ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੇ ਵਧੀਆ ਸਾਹਿਤ ਦੀਆਂ ਚਾਰ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ (ਖ਼ਬਰਸਾਰ)


ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਵਧੀਆ ਪੰਜਾਬੀ ਸਾਹਿਤ ਨਾਲ ਜਾਣ ਪਹਿਚਾਣ ਕਰਵਾਉਣ, ਪਾਠਕਾਂ ਤੱਕ ਬਹੁਤ ਘੱਟ ਮੁੱਲ ਤੇ ਪੁਸਤਕਾਂ ਉਪਲਬਧ ਕਰਵਾਉਣ ਅਤੇ ਪੁਸਤਕ ਦੇ ਪ੍ਰਕਾਸ਼ਨ ਸਮੇਂ ਲੇਖਕਾਂ ਤੋਂ ਪ੍ਰਕਾਸ਼ਕਾਂ ਵੱਲੋਂ ਵਸੂਲੀ ਜਾਂਦੀ ਵੱਡੀ ਰਕਮ ਤੋਂ ਲੇਖਕਾਂ ਨੂੰ ਰਾਹਤ ਦਵਾਉਣ ਦੇ ਉਦੇਸ਼ ਨਾਲ ਭਾਈਚਾਰੇ ਵੱਲੋਂ, ਪਹਿਲੇ ਪੜਾਅ ਤੇ ਚਾਰ ਪੁਸਤਕਾਂ ਪਹੁ ਫੁਟਾਲਾ (ਨਾਵਲ), ਹਵਾਲਾਤ (ਨਾਵਲ), ਚੌਵੀ ਖੂਹਾਂ ਤੇ (ਕਵਿਤਾ) ਅਤੇ ਨਾਨੀ ਦੀਆਂ ਬਾਤਾਂ (ਬਾਲ ਸਹਿਤ) ਪ੍ਰਕਾਸ਼ਿਤ ਕੀਤੀਆਂ ਹਨ।


ਇਹ ਪੁਸਤਕਾਂ 80 ਤੋਂ 120 ਪੰਨਿਆਂ ਦੀਆਂ ਹਨ। ਇਨ੍ਹਾਂ ਦੀ ਛਪਾਈ ਤੇ ਕੇਵਲ 60 ਤੋਂ 75 ਰੁਪਏ ਤੱਕ ਖ਼ਰਚ ਹੋਏ ਹਨ।
ਦਵਿੰਦਰ ਸਿੰਘ ਸੇਖਾ ਦਾ ਨਾਵਲ ਪਹੁ ਫੁਟਾਲਾ, 18 ਫਰਵਰੀ 2026 ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ, ਵਿਦਿਆਰਥੀਆਂ ਦੇ ਸਨਮੁੱਖ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਮਰਪਿਤ ਕੀਤੀ ਗਿਆ।