ਮੇਰੀ ਮਾਂ ਪੰਜਾਬੀ ਦੇ,ਸ਼ਹਿਦੋਂ ਮਿੱਠੜੇ ਬੋਲ,
ਪੈਰ ਵਿੱਚ ਹੁਣ ਬੇੜੀਆਂ,ਪੁੱਤਰਾਂ ਦਿੱਤਾ ਰੋਲ ,
ਇਹ ਬੋਲੀ ਪੰਜ ਆਬ ਦੀ,ਇਸਦੇ ਅੱਖਾਂ ‘ਚ ਸੋਜ਼,
ਮੂੰਹ ਵਿੱਚ ਤਾਲੇ ਜੜ੍ਹ ਕੇ,ਸੰਘ ਵਿੱਚ ਘੁਟੇ ਬੋਲ,
ਇਹ ਮਿੱਟੀ ਮੁੜਕੇ ਜਨਮੀ,ਕਿਰਤੀ ਕਾਮਿਆਂ ਕੋਲ,
ਭੁੱਖੀ ਕੁੱਖ ਵਿਚ ਪਲੀ ਆਂ,ਸੁਣ ਸ਼ੱਕਰ ਮਿਠੇ ਬੋਲ,
ਝੂਲਗੀ ਵਿੱਚ ਇਹ ਤ੍ਰਿਝਣਾਂ,ਕੂਕ ਚਰਖੇ ਦੇ ਬੋਲ ,
ਖੜ੍ਹਕੀ ਬਲਦੀ ਟੱਲੀਆਂ,ਹਵਾਂ ‘ਚ ਸੁਗੰਧਾਂ ਘੋਲ,
ਅੱਖਰ ਸ਼ਬਦ ਸਾਂਭਣ ਲਈ,ਸਿਰ ਝਖੜ ਝੱਲੇ ਰੋਜ਼,
ਮੋਰਾਂ ਹਲਟੀ ਪੈਲੀਆਂ,ਨਾਲ ਟਿਢਿਆਂ ਦੇ ਬੋਲ,
ਇਹ ਜੰਗ ਯੁੱਧੀ ਜੂਝਗੀ , ਤਾਣ ਨਗਾਰੇ ਚ ਬੋਲ,
ਤੇਗਾਂ ਰਣ ਵਿਚ ਗੱਜੀਆਂ ,ਹੁਕਮੀ ਇਲਾਹੀ ਬੋਲ,
ਘੁੰਮਦੀ ਸੱਤ ਪਾਣੀਆਂ,ਨਾਲ ਸੰਗੀਤਕ ਬੋਲ,
ਨਾ ਚਾਚੀ ਨ ਮਾਸੀ ਬਣੀ ,ਖੁੱਦੋਂ ਖਿੱਲਰੇ ਬੋਲ,
ਹੁਣ ਜੁਸਾ ਲਹੂ ਲੁਹਾਦੜਾ,ਪਾਉਣ ਕਾਲਜੇ ਹੌਲ,
ਧੱਕੇ ਮਾਰਦੇ ਦਫ਼ਤਰੋਂ, ਘੁੱਟ ਤੇ ਸੰਘੀ ਬੋਲ,
"ਅਮਰ" ਚੀਕੇ ਹੁਣ ਸਾਂਭ ਲਓ,ਪਾਕ ਜਜ਼ਬੇ ਦੀ ਖੋਰ,
ਮਾਂ ਪੰਜਾਬੀਓ ਸਾਂਭ ਲਓ,ਦਾਨਸ਼ਮੰਦ ਦੇ ਬੋਲ ,