ਅਸੀਂ ਟੁੱਟੇ ਟਹਾਣੀ ਤੋਂ,
ਕਦੇ ਮੁੜ ਜੁੜ ਨਹੀਂ ਸਕਦੇ।
ਚੱਲੇ ਗਏ ਨੇ ਸੱਜਣ ਦੂਰ,
ਲੱਗਦੈ ਹੁਣ ਮੁੜ ਨਹੀਂ ਸਕਦੇ।
ਲੱਗਦਾ ਰਹਿੰਦਾ ਡਰ ਮੈਂਨੂੰ,
ਹੋ ਨਾ ਜਾਵਣ ਗੁਸਤਾਖੀਆਂ।
ਚੰਗਾ ਨਹੀਂ ਲੱਗਣਾ ਫਿਰ,
ਪੈਰਾਂ ਚ ਗਿਰ ਮੰਗਾਂ ਮਾਫ਼ੀਆਂ।
ਕਿਸਮਤ ਸਾਡੀ ਲਿਖਣ ਲਈ,
ਕਲਮਾਂ ਕੈਸੀਆਂ,ਘੜੀਆਂ ਹੋਣਗੀਆਂ।
ਕੀ ਪਤਾ ਸੀ,ਰਾਹਾਂ ਵਿਚ ਮੇਰੇ,
ਮੁਸ਼ਕਿਲਾਂ ਐਨੀਆਂ,ਖੜ੍ਹੀਆਂ ਹੋਣਗੀਆਂ।
ਆਦਤ ਉਨ੍ਹਾਂ ਦੀ, ਖੁੱਲ੍ਹਾ ਹੱਸਣ ਦੀ,
ਹੱਸ ਹੱਸ,ਦਿਲ ਪਰਚਾ ਲੈਂਦੇ।
ਕੀ ਜਾਣਾਂ ਸੀ,ਉਨ੍ਹਾਂ ਦਾ ਸੰਗਰੂਰਵੀ,
ਜੇ ਆ ਨੱਸ,ਹੱਸ ਬੁਲਾ ਲੈਂਦੇ।
ਮੁੱਲ ਨਾ ਪਾਇਆ ਸਾਡਾ,
ਕਦੇ ਕਿਸੇ ਫੁੱਲਾਂ ਨੇ।
ਰੱਬ ਹੀ ਜਾਣੇ ਹੋਈਆਂ ਸਾਥੋਂ,
ਕਿਹੜੀਆਂ ਭੁੱਲਾਂ ਨੇ।
ਆ ਜਾਂਦਾ ਏ,ਰੋਣਾਂ ਕਦੇ ਕਦੇ,
ਦੇਖ ਹੱਥਾਂ ਦੀਆਂ ਲਕੀਰਾਂ।
ਸਮਝ ਨਾ ਆਉਂਦੀ ਸੰਗਰੂਰਵੀ,
ਕਿਹੋ ਜਿਹੀਆਂ ਤਕਦੀਰਾਂ।
ਹੁਣ ਹੋਰ ਨਾ ਸਾਥੋਂ ਸੁਣ ਸੰਗਰੂਰਵੀ,
ਕਦੇ ਕਿਸੇ ਦਾ,ਇੰਤਜ਼ਾਰ ਹੋਣਾ।
ਲੱਤਾਂ ਸਾਡੀਆਂ ਨੇ,ਕਬਰਾਂ ਵਿੱਚ,
ਹੁਣ ਨਾ ਕਿਸੇ ਨੂੰ ਪਿਆਰ ਹੋਣਾ।