ਨਾ ਖਾਇਆ ਨਾ ਹੰਢਾਇਆ ਵੇ
ਨਾ ਮੁੱਖ ਤੇ ਸ਼ਿੰਗਾਰ ਲਾਇਆ ਵੇ
ਲੰਘ ਗਈ ਉਮਰ , ਮੇਰੀ ਦੁੱਖਾਂ ਵਿੱਚ ਸੜਕੇ,,
ਜਦੋਂ ਮੈਂ ਸ਼ੀਸ਼ਾ ਦੇਖਿਆ, ਜਵਾਨੀ ਫਿਕਰਾਂ 'ਚ ਹੋਈ ਸਵਾਹ
ਸੜ - ਸੜਕੇ।।
ਜਦੋਂ ਮੈਂ ਸ਼ੀਸ਼ਾ ਦੇਖਿਆ।।
ਡੰਗਰਾਂ 'ਚ ਡੰਗਰਾਂ ਵਾਲੀ ਜੂਨ ਵੇ
ਨਾ ਰਿਹਾ ਘਰਦਾ ਕੋਈ ਕਾਨੂੰਨ ਵੇ
ਖ਼ੁਸ਼ੀਆਂ ਦੇ ਅਰਮਾਨ ਸਵਾਹ ਹੋਏ ਸੜਕੇ,,
ਜਦੋਂ ਮੈਂ ਸ਼ੀਸ਼ਾ ਦੇਖਿਆ, ਜਵਾਨੀ ਫਿਕਰਾਂ 'ਚ ਹੋਈ ਸਵਾਹ
ਸੜ - ਸੜਕੇ।।
ਜਦੋਂ ਮੈਂ ਸ਼ੀਸ਼ਾ ਦੇਖਿਆ।।
ਮਾਹੀਂ ਨੂੰ ਘਰਦਾ ਫ਼ਿਕਰ ਨਾ ਕੋਈ
ਬਾਪੂ ਬੇਬੇ ਦੀ ਗੱਲ ਮੰਨੇ ਨਾ ਕੋਈ
ਖ਼ੁਸ਼ੀਆਂ ਨੇ ਮੁੱਢੋਂ ਰੱਖਿਆ ਨਕਾਰ ਕੇ,
ਜਦੋਂ ਮੈਂ ਸ਼ੀਸ਼ਾ ਦੇਖਿਆ, ਜਵਾਨੀ ਫਿਕਰਾਂ 'ਚ ਹੋਈ ਸਵਾਹ
ਸੜ - ਸੜਕੇ।।
ਜਦੋਂ ਮੈਂ ਸ਼ੀਸ਼ਾ ਦੇਖਿਆ।।
ਅੱਜ ਬਹਿਕੇ ਸੋਚਿਆ ਮੈਂ ਹਾਰ ਕੇ
ਦੇਖਦੀ ਰਹੀ ਹੋਰਾਂ ਨੂੰ ਨਿਖਾਰ ਕੇ
ਮੇਰੀ ਲੰਘ ਗਈ ਜਵਾਨੀ ਹੱਥ ਤੇ ਹੱਥ ਮਾਰਕੇ
ਜਦੋਂ ਮੈਂ ਸ਼ੀਸ਼ਾ ਦੇਖਿਆ, ਜਵਾਨੀ ਫਿਕਰਾਂ 'ਚ ਹੋਈ ਸਵਾਹ
ਸੜ - ਸੜਕੇ।।
ਜਦੋਂ ਮੈਂ ਸ਼ੀਸ਼ਾ ਦੇਖਿਆ।।
ਟੱਬਰ ਨੂੰ ਰੱਜ ਰੋਟੀ ਮੈਂ ਖਵਾਵਾਂ
ਹਾਕਮ ਮੀਤ ਆਪਣੀ ਭੁੱਖ ਕਿਹਨੂੰ ਦਿਖਾਵਾਂ
ਮੈਂ ਭੁੱਖੀ ਸੌਂ ਜਾਂਦੀ ਪਿੰਡ ਬੌਂਦਲੀ ਢਿੱਡ ਦੀ ਭੁੱਖ ਮਾਰਕੇ
ਜਦੋਂ ਮੈਂ ਸ਼ੀਸ਼ਾ ਦੇਖਿਆ, ਜਵਾਨੀ ਫਿਕਰਾਂ 'ਚ ਹੋਈ ਸਵਾਹ
ਸੜ - ਸੜਕੇ।।
ਜਦੋਂ ਮੈਂ ਸ਼ੀਸ਼ਾ ਦੇਖਿਆ।।