ਸਦੀਆਂ ਪਹਿਲਾਂ ਜਦੋਂ ਮਨੁੱਖ ਜੰਗਲੀ ਜੀਵਨ ਤੋਂ ਨਿਕਲ ਕੇ ਪਰਿਵਾਰ ਕਬੀਲਾ ਪਿੰਡ ਸ਼ਹਿਰ ਤੇ ਫਿਰ ਰਾਜ ਵਿਵਸਥਾ ਤੱਕ ਪੁੱਜਾ ਤੇ ਇਸ ਦੇ ਨਾਲ ਹੀ ਜੰਗਲੀ ਜੀਵਾਂ ਵਾਂਗ ਆਪਣੇ ਸੰਬੰਧਾਂ ਨੂੰ ਵੀ ਸਮਾਜਿਕ ਨਿਯਮਾਂ ਦੇ ਘੇਰੇ ਵਿੱਚ ਲਿਆ ਕੇ ਮਰਿਆਦਾ ਅਨੁਸਾਰ ਇੱਕ ਰਸ ਬਣਾ ਲਿਆ ਖੁਦ ਜੀਵਨ ਸਾਥੀ ਨੂੰ ਅਪਣਾਉਣਾ ਤੇ ਲਿਆਉਣਾ ਤੋਂ ਅੱਗੇ ਲੰਘ ਕੇ ਪਰਿਵਾਰ ਦੇ ਕਬੀਲੇ ਦੇ ਮੁਖੀ ਦੀ ਸਹਿਮਤੀ ਤੇ ਪ੍ਰਵਾਨਗੀ ਤੱਕ ਦੇ ਢੰਗ ਤੱਕ ਪਹੁੰਚ ਕੇ ਪੂਰੇ ਪਰਿਵਾਰ ਵੱਲੋਂ ਇਕੱਠੇ ਹੋ ਕੇ ਲੜਕੀ ਵਿਦਾ ਕਰਨ ਦੀ ਰਸਮ ਬਣੀ ਜੋ ਸਮੇਂ ਨਾਲ ਅੱਗੇ ਵਧ ਕੇ ਵਿਆਹ ਦੀ ਰਸਮ ਬਣ ਗਈ।
ਵੱਡੇ ਸ਼ਕਤੀਸ਼ਾਲੀ ਕਬੀਲਿਆਂ ਤੋਂ ਰਾਜ ਦੀ ਵਿਵਸਥਾ ਬਣਨ ਤੋਂ ਇਹ ਘਰਾਣੇ ਆਪਣੀ ਬੇਟੀ ਦਾ ਸਵੰਬਰ ਰਚਾਉਂਦੇ ਸੀ ਭਾਵ ਇਹ ਕਿ ਸ਼ਾਦੀ ਕਰਵਾਉਣ ਦੇ ਇੱਛਕ ਸਭਾ ਵਿੱਚ ਆਏ ਯੁਵਕਾਂ ਵਿੱਚੋਂ ਲੜਕੀ ਆਪਣਾ ਵਰ ਖੁਦ ਚੁਣਦੀ ਸੀ। ਇਸ ਤਰ੍ਹਾਂ ਪਰਿਵਾਰ ਵੱਲੋਂ ਇਕੱਠੇ ਹੋ ਕੇ ਲੜਕੀ ਦੀ ਵਿਦਾਇਗੀ ਸਮੇਂ ਉਸ ਸਮੇਂ ਅਨੁਸਾਰ ਉਪਲਬਧ ਲੜਕੀ ਦੇ ਵਸਤਰ ਵੀ ਉਸ ਦੇ ਨਾਲ ਦੇ ਦਿੱਤੇ ਜਾਂਦੇ ਤੇ ਫਿਰ ਇਹ ਲੋੜ ਤੋਂ ਵੱਧਦੀ ਰਸਮ ਪਿਆਰ ਨਾਲ ਕੁਝ ਹੋਰ ਵਸਤਾਂ ਜਿਵੇਂ ਕੁਝ ਬਰਤਨ ਕੁਝ ਕੱਪੜੇ ਤੇ ਇਸ ਤਰ੍ਹਾਂ ਕੁਝ ਖਾਣ ਦੀਆਂ ਵਸਤਾਂ ਦੇਣ ਲੱਗ ਪਏ ਇੱਕ ਟੋਕਰੀ ਸ਼ਗਨ ਪਟਾਰੀ ਦਿੰਦੇ ਲੜਕੀ ਦੀ ਡੋਲੀ ਜਾਂ ਕਾਰ ਵਿੱਚ ਰੱਖਦੇ ਹਨ ਤਾਂ ਜੋ ਰਸਤੇ ਵਿੱਚ ਜਾਂ ਘਰ ਵਿੱਚ ਵੀ ਕੰਮ ਆਵੇ।
ਥੋੜ੍ਹਾ ਜਿਹਾ ਹੋਰ ਜਮਾਨਾ ਗਿਆ ਤਾਂ ਇਹ ਰਸਮ ਨਿੱਕਾ ਜਿਹਾ ਨਵਾਂ ਪਰਿਵਾਰ ਵਸਾਉਣ ਲਈ ਕਰਦੀਆਂ ਮੁਢਲੀਆਂ ਲੋੜਾਂ ਵਿੱਚ ਯੋਗਦਾਨ ਬਿਸਤਰ ਕੱਪੜੇ ਬਰਤਨ ਪਲੰਘ ਤੇ ਲੜਕੀ ਵਾਸਤੇ ਸ਼ਿੰਗਾਰ ਕਰਨ ਦਾ ਸਧਾਰਨ ਸਮਾਨ ਜਿਵੇਂ ਕਿ ਕੰਘੀ ਸ਼ੀਸ਼ਾ ਸੁਰਮਾ ਦੰਦਾਸਾ ਸੁਰਖੀ ਬਿੰਦੀ ਮਹਿੰਦੀ ਆਦਿਕ ਵੀ ਦੇਣ ਲੱਗ ਪਏ । ਉਸ ਸਮੇਂ ਲੜਕੇ ਵਾਲੇ ਲੜਕੀ ਲਈ ਕੁੱਝ ਸਮਾਨ ਤਿਆਰ ਕਰਦੇ ਜਿਸ ਨੂੰ ਵਰੀ ਕਹਿੰਦੇ ਸੀ ਅਤੇ ਲੜਕੇ ਦੇ ਮਾਪੇ ਧੀ ਦੇ ਵਿਆਹੁਤਾ ਜੀਵਨ ਨੂੰ ਆਰੰਭ ਕਰਨ ਵਾਸਤੇ ਵਰਤਣ ਦਾ ਸਮਾਨ ਦਿੰਦੇ ਜਿਸ ਨੂੰ ਦਾਜ ਕਹਿੰਦੇ ਸਨ ਇਹ ਸਾਰੇ ਸਮਾਨ ਦੇ ਨਾਲ ਬੇਟੀ ਨੂੰ ਬਿਠਾ ਕੇ ਕੰਨਿਆਂ ਦਾਨ ਕਰਨ ਦੀ ਰਸਮ ਕਰਕੇ ਵਿਆਹ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਇਸ ਤਰ੍ਹਾਂ ਇਹ ਬੜਾ ਸੂਖਮ ਤੇ ਭਾਵਕ ਪਲ ਹੁੰਦਾ ਸੀ ਜੋ ਸਭ ਸੰਬੰਧੀਆਂ ਨੂੰ ਜੀਵਨ ਭਰ ਯਾਦ ਰਹਿੰਦਾ ਤੇ ਖੁਸ਼ੀ ਦਿੰਦਾ ਸੀ
ਸਮੇਂ ਦੀ ਤਬਦੀਲੀ ਦੇ ਨਾਲ ਨਾਲ ਸਭ ਕੁਝ ਬਦਲ ਗਿਆ ਇੱਕ ਸਮਾਂ ਐਸਾ ਵੀ ਹੈ ਜਦੋਂ ਆਰਥਿਕ ਤੌਰ ਤੇ ਕਮਜ਼ੋਰ ਤੇ ਕਈ ਪੁੱਤਰਾਂ ਵਾਲੇ ਕਿਵੇਂ ਰਿਸ਼ਤਾ ਹੋਵੇ ਤਰਲੇ ਲੈਂਦੇ ਕਈ ਵਾਰ ਤਾਂ ਲੜਕੀਆਂ ਵਾਲੇ ਸੰਬੰਧੀਆਂ ਨੂੰ ਉਚੇਚਾ ਮਾਣ ਆਦਰ ਦਿੰਦੇ ਗਰਜਵੰਦਾਂ ਲਈ ਰੱਖਦੇ ਲੜਕੀਆਂ ਘੱਟ ਹੋਣ ਕਰਕੇ ਹੋਰ ਵੀ ਮੁਸ਼ਕਿਲ ਹਾਲਤ ਬਣ ਜਾਂਦੇ। ਕਈ ਮਜਬੂਰ ਲੜਕੇ ਅਤੇ ਲੜਕੀ ਵਾਲੇ ਗਰੀਬ ਮਾਪਿਆਂ ਨੂੰ ਕੁਝ ਰਕਮ ਵੀ ਦੇਣੀ ਕਰਦੇ ਪਰ ਇਸ ਤਰ੍ਹਾਂ ਦੇ ਮਾਪਿਆਂ ਦਾ ਸਮਾਜਿਕ ਸਤਿਕਾਰ ਘਟ ਜਾਂਦਾ ਸੀ। ਰਿਸ਼ਤੇਦਾਰ ਤੇ ਨਗਰ ਦੇ ਪਰਿਵਾਰ ਉਹਨਾਂ ਨੂੰ ਨੀਵੇਂ ਦਰਜੇ ਦੀ ਸੋਚ ਦੇ ਸਮਝਦੇ ਸਨ। ਉਪਰੋਕਤ ਸਭ ਕੁਝ ਲੈਣ ਦੇਣ ਵਿਚੋਲੇ ਰਾਹੀਂ ਹੁੰਦਾ ਸੀ। ਵਿਚੋਲਾ ਕਈ ਵਾਰੀ ਸਧਾਰਨ ਖਰਚੇ ਤੇ ਆਪਣਾ ਲਾਲਚ ਵੀ ਲੜਕੇ ਵਾਲਿਆਂ ਸਿਰ ਹੀ ਪਾ ਦਿੰਦਾ ਸੀ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਪਾਪ ਮੰਨਿਆਂ ਜਾਂਦਾ ਸੀ। ਇਸ ਦੀ ਉਲਟ ਲੜਕੀ ਨੂੰ ਦਾਜ ਦੇ ਪਿਆਰ ਆਦਰ ਨਾਲ ਵਿਦਾ ਕਰਨ ਨੂੰ ਪੁੰਨ ਦਾ ਰਿਸ਼ਤਾ ਤੇ ਪਰਿਵਾਰ ਨੂੰ ਸਤਿਕਾਰਯੋਗ ਮੰਨੇ ਜਾਂਦਾ ਸੀ। ਇਸ ਤਰ੍ਹਾਂ ਅੱਗੇ ਵਧਦੇ ਹੋਏ ਵਿਆਹ ਦੀ ਰਸਮ ਵਿੱਚ ਰਿਸ਼ਤੇਦਾਰੀਆਂ ਕਈ ਕਿਸਮਾਂ ਪ੍ਰਚਲਿਤ ਹੋ ਗਈਆਂ ਜਿਨਾਂ ਵਿੱਚੋਂ ਕੁਝ ਜਿਵੇਂ ਪੁੰਨ ਦਾ ਰਿਸ਼ਤਾ ਖਰਚੇ ਦਾ ਵੱਟੇ ਦਾ ਦਿਹਾੜੇ ਦਾ ਅਨੁਲੂਮ ਵਲੋਂ ਰਿਸ਼ਤਾ ਆਦਿਕ ਵਿਆਹ ਭਾਵੇਂ ਕਿਸੇ ਵੀ ਫਿਰਕੇ ਪਰਿਵਾਰ ਜਾਂ ਧਰਮ ਨਾਲ ਸੰਬੰਧਿਤ ਹੋਵੇ ਦਾਜ ਦੀ ਰਸਮ ਭਾਵ ਬੇਟੀ ਦੀ ਸ਼ਾਦੀ ਸਮੇਂ ਕੁਝ ਨਾ ਕੁਝ ਦੇਣਾ ਹੀ ਹੁੰਦਾ ਇਸ ਨੂੰ ਸਮਾਜਿਕ ਸਤਿਕਾਰ ਦਾ ਦਰਜਾ ਵੀ ਬਣਾ ਲਿਆ ਗਿਆ। ਸਮੇਂ ਨੇ ਇੱਕ ਐਸਾ ਮੋੜ ਲਿਆਂਦਾ ਕਿ ਜਦ ਤੋਂ ਲੜਕੀ ਮਾਂ ਬਾਪ ਅਤੇ ਸਹੁਰਿਆਂ ਦੀ ਜਾਇਦਾਦ ਦੀ ਕਾਨੂੰਨੀ ਹਿੱਸੇਦਾਰ ਬਣ ਗਈ ਤਾਂ ਲਾਲਚੀ ਲੜਕੇ ਵਾਲੇ ਤਾ ਦਾਜ ਮੰਗਣ ਸਮੇਂ ਕੁੜੀ ਇੰਨੀ ਜਾਇਦਾਦ ਵਿੱਚੋਂ ਬਰਾਬਰ ਦੀ ਹਿੱਸੇਦਾਰ ਹੈ ਕਹਿ ਕੇ ਸੁਣਾ ਦਿੰਦੇ ਕਈ ਲੜਕੀਆਂ ਵੀ ਫੋਕੀ ਸ਼ਾਨ ਵਾਸਤੇ ਮਾਂ ਬਾਪ ਤੋਂ ਖੁੱਲਾ ਦਾਜ ਲੈਣ ਦੀ ਮੰਗ ਤੇ ਕਈ ਕਈ ਕਿਸਮ ਦੀ ਜਿੱਦ ਕਰਦੀਆਂ ਸਮਾਜ ਵਿੱਚ ਸਭ ਤਰਹਾਂ ਦੇ ਲੋਕ ਮਿਲਦੇ ਹਨ ਇਹਨਾਂ ਹਾਲਾਤਾਂ ਵਿੱਚ ਲੜਕੀ ਲੜਕੇ ਵਾਲੇ ਜਾਂ ਲੜਕਾ ਹੀ ਹਿੱਸਾ ਲੈਣ ਦੀ ਜਿੱਦ ਕਰ ਲੈਂਦੇ ਹਨ। ਕੁਝ ਲੜਕੀਆਂ ਤਾਂ ਰਿਸ਼ਤੇ ਦੀ ਰਖਵਾਲੀ ਵਾਸਤੇ ਇਹ ਮੰਨ ਲੈਂਦੀਆਂ ਹਨ ਪਰੰਤੂ ਕਈ ਵਾਰ ਇਹ ਨੌਬਤ ਤਲਾਕ ਅਤੇ ਟੁੱਟ ਫੁੱਟ ਤੱਕ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਬੇਟੀ ਦੀ ਖੁਸ਼ੀ ਹੁਣ ਉਹ ਪ੍ਰਸੰਨਤਾ ਨਾ ਦੇਣ ਵਾਲੀ ਨਹੀਂ ਸਗੋਂ ਇੱਕ ਵਿਕਰਾਲ ਰੂਪ ਧਾਰਨ ਕਰਕੇ ਸਮਾਜਿਕ ਕਲੰਕ ਬਣ ਚੁੱਕੀ ਹੈ। ਕਈ ਪੜ੍ੇ ਲਿਖੇ ਚੰਗੀ ਜਾਇਦਾਦ ਵਾਲਿਆਂ ਤੇ ਕਈ ਨੌਕਰੀ ਕਰਦੇ ਆ ਤੇ ਕਈ ਕਾਰਖਾਨੇ ਫੈਕਟਰੀ ਵਾਲੇ ਦਾਜ ਵਿੱਚ ਲੈਣ ਵਾਲੀਆਂ ਵਸਤਾਂ ਜਿਵੇਂ ਕਿੰਨਾ ਸੋਨਾ ਕਿਹੜੀ ਕਾਰ ਅਤੇ ਹੋਰ ਕਈ ਕੁਝ ਦੀ ਲੰਮੀ ਲਿਸਟ ਤੱਕ ਬਣਾ ਕੇ ਮੰਗਦੇ ਆ ਤੇ ਵਿਆਹ ਸਮੇਂ ਗਿਣ ਕੇ ਪੂਰਾ ਕਰਦੇ ਹਨ ਜੇ ਕੋਈ ਕਮੀ ਹੋਵੇ ਤਾਂ ਵਿਆਹ ਦੀ ਰਸਮ ਤੋਂ ਪਹਿਲਾਂ ਪੂਰੀ ਵੀ ਕਰਵਾਉਂਦੇ ਹਨ। ਇਸ ਤਰ੍ਹਾਂ ਸਮਾਜ ਵਿੱਚ ਲਾਈ ਲੱਗ ਲੋਕ ਰੀਸੋ ਰੀਸ ਗਰੀਬ ਕਰਜੇ ਲੈ ਕੇ ਅਤੇ ਅਮੀਰ ਖੁੱਲੇ ਖਰਚ ਖਿਲਾਰੇ ਕਰਕੇ ਫਾਲਤੂ ਖਰਚਾ ਕਰਕੇ ਅਤੇ ਦਾਜ ਦਿੰਦੇ ਲੈਂਦੇ ਹਨ। ਕਦੀ ਕਦੀ ਤਾਂ ਲੜਕੀ ਦੇ ਨਾਂ ਕਰਨ ਤੇ ਅਤੇ ਲੜਕੇ ਵਾਲੇ ਚੰਗੇ ਸਾਊ ਹੋਣ ਦੇ ਬਾਵਜੂਦ ਜ਼ਬਰਦਸਤੀ ਲੋਕ ਲਾਜ ਤੇ ਨੱਕ ਨਬੂਜ ਕਹਿ ਕੇ ਮਾਪੇ ਦਾਜ ਦਿੰਦੇ ਹਨ। ਸਗੋਂ ਇਸ ਤਰਾਂ ਮੇਲ ਖਾਂਦੇ ਗੀਤ ਵੀ ਜਿਵੇਂ "ਗੱਡੀ ਜਾਂਦੀ ਹੈ ਸੰਦੂਕੋਂ ਖਾਲੀ ਨੀ ਬਹੁਤਿਆਂ ਭਰਾਵਾਂ ਵਾਲੀਏ" ਇਹਨਾਂ ਹਾਲਾਤਾਂ ਤੇ ਲੜਕੀ ਦੇ ਜਨਮ ਪ੍ਰਤੀ ਅਤੇ ਵਿਆਹ ਸ਼ਾਦੀ ਦੇ ਵਿਕਰਾਲ ਰੂਪ ਤੋਂ ਡਰ ਕੇ ਕੁੜੀਆਂ ਨੂੰ ਜਨਮ ਲੈਣ ਤੋਂ ਹੀ ਰੁਕਾਵਟ ਪਾਉਂਦੇ ਹਨ ਕਈ ਖੱਬੀ ਖਾਨ ਤਾਂ ਤੜਾਕ ਨਾਲ ਮੂਰਖਤਾ ਭਰੀ ਸ਼ਬਦ ਅਸੀਂ ਕਿਸੇ ਦੇ ਸਾਲੇ ਮਾਮੇ ਨਹੀਂ ਬਣਨਾ ਇਹਨਾਂ ਗੱਲਾਂ ਵਿੱਚ ਹੀ ਭਰੂਣ ਹੱਤਿਆ ਦੀ ਭਾਵਨਾ ਛਿਪੀ ਹੈ। ਭਲਾ ਬੰਦਾ ਪੁੱਛੇ ਤੁਹਾਡੇ ਘਰ ਆਈ ਪਤਨੀ ਦਾ ਭਰਾ ਤੁਹਾਡਾ ਸਾਲਾ ਨਹੀਂ ਜੇ ਉਹ ਵੀ ਇਹ ਕਹਿੰਦਾ ਸੋਚਦਾ ਤਾਂ ਤੁਹਾਡੇ ਘਰ ਕਿਵੇਂ ਵੱਸਦਾ ਸਮਾਜ ਵਿੱਚ ਇਸ ਤਰ੍ਹਾਂ ਦੇ ਆਕੜਬਾਜਾਂ ਦੀ ਸੋਚ ਅਤੇ ਗਰੀਬਾਂ ਵੱਲੋਂ ਅਮੀਰਾਂ ਦੀ ਰੀਸ ਨਾਲ ਦਾਜ ਦੇਣ ਲਈ ਕਰਜਾਈ ਹੋਣਾ ਤੇ ਬਾਕੀ ਪਰਿਵਾਰ ਨੂੰ ਆਰਥਿਕ ਤੇ ਮਾਨਸਿਕ ਸੰਕਟ ਵਿੱਚ ਪਾਉਣਾ ਇਹਨਾਂ ਹਾਲਾਤਾਂ ਦੇ ਪਿਛੋਕੜ ਨੇ ਦਾਜ ਦੀ ਰਸਮ ਦਾ ਤਾਂ ਭਿਆਨਕ ਰੂਪ ਬਣਾ ਹੀ ਦਿੱਤਾ ਹੈ ਸਗੋਂ ਨਾਲ ਦੀ ਨਾਲ ਭਰੂਣ ਹੱਤਿਆ ਵਰਗੇ ਕਾਤਲਾਨਾ ਪਾਪ ਅਤੇ ਕਾਨੂੰਨੀ ਜੁਰਮ ਨੂੰ ਵੀ ਸਿੱਧੇ ਜਾਂ ਅਸਿੱਧੇ ਉਤਸ਼ਾਹਿਤ ਕੀਤਾ ਹੈ ਇਹਨਾਂ ਘਨਾਉਣੇ ਹਾਲਾਤਾਂ ਤੋਂ ਭੈਭੀਤ ਹੋ ਕੇ ਤੇ ਨਿਰਾਸ਼ ਹੋ ਕੇ ਰਹਿ ਜਾਣਾ ਜਾਂ ਬਹਿ ਜਾਣਾ ਕੋਈ ਮਨੁੱਖਤਾ ਵੱਧਦੀ ਜਾਂ ਸਮਾਜ ਦੀ ਉਸਾਰੂ ਸੋਚ ਨਹੀਂ ਹੋਵੇਗੀ ਸਗੋਂ ਇਸ ਦਾ ਇਲਾਜ ਕਰਨਾ ਹੋਵੇਗਾ (ਇਹ ਸਭ ਲਿਖਤ ਬਾਈ ਮੈਣੀ ਸਾਹਿਬ ਦੀ ਲਿਖੀ ਹੋਈ ਹੈ ਜੋ ਵਿਰਸੇ ਨਾਲ ਸਬੰਧਤ ਕਰਕੇ ਮੈਂ ਅਖ਼ਬਾਰੀ ਕੀਤੀ ਹੈ ਜੀ) ਲੜਕੀ ਦੇ ਵਿਉਤਾ ਜੀਉਣ ਲਈ ਕੁਝ ਮਾਪਿਆਂ ਵੱਲੋਂ ਮਦਦ ਦੇਣੀ ਇੱਥੋਂ ਤੱਕ ਤਾਂ ਇਹ ਜਾਇਜ਼ ਹੈ ਪਰ ਅੱਜ ਕੱਲ ਨੱਕ ਨਮੂਜ ਰੱਖਣ ਲਈ ਵੱਡੀਆਂ ਵੱਡੀਆਂ ਮੰਗਾਂ ਕਰੋੜਾਂ ਅਰਬਾਂ ਦੇ ਖਰਚੇ ਕਰਵਾਈ ਜਾਂਦੇ ਹਨ ਇਹ ਕਿਸੇ ਵੀ ਤਰੀਕੇ ਸਹੀ ਨਹੀਂ ਮੰਨਿਆ ਜਾ ਸਕਦਾ ਤੇ ਇਸੇ ਕਰਕੇ ਸਾਰਾ ਸਮਾਜ ਟੁੱਟ ਫੁੱਟ ਹੁੰਦਾ ਜਾ ਰਿਹਾ ਹੈ ਤਲਾਕ ਦੇ ਮੁਕਦਮੇ ਵਧਦੇ ਜਾ ਰਹੇ ਹਨ।
ਡਾਕਟਰ ਅਨੁਸਾਰ ਜਿਸ ਮਰੀਜ਼ ਦਾ ਮਨੋਬਲ ਤਗੜਾ ਹੋਵੇ ਉਹ ਰੋਂਦੂ ਮਰੀਜ਼ਾਂ ਨਾਲੋਂ ਜਲਦੀ ਤੰਦਰੁਸਤ ਹੋ ਜਾਂਦਾ ਹੈ ਭਾਵ ਇਹ ਹੈ ਕਿ ਇਹ ਸਮੱਸਿਆ ਸਿੱਧੇ ਤੌਰ ਤੇ ਨਾਰੀ ਨੂੰ ਦੁਖਿਆਰੀ ਬਣਾਉਂਦੀ ਹੈ ਤੇ ਨਾਰੀ ਹੀ ਭਾਵੇਂ ਗਿਣਤੀ ਅਨੁਸਾਰ ਧਰਤੀ ਦੀ ਲਗਭਗ ਅੱਧੀ ਵਸੋਂ ਹੈ ਪਰ ਦੂਜੇ ਪਾਸੇ ਪੂਰੀ ਮਨੁੱਖੀ ਨਸਲ ਦੀ ਮਾਂ ਹੈ ਅਤੇ ਇਸਦੀ ਅਨਹੋਂਦ ਵਿੱਚ ਤਾਂ ਮਨੁੱਖੀ ਨਸਲ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹਰ ਇੱਕ ਮਾਂ ਵੀ ਤਾਂ ਕਦੇ ਕੰਨਿਆ ਸੀ ਤੇ ਉਸ ਤੋਂ ਪਹਿਲਾਂ ਭਰੂਣ ਵੀ ਸੀ ਕਿ ਉਹ ਆਪਣੇ ਬੇਟੇ ਜਾਂ ਬੇਟੀ ਦੇ ਵਿਆਹ ਸਮੇਂ ਦਾਜ ਦਾ ਡੱਟ ਕੇ ਵਿਰੋਧ ਨਹੀਂ ਕਰ ਸਕਦੀ? ਕੀ ਉਹ ਆਪਣੀ ਬੇਟੀ ਜਾਂ ਪੋਤੀ ਦੇ ਭਰੂਣ ਦੀ ਰਖਵਾਲੀ ਨਹੀਂ ਕਰ ਸਕਦੀ? ਨਾਰੀ ਇਤਨੀ ਨਿਰਬਲ ਨਹੀਂ ਹੈ ਜੋ ਇਸ ਸਮੱਸਿਆ ਨੂੰ ਰੋਕ ਨਾ ਸਕੇ ਜੇ ਨਾਰੀ ਮਨੁੱਖਤਾ ਦੀ ਅੱਧੀ ਗਿਣਤੀ ਹੈ ਤਾਂ ਬਾਕੀ ਪੁਰਸ਼ ਵੀ ਭਾਵੇਂ ਬੱਚੇ ਬੁੱਢੇ ਜਾਂ ਨੌਜਵਾਨ ਮਾਵਾਂ ਦੇ ਹੀ ਪੁੱਤਰ ਹਨ ਕੀ ਉਹਨਾਂ ਦਾ ਕਰਤਵ ਨਹੀਂ ਬਣਦਾ ਕਿ ਉਹ ਆਪਣੀ ਜਨਣੀ ਦੀ ਪਾਲਣਾ ਸੰਭਾਲ ਭਾਵ ਰਖਵਾਲੀ ਕਰਨ?
ਪੁਰਸ਼ ਇਤਨਾ ਅਕਿਰਤਘਣ ਨਹੀਂ ਹੋ ਸਕਦਾ ਇਸ ਤਰ੍ਹਾਂ ਨੌਜਵਾਨ ਪੀੜੀ ਦੇ ਮੁੰਡੇ ਤੇ ਕੁੜੀਆਂ ਇਹ ਮੋਰਚਾ ਸੰਭਾਲ ਕੇ ਸਮੱਸਿਆ ਦਾ ਹੱਲ ਕਰ ਸਕਦੇ ਹਨ। ਇੱਥੇ ਇੱਕ ਉਦਾਹਰਨ ਸਿੱਧ ਕਰਦੀ ਹੈ ਕਿ ਨਾਰੀ ਕਿਤਨੀ ਯਥਾਰਤਵਾਦੀ ਹੈ ਅਤੇ ਕਿੰਨੀ ਪਰਿਵਰਤਨ ਲਿਆ ਸਕਦੀ ਹੈ ਜਿਵੇਂ ਇਸ ਨੇ ਘੁੰਡ ਵਰਗੀ ਘਿਣਾਉਣੀ ਰਸਮ ਨੂੰ ਸਿੱਧੇ ਪਾਸੇ ਵੱਲ ਮੋੜ ਜਲਦੀ ਸਫਲ ਹੋਣ ਵਾਲੀ ਹੈ। ਭਾਵੇਂ ਬੁਰਕਾ ਇਸਲਾਮ ਦੀ ਪਵਿੱਤਰ ਰਸਮ ਹੈ ਪਰ ਫਿਰ ਵੀ ਪੜੀਆਂ ਤੇ ਨੌਕਰੀ ਕਰਦੀਆਂ ਔਰਤਾਂ ਨੇ ਬੁਰਕਾ ਤਿਆਗ ਦਿੱਤਾ ਹੈ। ਆਪਾਂ ਸਾਰੇ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਚਾਰ ਦੁਹਾਕੇ ਪਿੱਛੋਂ ਤੱਕ ਸਮੇਂ ਨੂੰ ਹੁਣ ਤੱਕ ਦੀਆਂ ਘੁੰਡ ਵਾਲੀਆਂ ਰਸਮਾਂ ਨਾਲ ਤੁਲਨਾ ਕਰੋ ਪਹਿਲਾਂ ਸੜਕਾਂ ਬਾਜ਼ਾਰਾਂ ਸਟੇਸ਼ਨਾਂ ਬੱਸਾਂ ਅੱਡਿਆਂ ਤੇ ਹੀ ਨਹੀਂ ਸਗੋਂ ਘਰਾਂ ਵਿੱਚ ਤੱਕ ਘੁੰਡ ਵਾਲੀਆਂ ਲਗਭਗ ਸਾਰੀਆਂ ਵਾਂਗ ਸੀ। ਪਰ ਇਸ ਦੇ ਦੂਜੇ ਪਾਸੇ ਸਭ ਥਾਵਾਂ ਦੇ ਨਾਲ ਸਕੂਲਾਂ ਕਾਲਜਾਂ ਦਫਤਰਾਂ ਤੋਂ ਹਸਪਤਾਲਾਂ ਵਿੱਚ ਬਿਨਾਂ ਘੁੰਡ ਤੋਂ ਕੀ ਇਹ ਸਭ ਕੁਝ ਪੁਰਸ਼ਾਂ ਨੇ ਕੀਤਾ ਹੈ? ਹਾਂ ਸਮਝਦਾਰ ਪੁਰਸ਼ਾਂ ਨੇ ਸਾਥ ਦਿੱਤਾ ਜਰੂਰ ਹੈ ਹਾਮੀ ਭਰੀ ਹੈ ਇਹ ਸਭ ਕੁਝ ਵਿੱਦਿਆ ਨੇ ਨੌਜਵਾਨ ਪੁਰਸ਼ਾਂ ਅਤੇ ਇਸਤਰੀ ਨੇ ਹੀ ਕੀਤਾ ਹੈ। ਇਸ ਲਈ ਇਹ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਦਾਜ ਵਰਗੀ ਲਾਹਨਤ ਤੋਂ ਵਿਦਿਆ ਦੀ ਸਹਾਇਤਾ ਲੈ ਕੇ ਨੌਜਵਾਨ ਪੁਰਸ਼ ਅਤੇ ਇਸਤਰੀ ਜਰੂਰ ਹੀ ਸਮਾਜ ਦਾ ਅਤੇ ਮਨੁੱਖਤਾ ਦਾ ਛੁਟਕਾਰਾ ਕਰਵਾ ਸਕਦੇ ਹਨ। ਸਕੂਲਾਂ ਕਾਲਜਾਂ ਦਫਤਰਾਂ ਤੋਂ ਹਸਪਤਾਲਾਂ ਵਿੱਚ ਬਿਨਾਂ ਘੁੰਡ ਤੋਂ ਕੀ ਇਹ ਸਭ ਕੁਝ ਪੁਰਸ਼ਾਂ ਨੇ ਕੀਤਾ ਹੈ ਹਾਂ ਸਮਝਦਾਰ ਪੁਰਸ਼ਾਂ ਨੇ ਸਾਥ ਦਿੱਤਾ ਜਰੂਰ ਹੈ ਹਾਮੀ ਭਰੀ ਹੈ ਇਹ ਸਭ ਕੁਝ ਵਿੱਦਿਆ ਨੇ ਨੌਜਵਾਨ ਪੁਰਸ਼ਾਂ ਅਤੇ ਇਸਤਰੀ ਨੇ ਹੀ ਕੀਤਾ ਹੈ। ਇਸ ਲਈ ਇਹ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਦਾਜ ਵਰਗੀ ਲਾਹਨਤ ਤੋਂ ਵਿਦਿਆ ਦੀ ਸਹਾਇਤਾ ਲੈ ਕੇ ਨੌਜਵਾਨ ਪੁਰਸ਼ ਅਤੇ ਇਸਤਰੀ ਜਰੂਰ ਹੀ ਸਮਾਜ ਦਾ ਅਤੇ ਮਨੁੱਖਤਾ ਦਾ ਛੁਟਕਾਰਾ ਕਰਵਾ ਸਕਦੇ ਹਨ।