ਸਭਾ ਦੇ ਮੁੱਢਲੇ ਅਤੇ ਸੀਨੀਅਰ 16 ਮੈਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ (ਖ਼ਬਰਸਾਰ)


ਬਾਘਾਪੁਰਾਣਾ  --  ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਸਭਾ ਦੇ ਮੁੱਢਲੇ ਅਤੇ ਸੀਨੀਅਰ 16 ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਦੀ ਰਹਿਨੁਮਾਈ ਹੇਠ ਕਰਵਾਏ ਗਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਆਫ਼ ਐਮੀਨੈਂਸ ਬਾਘਾਪੁਰਾਣਾ ਵਿਖੇ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਦੌਰਾਨ ਸਭਾ ਦੇ ਸਕੱਤਰ ਸਾਗਰ ਸਫ਼ਰੀ ਵੱਲੋਂ ਪਿਛਲੇ ਵਰ੍ਹੇ ਦੀ ਸਾਲਾਨਾ ਕਾਰਗੁਜ਼ਾਰੀ ਸਬੰਧੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਗਈ ਅਤੇ ਸਭਾ ਦੇ ਕੈਸੀ਼ੀਅਰ ਜਸਵੰਤ ਸਿੰਘ ਜੱਸੀ ਵੱਲੋਂ ਵਿੱਤੀ ਖਰਚਿਆਂ ਲੇਖਾ ਜੋਖਾ ਸਬੰਧੀ ਜਾਣਕਾਰੀ ਦਿੱਤੀ ਗਈ। ਉਪਰੰਤ ਸਭਾ ਦੇ ਮੁੱਢਲੇ ਮੈਂਬਰ ਨਿਰੰਜਣ ਬੋਹਾ ਵੱਲੋਂ ਪਿਛਲੇ 45 ਸਾਲਾਂ ਤੋਂ ਲੈ ਕੇ ਹੁਣ ਤੱਕ ਸਭਾ ਦੀ ਵਧੀਆ ਅਤੇ ਨਿਰੰਤਰ ਕਾਰਗੁਜ਼ਾਰੀ ਸਬੰਧੀ ਵਿਚਾਰ ਸਾਂਝੇ ਕਰਦਿਆਂ ਇਸ ਕਰਵਾਏ ਗਏ ਸਮਾਗਮ ਦੀ ਪੁਰਜ਼ੋਰ ਸ਼ਬਦਾਂ ਰਾਹੀਂ ਸਾ਼ਲਾਘਾ ਕੀਤੀ ਗਈ। ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਸਨਮਾਨ ਯੋਗ ਸਖ਼ਸ਼ੀਅਤਾਂ ਨੂੰ ਹਾਰਦਿਕ ਵਧਾਈ ਦਿੱਤੀ ਗਈ। ਉਪਰੰਤ ਸਮੂਹ ਪ੍ਰਬੰਧਕਾਂ ਵੱਲੋਂ ਸੀਨੀਅਰ ਮੈਂਬਰ ਨਿਰੰਜਣ  ਬੋਹਾ, ਜਗਜੀਤ ਸਿੰਘ ਬਾਵਰਾ, ਈਸ਼ਰ ਸਿੰਘ ਲੰਭਵਾਲੀ, ਮਾ ਲਾਭ ਸਿੰਘ ਡੋਡ, ਅਮਰਜੀਤ ਸਿੰਘ ਰਣੀਆਂ, ਸਰਵਣ ਸਿੰਘ ਪਤੰਗ, ਹਰਨੇਕ ਸਿੰਘ ਨੇਕ ਰਾਜਿਆਣਾ, ਹਰਚਰਨ ਸਿੰਘ ਰਾਜੇਆਣਾ, ਕਰਮ ਸਿੰਘ ਕਰਮ, ਮਾ ਬਿੱਕਰ ਸਿੰਘ ਭਲੂਰ, ਨਛੱਤਰ ਸਿੰਘ ਪ੍ਰੇਮੀ, ਨੈਬ ਸਿੰਘ ਰੋਡੇ, ਸੁਰਜੀਤ ਸਿੰਘ ਕਾਲੇਕੇ, ਅਸੋ਼ੋਕ ਕੁਮਾਰ ਚੱਟਾਨੀ, ਕਾਮਰੇਡ ਜੋਗਿੰਦਰ ਸਿੰਘ ਨਾਹਰ ਨੱਥੂਵਾਲਾ, ਜਸਵੀਰ ਸ਼ਰਮਾਂ ਦੱਦਾਹੂਰ ਨੂੰ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਅਤੇ ਬਾਕੀ ਮੈਂਬਰਾਂ ਵੱਲੋਂ ਸਨਮਾਨ ਚਿੰਨ੍ਹ ਅਤੇ ਲੋਈਆਂ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਾਭ ਸਿੰਘ ਡੋਡ ਵੱਲੋਂ 1100 ਹਰਨੇਕ ਸਿੰਘ ਨੇਕ ਰਾਜੇਆਣਾ ਵੱਲੋਂ 5 00 ਰੁਪਏ ਦੀ ਸਹਾਇਤਾ ਰਾਸ਼ੀ ਸਭਾ ਦੇ ਪ੍ਰਬੰਧਕਾਂ ਨੂੰ ਭੇਂਟ ਕੀਤੀ ਗਈ। 


ਸਮਾਗਮ ਦੇ ਅਖੀਰ ਵਿੱਚ ਹੋਏ ਕਵੀ ਦਰਬਾਰ ਦੌਰਾਨ ਪਰਮਜੀਤ ਸਿੰਘ ਬਾਘਾਪੁਰਾਣਾ, ਕੁਲਦੀਪ ਕੌਰ ਮਾਹਲਾ, ਸੁਖਪ੍ਰੀਤ ਕੌਰ ਮਾਹਲਾ, ਜਸਵੰਤ ਜੱਸੀ,ਲਾਭ ਸਿੰਘ ਡੋਡ, ਗੁਰਦੀਪ ਕੌਰ,ਕਰਮ ਸਿੰਘ ਕਰਮ ਘੋਲੀਆ, ਬਿੱਕਰ ਸਿੰਘ ਭਲੂਰ, ਜਗਰੂਪ ਸਿੰਘ ਭਲੂਰ,ਨਾਇਬ ਸਿੰਘ ਰੋਡੇ, ਨਛੱਤਰ ਸਿੰਘ ਪ੍ਰੇਮੀ, ਰਾਜਿੰਦਰ ਕੰਬੋਜ,ਮੇਜਰ ਸਿੰਘ ਹਰੀਏਵਾਲਾ, ਅਮਰਜੀਤ ਸਿੰਘ ਰਣੀਆਂ, ਸਾਧੂ ਰਾਮ ਲੰਗੇਆਣਾ, ਈਸ਼ਰ ਸਿੰਘ ਲੰਭਵਾਲੀ, ਹਰਚਰਨ ਸਿੰਘ ਰਾਜੇਆਣਾ, ਯਸ਼ ਚਟਾਨੀ, ਜਗਦੀਸ਼ ਪ੍ਰੀਤਮ, ਜਸਵੀਰ ਸ਼ਰਮਾਂ ਦੱਦਾਹੂਰ,ਹਰਨੇਕ ਸਿੰਘ ਨੇਕ ਰਾਜਿਆਣਾ, ਸੁਖਚੈਨ ਸਿੰਘ, ਕੰਵਲਜੀਤ ਭੋਲਾ ਲੰਡੇ, ਜਸਵੰਤ ਗਿੱਲ ਸਮਾਲਸਰ, ਸਾਗਰ ਸਫ਼ਰੀ, ਚਰਨਜੀਤ ਗਿੱਲ ਸਮਾਲਸਰ, ਲਖਵੀਰ ਸਿੰਘ ਕੋਮਲ, ਪਲਵਿੰਦਰ ਸਿੰਘ, ਸਤੀਸ਼ ਧਵਨ ਭਲੂਰ, ਨਿਰੰਜਣ ਬੋਹਾ, ਸੁਰਜੀਤ ਸਿੰਘ ਕਾਲੇਕੇ,ਐਸ ਇੰਦਰ ਰਾਜੇਆਣਾ ਵੱਲੋਂ ਕਲਮਾਂ ਦੇ ਕਲਾਮ ਪੇਸ਼ ਕੀਤੇ ਗਏ।