ਯੁੱਧ ਨਹੀਂ (ਕਵਿਤਾ)

ਅਮਰਜੀਤ ਸਿੰਘ ਦਸੂਹਾ   

Email: amarjitsinghdasuya@gmail.com
Address:
Dasuya Gurdaspur India
ਅਮਰਜੀਤ ਸਿੰਘ ਦਸੂਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੜਿਆ ਕੀ ਕੀ ਨਾਲ ਲਾਸ਼ ਦੇ ,

ਜਿਹੜੀ ਪਹੁੰਚੀ ਸਰਹੱਦੋਂ ਪਾਰ,

ਸੱਥਰ ਹੋਈਆਂ ਸੱਧਰਾਂ ,

ਉਮੀਦਾਂ ਵੀ ਗਈਆਂ ੳਡਾਰੀ ਮਾਰ,

ਮਾਂ ਮੋਈ ਬਿਨ ਕੱਫਨੋਂ ,

ਐਸੀ ਕਾਫਰ ਦੀ ਪਈ ਮਾਰ ,

ਬਿਨ ਧੂਣੀ ਬਾਪ ਧੁਖਿਆ ,

ਅੰਬਰਾਂ ਤੱਕ  ਹੂਕ ਦੀ ਮਾਰ,

ਵੈਣ ਭੈਣਾਂ ਦੇ ਵਿਹੜੇ ਕੂਕੇ ,

ਵਿਧਵਾ ਡਿੱਗੀ ਧਾਹ ਮਾਰ,                                                              

 ਪੁੱਤ ਪੱਥਰ ਬਣ ਗਿਆ ,

ਖੜਾ ਬਾਪ ਦੀ ਲਾਸ਼ ਦੇ ਨਾਲ ,

ਉਜੜੀ ਦੁਨੀਆਂ ਟੱਬਰ ਦੀ ,

ਘਿਰ ਗਏ ਦੁੱਖਾਂ ਨਾਲ ,

ਖਾਲੀ ਕੀ ਕੀ ਹੋ ਗਿਆ ,

ਇੱਕ ਪੁੱਤ ਦੇ ਘਰੋਂ ਜਾਣ ਨਾਲ,

ਅਮਰ ਕੋਈ ਨੀ ਏਥੇ ਨਾ ਸਮਝੇ ,

ਹਲ ਨਾ ਹੁੰਦੇ ਯੁੱਧਾਂ ਨਾਲ,

ਦੁਨੀਆਂ ਤੇ ਸ਼ਾਂਤੀ ਰਹਿਣ ਦਿਓ ,

ਸਾਰੇ ਸੁਖੀ ਜੀਵੋ ਹਰ ਹਾਲ ,

ਯੁੱਧ ਨਹੀ ਕਵਿਤਾ ਸਿਰਜੋ ,

ਸ਼ਬਦ ਬਣਦੇ ਵਾਰ ਦੀ ਢਾਲ,

ਬੰਬਾਂ ਦੀ ਗੂੰਜ ਮਿਟਾਕੇ ,

ਛੇੜੋ ਰਾਗ ਰਿਸ਼ਤਿਆਂ ਨਾਲ,