ਦਸਤਾਰ (ਕਵਿਤਾ)

ਨਿਰਮਲ ਸਿੰਘ ਢੁੱਡੀਕੇ   

Address:
Ontario Canada
ਨਿਰਮਲ ਸਿੰਘ ਢੁੱਡੀਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿੰਨੀ ਸੋਹਣੀ ਲੱਗਦੀ ਹੈ, 
ਪੱਗ ਸਰਦਾਰ ਦੀ,
ਵੱਖਰੀ ਹੈ ਸ਼ਾਨ ਅੱਜ, 
ਇਹਦੀ ਦਸਤਾਰ ਦੀ।
ਮਨ ਦੇ ਦਿਆਲੂ ਅਤੇ, 
ਦਿਲ ਦੇ ਦਲੇਰ ਦੀ,
ਮੱਤ ਰੱਖੇ ਉੱਚੀ ਉਹ, 
ਸੱਚ ਦੇ ਵਿਚਾਰ ਦੀ।
ਭਰਮਾਂ ਦੀ ਗੱਲ ਕਦੇ, 
ਨਹੀਂ ਉਹ ਮੰਨਦਾ,
ਰਹਿੰਦਾ ਜ਼ਾਲਮਾਂ ਦੀ, 
ਹਿੱਕ ਸਦਾ ਭੰਨਦਾ।
ਹੜ੍ਹਾਂ ਦੇ ਮਾਰੇ ਲੋਕਾਂ, 
ਨਾਲ ਉਹ ਖੜ੍ਹਦਾ,
ਸ਼ੁਕਰ ਕਰੇ, 
ਸਾਰੇ ਹਾਲਾਤੀਂ ਉਹ ਰੱਬ ਦਾ।
ਹਾਕੀ ਦੇ ਮੈਦਾਨ ਵਿੱਚ, 
ਜਾਵੇ ਉਹ ਖੇਡ੍ਹਦਾ,
ਖਿਡਾਰੀ ਨਾ ਸੀ ਹੋਰ, 
ਕੋਈ ਓਹਦੇ ਮੇਲ ਦਾ।
ਕਰਦਾ ਕਮਾਈ ਉਹ, 
ਸੱਚ ਦੇ ਵਪਾਰ ਦੀ,
ਮਨ ਵਿੱਚ ਓਹਦੇ ਚਾਹ, 
ਨਾ ਜਿੱਤ ਅਤੇ ਹਾਰ ਦੀ।
ਘਰ ਘਰ ਗੱਲ ਚੱਲੇ, 
ਸਿੰਘ ਦੇ ਵਿਚਾਰ ਦੀ,
ਹਰ ਥਾਂ ਹੁੰਦੀ ਸ਼ੋਭਾ, 
ਇਹਦੇ ਕੰਮ ਕਾਰ ਦੀ।