ਉੱਡਿਆ ਗੁਲਾਲ ਯਾਰੋ, ਫ਼ਿਜ਼ਾ ਮੁਸਕੁਰਾਈ ਹੈ,
ਪਿਆਰ ਦੀ ਰੁੱਤ ਅੱਜ, ਬਰੂਹਾਂ ਉੱਤੇ ਆਈ ਹੈ।
ਚੜ੍ਹਿਆ ਰੰਗ ਕੇਸਰੀ, ਤਿਆਗ ਤੇ ਇਬਾਦਤ ਦਾ,
ਸੂਰਜ ਦੀ ਕਿਰਨ ਕੋਈ ਜਿਉਂ ਅੰਬਰ ਤੇ ਛਾਈ ਹੈ।
ਨੀਲਾ ਰੰਗ ਅੰਬਰ ਦਾ, ਪਾਵੇ ਇਸ਼ਕ ਦੀ ਬਾਤ ਨੂੰ
ਸ਼ਾਂਤੀ ਦੀ ਲਹਿਰ ਅੱਜ, ਮਨ ਦੇ ਵਿੱਚ ਸਮਾਈ ਹੈ।
ਲਾਵੇ ਕੋਈ ਰੰਗ ਹਰਾ, ਪੀਲਾ ਜਾਂ ਫ਼ਿਰ ਗੁਲਾਬੀ,
ਦਿਲਾਂ ਦੀ ਦੂਰੀ ਯਾਰੋ ਅੱਜ ਰੰਗਾਂ ਨੇ ਮਿਟਾਈ ਹੈ।
ਹਵਾ ਵਿੱਚ ਘੁਲੀ ਯਾਰੋ ਮਹਿਕ ਸਾਰੀ ਫੁੱਲਾਂ ਦੀ,
ਖ਼ੁਸ਼ੀ ਦੀ ਮਹਿਕ ਅਨੋਖੀ ਕੁਦਰਤ ਨੇ ਖਿਡਾਈ ਹੈ।
ਤੇਰ ਮੇਰ ਕੀ ਕਰਨੀ ਯਾਰੋ, ਕੀ ਲਿਜਾਣਾ ਹੈ ਏਥੋਂ,
ਭੁਲਾ ਦਿਓ ਗਿੱਲੇ ਸ਼ਿਕਵੇ, ਜੋਂ ਵੀ ਤੁਹਾਡੀ ਲੜਾਈ ਹੈ।
ਕੁਦਰਤੀ ਰੰਗਾਂ ਨਾਲ ਖੇਡੀਏ, ਰੰਗਦਾਰ ਹੋਲੀ ਨੂੰ,
ਹੋਲੀ ਨੇ ਮਨਦੀਪ ਨੂੰ ਵੀ ਖੂਬ ਮਸਤੀ ਚੜਾਈ ਹੈ।