟ, ਨੋਟ ਬੋਤਲ ਤੇ ਆਟਾ ਗੰਜੇ ਨੂੰ ਕੰਘੀ ਵੇਚਣ ਵਾਲੇ, ਦੇਸ਼ ਨੂੰ ਸਿਆਸੀ ਕਲੋਨ ਦੀ ਲੋੜ, ,ਅਭੀ ਤੋ ਮੈਂ ਜਵਾਨ ਹੂੰ ,ਅਜ ਦਿਨ ਬਹੁਤ ਉਦਾਸ ਹੈ ,ਨਕਲ ਕਰਨ ਦੇ ਗੁਰ, ਬਈ ਬਚਕੇ ਮੋਬਾਈਲ ਤੋਂ, ਬੱਸਾਂ ਦਾ ਮੋਰਚਾ, ਮਾਂ ਹੁੰਦੀ ਐ ਮਾਂ, ਮਾਹ ਕਿਸੇ ਨੂੰ ਸੁਆਦੀ ਕਿਸੇ ਨੂੰ ਬਾਦੀ ,ਸ਼ੀਸ਼ਾਂ ਝੂਠ ਨਾ ਬੁਲਾਵੇ, ਜਿਥੇ ਚਾਹ ਉਥੇ ਰਾਹ ,ਗੋਗੜਾਂ ਵਾਲੇ ਸਰਦਾਰ, ਬੇਗੋਵਾਲ ਵਾਲੀ ਬੱਚੀ ਦੇ ਬਹਾਨੇ
,ਪੁਸਤਕ ਦੇ ਮਿਡਲ ਲੇਖਾ ਦਾ ਅਧਿਐਂਨ ਕਰਨ ਤੇ ਰੌਚਿਕ ਜਾਸਣਾਰੀ ਵਾਲੇ ਬਿਰਤਾਂਤ ਪੜ੍ਹਨ ਨੂੰ ਮਿਲਦੇ ਹਨ । ਅੰਤਿਕਾ ਵਿਚ ਇਕ ਲੇਖ ਹੈ ---ਮਿਡਲ ਤਾਂ ਰੋਜ਼ ਬਣਦਾ ਹੈ । ਇਸ ਲੇਖ ਵਿਚ ਕੁਝ ਸਾਥੀ ਲੇਖਕ ਕੋਲ ਆਉਂਦੇ ਹਨ ਪੰਜਾਬੀ ਲੇਖਕ ਸਭਾ ਵਲੋਂ ਚੰਡੀਹਗੜ੍ਹ ਧਰਨੇ ਦਾ ਪਰੋਗਰਾਮ ਹੈ । ਲੇਖਕ ਦੇ ਘਰ ਵਿਚ ਉਸਾਰੀ ਚਲ ਰਹੀ ਹੈ। ਰੰਗ ਰੋਗਨ ਹੋ ਰਿਹਾ ਹੈ। ਕਹਾਣੀਕਾਰ ਤਲਵਿੰਦਰ ਸਿੰਘ ਕਹਿਣ ਲਗਾ –ਚੀਮਾ ਜੀ ਧਰਨੇ ਤੇ ਜ਼ਰੂਰ ਜਾਣਾ ਹੈ ਯਾਂਰਾ ਮਿਤਰਾਂ ਨਾਲ ਮੁਲਕਾਤ ਹੋ ਜਾਵੇਗੀ ਨਾਲੇ ਤੁਹਾਡਾ ਤਾਂ ਮਿਡਲ ਬਣ ਜਾਵੇਗਾ । ਲੇਖਕ ਨੇ ਜੁਆਬ ਦਿਤਾ --=----ਤਲਵਿੰਦਰ ਜੀ ਮਿਡਲ ਤਾਂ ਰੋਜ਼ ਬਣਦੈ ਬਸ ਬੰਦੇ ਦੀਆਂ ਅੱਖਾ ਤੇ ਕੰਨ ਖੁਲ੍ਹੇ ਹੋਣੇ ਚਾਹੀਦੇ ਹਨ । ਤੇ ਸਚਮੁਚ ਹੀ ਪੁਸਤਕ ਦੇ ਮਿਡਲ ਡਾ ਹਜ਼ਾਰਾ ਸਿੰਘ ਚੀਮਾ ਦੇ ਇਸ ਕਥਨ ਦੀ ਗਵਾਹ ਹਨ । ਅਖ਼ਬਾਰਾਂ ਵਿਚ ਪੜ੍ਹੇ ਤਾਂ ਸ਼ਾਂਇਦ ਪਹਿਲਾਂ ਵੀ ਹੋਣ ਪਰ ਹੁਣ ਕਿਤਾਬ ਪੜ੍ਹਕੇ ਵੇਖ ਲਓ । ਹਰੇਕ ਲੇਖ ਪੜ੍ਹ ਕੇ ਮੂੰਹ ਵਿਚੋਂ ਆਪ ਮੁਹਾਰੇ ਨਿਕਲੇਗਾ--- ਵਾਹ! ਕਮਾਲ ਕਰਤੀ ਚੀਮਾ ਸਾਹਿਬ । ਆਧੁਨਿਕ ਵਾਰਤਕ ਵਿਧਾਂ ਵਾਲੀ ਪੁਸਤਕ ਦਾ ਨਿਘਾ ਸਵਾਗਤ ਹੈ ।