ਰੀਸ ਕੋਈ ਕਰਦਾ ਨੀ (ਗੀਤ )

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਬਚਪਨ ਖ਼ਤਰੇ ਦੀ ਖੇਡ ਖੇਡਦਾ 
ਖੇਤ ਆਪਣੇ ਬੰਦੂਕਾਂ ਨੂੰ ਬੀਜਦਾ 
ਕਹਿੰਦਾ ਜ਼ਾਲਮਾਂ ਨੂੰ ਦਿਖਾਉਣੇ ਹੱਥ ਕਰਾਰੇ
ਭਗਤ ਸਿਆਂ ਰੀਸ ਕੋਈ ਕਰਦਾ ਨੀ, ਫੋਟੋ ਤੇਰੀ ਲੱਗੀ ਘਰ ਘਰ ਸਾਰੇ।।
ਭਗਤ ਸਿਆਂ ਰੀਸ ਕੋਈ ਕਰਦਾ ਨੀ।।

ਮੁੱਛ ਖੁੰਡੀ ਨਾਲੇ ਜਵਾਨ ਸੀ ਪੂਰਾ
ਗਰਜ਼ ਕੇ ਫਿਰ ਉੱਠਿਆ ਸੀ ਸੂਰਾ 
ਵਿੱਚ ਜਹਾਨ ਦੇ ਆਏ ਕੁਝ ਖੱਟਣਾ ਦੇਖਣ ਸਾਰੇ 
ਭਗਤ ਸਿਆਂ ਰੀਸ ਕੋਈ ਕਰਦਾ ਨੀ, ਫੋਟੋ ਤੇਰੀ ਲੱਗੀ ਘਰ ਘਰ ਸਾਰੇ।।
ਭਗਤ ਸਿਆਂ ਰੀਸ ਕੋਈ ਕਰਦਾ ਨੀ।।

ਛੋਟੀ ਉਮਰ ਸੋਚਾਂ ਸੀ ਵੱਡੀਆਂ 
ਨਾ ਬੜੇ ਘਰਾਂ ਦੇ ਕਾਕੇ ਨਾ ਗੱਡੀਆਂ 
ਮਿਸ਼ਨ ਪੂਰਾ ਕਰਕੇ ਗੋਰਿਆਂ ਤੇ ਲਲਕਾਰੇ 
ਭਗਤ ਸਿਆਂ ਰੀਸ ਕੋਈ ਕਰਦਾ ਨੀ, ਫੋਟੋ ਤੇਰੀ ਲੱਗੀ ਘਰ ਘਰ ਸਾਰੇ।।
ਭਗਤ ਸਿਆਂ ਰੀਸ ਕੋਈ ਕਰਦਾ ਨੀ।।

ਅਸੈਂਬਲੀ ਬੰਬ ਮਾਰਿਆ ਧੂੜ ਪੱਟੀ 
ਮਾਰਕੇ ਬੰਦੇ ਕੀ ਖੱਟਣੀ ਸੀ ਖੱਟੀ
ਗੋਰੀਆਂ ਤੇ ਗੋਰੇ ਭੱਜੇ ਨਾਲੇ ਭੱਜਗੇ ਕਾਕੇ ਸਾਰੇ 
ਭਗਤ ਸਿਆਂ ਰੀਸ ਕੋਈ ਕਰਦਾ ਨੀ, ਫੋਟੋ ਤੇਰੀ ਲੱਗੀ ਘਰ ਘਰ ਸਾਰੇ।।
ਭਗਤ ਸਿਆਂ ਰੀਸ ਕੋਈ ਕਰਦਾ ਨੀ।।

ਮੇਰੇ ਤੇ ਚੜੀ ਜਵਾਨੀ ਲਾਉਂਣੀ ਲੇਖੇ
ਗੋਰਾ ਨਾ ਹੁਣ ਕੋਈ ਅੱਖ ਚੱਕ ਦੇਖੇ 
ਹਾਕਮ ਮੀਤ ਰੀਸ ਕੀ ਕਰਨੀ ਤੁਰਦੇ ਨਸ਼ੇ ਦੇ ਸਹਾਰੇ 
ਭਗਤ ਸਿਆਂ ਰੀਸ ਕੋਈ ਕਰਦਾ ਨੀ, ਫੋਟੋ ਤੇਰੀ ਲੱਗੀ ਘਰ ਘਰ ਸਾਰੇ।।
ਭਗਤ ਸਿਆਂ ਰੀਸ ਕੋਈ ਕਰਦਾ ਨੀ।।