ਲਿਖਾਰੀ ਸਾਹਿਤ ਸਭਾ ਝੱਤਰੇ ਵੱਲੋਂ ਡਾ ਸਾਧੂ ਰਾਮ ਲੰਗੇਆਣਾ ਦਾ ਸਨਮਾਨ (ਖ਼ਬਰਸਾਰ)


ਜ਼ੀਰਾ  --     ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਹਾਸ ਵਿਅੰਗ ਦੇ ਖੇਤਰ ਵਿੱਚ ਚਰਚਿਤ ਵਿਅੰਗਕਾਰ ਅਤੇ ਉੱਘੇ ਬਾਲ ਸਾਹਿਤ ਲੇਖਕ ਡਾ ਸਾਧੂ ਰਾਮ ਲੰਗੇਆਣਾ ਦਾ ਲਿਖਾਰੀ ਸਾਹਿਤ ਸਭਾ ਝੱਤਰੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਭਾ ਦੇ ਪ੍ਰਧਾਨ ਜਗਜੀਤ ਸਿੰਘ ਝੱਤਰਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ  ਕਵੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਕੰਵਲਜੀਤ ਭੋਲਾ ਲੰਡੇ ਵੱਲੋਂ ਡਾ ਸਾਧੂ ਰਾਮ ਲੰਗੇਆਣਾ ਦੇ ਸਾਹਿਤਕ ਸਫ਼ਰ ਬਾਰੇ ਚਾਨਣਾ ਪੌਦਿਆਂ ਦੱਸਿਆ ਕਿ ਲੇਖਕ ਹੁਣ ਤੱਕ 10 ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕਿਆ ਹੈ ਇਸ ਤੋਂ ਇਲਾਵਾ ਦੋ ਬਾਲ ਸਾਹਿਤ ਨਾਲ ਸਬੰਧਤ ਪੁਸਤਕਾਂ "ਦਾਦੀ ਮਾਂ" (ਕਾਵਿ ਪੁਸਤਕ) ਅਤੇ "ਭੂਤਾਂ ਦੇ ਸਿਰਨਾਵੇਂ" ਨਾਵਲ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਲਾਇਬਰੇਰੀਆਂ ਵਾਸਤੇ ਪ੍ਰਮਾਣਿਤ ਕੀਤਾ ਗਿਆ ਹੈ ਇਸ ਦੌਰਾਨ ਸਭਾ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਲੋਈ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੌਕੇ ਬੋਲਦਿਆਂ ਹੋਇਆਂ ਸਾਹਿਤਕਾਰ ਡਾ ਸਾਧੂ ਰਾਮ ਲੰਗੇਆਣਾ ਨੇ ਕਿਹਾ ਕਿ ਲੇਖਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੀ  ਸੇਵਾ ਵਾਸਤੇ ਲਿਖਿਆ ਸਾਹਿਤ ਕਦੇ ਵੀ ਪੁਰਾਣਾ ਨਹੀਂ ਹੁੰਦਾ। ਉਨ੍ਹਾਂ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਜੋ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜੋ ਉਨ੍ਹਾਂ ਦੀਆਂ ਪੁਸਤਕਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉਨ੍ਹਾਂ ਵਿੱਚੋਂ ਇੱਕ ਸਭ ਤੋਂ ਪਹਿਲੀ ਪੁਸਤਕ ਦਾਦੀ ਮਾਂ ਤਕਰੀਬਨ 16 ਸਾਲ ਪਹਿਲਾਂ ਪ੍ਰਕਾਸ਼ਿਤ ਹੋਈ ਸੀ ਅਤੇ ਨਾਵਲ ਦੋ ਸਾਲ ਪਹਿਲਾਂ ਪ੍ਰਕਾਸ਼ਿਤ ਹੋਇਆ ਸੀ ਇਸ ਦੌਰਾਨ ਕਵੀ ਦਰਬਾਰ ਵਿੱਚ, ਹਰੀਦਾਸ ਚੌਹਾਨ, ਸੁਖਰਾਜ ਜੀਰਾ,ਜਗਦੀਸ਼ ਪ੍ਰੀਤਮ, ਗੁਰਸੇਵਕ ਸਿੰਘ ਖਜਾਨਚੀ,ਜਸਵੰਤ ਜੱਸੀ, ਆਤਮਾ ਸਿੰਘ ਆਲਮਗੀਰ,  ਸੁਖਜਿੰਦਰ ਸਿੰਘ ਜਨਰਲ ਸਕੱਤਰ, ਦਲਜੀਤ ਸਿੰਘ ਪੱਧਰੀ ,ਧਰਮਜੀਤ ਸਿੰਘ ਘੱਲ ਕਲਾਂ, ਪ੍ਰਿਤਪਾਲ ਸਿੰਘ ਸੰਧੂ , ਇਕਬਾਲ ਸਿੰਘ ਮਨਾਵਾ, ਸਰਬਜੀਤ ਸਿੰਘ ਢਿੱਲੋਂ ਪੱਧਰੀ ,ਸੁਖਜਿੰਦਰ ਸਿੰਘ ਝੱਤਰਾ, ਕੈਪਟਨ ਜਸਵੰਤ ਸਿੰਘ ਪੰਡੋਰੀ, ਨੇਕ ਸਿੰਘ,ਸੁਖਚੈਨ ਸਿੰਘ ਠੱਠੀ ਭਾਈ, ਜਸਵੰਤ ਸਿੰਘ ਸਿੱਧੂ ਬਾਘਾ ਪੁਰਾਣਾ ,ਅਰਸ਼ਦੀਪ ਸ਼ਰਮਾਂ ਲੰਗੇਆਣਾ, ਕੰਵਲਜੀਤ  ਭੋਲਾ ਲੰਡੇ , ਜਸਵਿੰਦਰ ਸਿੰਘ, ਸੋਨੀ ਮੋਗਾ , ਪ੍ਰਦੀਪ ਸਿੱਧੂ ਅਲੀਪੁਰ ,ਬਲਵਿੰਦਰ ਸਿੰਘ ਬਿੱਲਾ, ਜੱਗਾ ਸਿੰਘ ਆਦਿ ਹਾਜ਼ਰ ਸਨ ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਜਸਵੀਰ ਸ਼ਰਮਾ ਦੱਦਾਹੂਰ ਵੱਲੋਂ ਬਾਖੂਬੀ ਨਿਭਾਈ ਗਈ।