ਪੁਸਤਕ ------ਸਾਂਝੀ ਧੜਕਣ
ਸੰਫਾਦਕ -------ਡਾ ਕੇਵਲ ਰਾਮ
ਪ੍ਰਕਾਸ਼ਕ ------ਨਵਜੋਤ ਸਾਹਿਤ ਸੰਸਥਾਂ (ਰਜਿ) ਔੜ ਸ਼ਹੀਦ ਭਗਤ ਸਿੰਘ ਨਗਰ
ਪੰਨੇ ---------142 ਮੁੱਲ ------250 ਰੁਪਏ

ਪੰਜਾਬ ਦੀਆ ਸਾਹਿਤ ਸਭਾਵਾਂ ਵਿਚੋਂ ਨਵਜੋਤ ਸਾਹਿਤ ਸੰਸਥਾਂ ਔੜ ਦਾ ਜ਼ਿਕਰ ਅਕਸਰ ਪੜ੍ਹਦੇ ਰਹਿੰਦੇ ਹਾਂ । ਉਸਤਾਦ ਸ਼ਾਇਰ ਦੀਪਕ ਜੈਤੋਈ ਸਾਹਿਬ ਦੇ ਜਾਨਸ਼ੀਂਨ ਉਘੇ ਗਜ਼ਲਗੋ ਜਨਾਬ ਗੁਰਦਿਆਲ ਰੌਸ਼ਨ ਨੇ ਇਸ ਸੰਸਥਾਂ ਦੀ ਨੀਹ 6 ਅਕਤੂਬਰ ,1982 ਨੂੰ ਰੱਖੀ ਸੀ । ਪਿਛਲੇ 44 ਸਾ;ਲ ਤੋਂ ਇਹ ਸਾਹਿਤਕ ਸਾਹਿਤਕ ਸੰਸਥਾਂ ਨਿਰੰਤਰ ਚਲ ਰਹੀ ਹੈ। ਬਹੁਤ ਲੰਮਾ ਸਫਰ ਸੰਸਥਾ ਨੇ ਤਹਿ ਕੀਤਾ ਹੈ। ਸੰਸਥਾ ਦੇ ਮੈਂਬਰਾਂ ਦੀਆ ਕਵਿਤਾਵਾ ,ਗਜ਼ਲਾਂ ਦਾ ਸਾਝਾਂ ਸੰਗ੍ਰਿਹ ਇਸ ਸੰਸਥਾਂ ਨੈ ਛਾਪਿਆ ਹੈ । ਉਘੇ ਸ਼ਾਂਇਰ ਸੰਧੂ ਵਰਿਆਣਵੀ ਨੇ ਸੰਸਥਾਂ ਦੇ ਸਾਹਿਤਕ ਕਾਰਜਾਂ ਸਾਂਝੀ ਸੋਚ ਦਾ ਪ੍ਰਤੀਕ ਕਿਹਾ ਹੈ । ਤੇ ਭਾਂਵਪੂਰਤ ਵਿਚਾਰ ਲਿਖੇ ਹਨ । ਸਾਂਝੇ ਕਾਵਿ ਸੰਗ੍ਰਹਿ ਵਿਚ 23 ਸ਼ਾਇਰਾਂ (ਸੰਪਾਦਕ ਸਮੇਤ ) ਦੀਆ ਚਾਰ ਚਾਰ ਰਚਨਾਵਾਂ ਹਨ । ਸੰਧੂ ਵਰਿਆਣਵੀ ਦੀਆ ਤਿੰਨ, ਕਵਿਤਰੀ ਨੀਰੂ ਜੱਸਲ ਦੀਆ ਦੋ , ਰਚਨਾਵਾ ਸਮੇਤ ਕੁੱਲ 97 ਕਾਵਿ ਰਚਨਾਵਾ ਹਨ । ਕਿਤਾਬ ਵਿਚ ਵਧੇਰੇ ਗਿਣਤੀ ਗਜ਼ਲਾਂ ਦੀ ਹੈ । ਉਸਤਾਦ ਸ਼ਾਂਇਰ ਗੁਰਦਿਆਲ ਰੌਸ਼ਨ ਦਾ ਸ਼ਿਅਰ ਹੈ – ਲੋਕਾਂ ਦੇ ਉਨੀਂਦਰੇ ਨੂੰ ਖਾਬ ਦੇਣਾ ਪੈਣਾ ਏਂ /ਤੈਨੂੰ ਸਾਡੇ ਖੂਨ ਦਾ ਹਿਸਾਬ ਦੇਣਾ ਪੈਣਾ ਏਂ । ਸੰਧੂ ਵਰਿਆਣਵੀ ਦੀ ਕਵਿਤਾ ਵਿਚ ਮਨੁੱਖੀ ਰੰਗਾਂ ਦਾ ਜ਼ਿਕਰ ਹੈ । ਮੇਰੀ ਵਿਰਾਸਤ ਤੇਰੀ ਸਿਆਸਤ ਖੁਲ੍ਹੀ ਕਵਿਤਾ ਦੇ ਬੋਲ ਹਨ --ਇਹ ਜਨਮ ਜਨਮਾਂਤਰਾਂ “ਚ ਉਲਝੀ ਜ਼ਿੰਦਗੀ। ਸਤਪਾਲ ਸਾਹਲੋਂ ਦੇ ਜਜ਼ਬੇ ਹਨ –ਅਰਸ਼ੋਂ ਤਾਰੇ ਤੋੜ ਲਿਆਉਣੇ ਸੌਖੈ ਨਈਂ /ਵਾਅਦੇ ਆਖਰ ਤਕ ਨਿਭਾਂਉਣੇ ਸੌਖੇ ਨਹੀਂ । ਰਜਨੀ ਸ਼ਰਮਾ ਦਾ ਸ਼ਿਅਰ ਹੈ –ਸ਼ਬਦ ਬਣਕੇ ਤੀਰ ਉਤਰੇ ਸਫਿਆਂ ਤੇ /ਕਾਗਜ਼ਾਂ ਦੀ ਹਿੱਕ “ਤੇ ਹੋਈ ਜੰਗ ਏ ।ਸੁਰਜੀਤ ਮਜਾਰੀ ਦਾ ਗਿਲ੍ਹਾ ਹੈ –ਵਕਤ ਪਾਸ ਹੀ ਕਰਦੀਆ ਕਈ ਸਾਹਿਤ ਸਭਾਵਾਂ /ਬਿਨ ਪਾਣੀ ਤੋਂ ਤਰਦੀਆਂ ਕਈ ਸਾਹਿਤ ਸਭਾਵਾਂ । ਇਸ ਤੋਂ ਇਲਾਵਾ ਗੁਰਨੇਕ ਸ਼ੇਰ ,ਪਿਆਰਾ ਲਾਲ ਬੰਗੜ ਰਵਿੰਦਰ ਮੱਲਾ ਚਮਨ ਮੱਲਪੁਰੀ ਰਾਮ ਨਾਥ ਕਟਾਰੀਆ ,ਦਲਜੀਤ ਗਿੱਲ ਸੁਚਾ ਰਾਮ ਜਾਂਡਲਾ ਦਵਿੰਦਰ ਸਕੋਹ ਪੁਰੀ ,,ਦੇਸ ਰਾਜ ਬਾਲੀ, ਰਜਿੰਦਰ ਸਿੰਘ ਜਸੱਲ, ਮਖਣ ਬਖਲੌਰ ,ਅਮਰ ਜਿੰਦ, ਰੇਸ਼ਮ ਕਰਨਾਲਵੀ ,ਪ੍ਰਹਲਾਦ ਸਿੰਘ ਅਟਵਾਲ, ਹਰਮਿੰਦਰ ਹੈਰੀ ,ਰਾਜ ਸੋਹੀ ,ਰਾਜਵਿੰਦਰ ਕੌਰ ਨਾਗਰਾ ,ਸੁਰਿੰਦਰ ਭਾਰਤੀ ਦੀਆ ਵੰਨ ਸੁਵੰਨੀਆਂ ਕਾਵਿ ਰਚਨਾਵਾਂ ਹਨ । ਹਰੇਕ ਸ਼ਾਇਰ ਦੀ ਤਸਵੀਰ ਦੇ ਨਾਲ ਪਰਿਵਾਰਕ ਜਾਣਕਾਰੀ ਤੇ ਸੰਪਰਕ ਨੰਬਰ ਹੈ । ਸੰਪਾਦਕ ਦੀ ਮਿਹਨਤ ਕਿਤਾਬ ਵੇਖ ਕੇ ਸਾਫ ਝਲਕਦੀ ਹੈ । ਸੰਸਥਾ ਦਾ ਇਹ ਯਤਨ ਸ਼ਲਾਘਾ ਯੋਗ ਹੈ ।