ਜਾਂਦਾ ਕਿੱਥੇ ਆ ? (ਮਿੰਨੀ ਕਹਾਣੀ)

ਰਛਪਾਲ ਸਿੰਘ ਰੈਸਲ   

Email: rachhpal504@gmail.com
Cell: +91 94178 97576
Address:
ਨਾਭਾ India
ਰਛਪਾਲ ਸਿੰਘ ਰੈਸਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਹ ਗੋਲੀਆਂ ਨੂੰ ਗੋਲ-ਘਚਾਰੇ 'ਚ ਰੱਖ ਕੇ ਇੱਕ ਮਿੱਥੀ ਥਾਂ ਤੋਂ ਵਾਰੋ-ਵਾਰੀ ਨਿਸ਼ਾਨੇ ਸੇਧਦਿਆਂ ਆਪਸ ਵਿੱਚ ਗੱਲਾਂ ਕਰ ਰਹੇ ਸਨ। ਅੰਮ੍ਰਿਤ ਨੇ ਕਿਹਾ,"ਮੇਰੇ ਪਾਪਾ ਨੇ ਬੀ. ਕਾਮ ਕੀਤੀ ਆ ਉਹ ਅਕਾਉਂਟੈਂਟ ਹਨ ਬੈਂਕ ਜਾਂਦੇ ਨੇ। ਨੀਤੀ ਕਹਿੰਦੀ ਮੇਰੇ ਡੈਡੀ ਇੰਜੀਨੀਅਰ ਨੇ ਉਹ ਵੱਡੀ ਫੈਕਟਰੀ 'ਚ ਜਾਂਦੇ ਹਨ। ਨਾਲ ਹੀ  ਗੁਰਨੀਤ ਬੋਲੀ ਮੇਰੇ ਪਾਪਾ ਨੇ ਲਾਅ ਕੀਤੀ ਹੈ। ਉਹ ਕਾਲਾ ਕੋਟ ਪਾ ਕੇ ਜਿਲ੍ਹੇ ਦੀਆਂ ਕਚਿਹਰੀਆਂ ਵਿੱਚ ਜਾਂਦੇ ਨੇ। 
ਕੁੱਕੂ ਨੇ ਅੱਗੇ ਹੋ ਇੱਕੋ ਸਾਹੇਂ ਆਪਣੇ ਪਿਤਾ ਜੀ ਦੀਆਂ ਸਾਰੀਆਂ ਡਿਗਰੀਆਂ ਗਿਣਾਈਆਂ ਮੇਰੇ ਪਿਤਾ ਜੀ ਡਬਲ ਐੱਮ ਏ, ਬੀ. ਐੱਡ, ਐੱਮ ਫਿੱਲ ਨੇ। ਅਜੇ ਉਹ ਡਿਗਰੀਆਂ ਗਿਣਾ ਹੀ ਰਿਹਾ ਸੀ ਕਿ ਸਾਰੇ ਇੱਕ ਦਮ ਬੋਲੇ ਜਾਂਦੇ ਕਿੱਥੇ ਨੇ..? 
ਕੂੱਕੂ ਨੇ ਹੌਲੀ ਜਹੀ ਆਵਾਜ਼ 'ਚ ਕਿਹਾ ਜਾਂਦੇ ਤਾਂ ਦਿਹਾੜੀ ਹੀ ਨੇ..! 
ਸਾਰੇ ਇੱਕ ਦੂਜੇ ਵੱਲ ਵੇਖਣ ਲੱਗੇ।