ਜੋ ਚਲਾਂਦੇ ਹੋਰਾਂ ਤੇ ਨਫਰਤ ਦੇ ਆਰੇ,
ਕੌਣ ਬੋਲੇਗਾ ਉਨ੍ਹਾਂ ਨੂੰ ਬੋਲ ਪਿਆਰੇ?
ਕੱਲਾ ਆਪਸ ਵਿੱਚ ਲੜਾਂਦੇ ਨ੍ਹੀ ਲੋਕਾਂ ਨੂੰ,
ਹੋਰ ਵੀ ਕਰਦੇ ਨੇ ਨੇਤਾ ਬਹੁਤ ਕਾਰੇ।
ਸੁੱਖ ਬੰਦੇ ਨੂੰ ਮਿਲੇ ਜਦ ਵਰ੍ਹਿਆਂ ਪਿੱਛੋਂ,
ਉਸ ਨੂੰ ਭੁੱਲ ਜਾਂਦੇ ਨੇ ਪਿਛਲੇ ਦੁੱਖ ਸਾਰੇ।
ਪੱਲਾ ਮਿਹਨਤ ਦਾ ਕਦੇ ਛੱਡਿਓ ਨਾ ਯਾਰੋ,
ਜ਼ਿੰਦਗੀ ਵਿੱਚ ਪੈਂਦੇ ਰਹਿੰਦੇ ਨੇ ਖਸਾਰੇ।
ਲੋਕ ਉਸ ਨੂੰ ਯਾਦ ਰੱਖਦੇ ਨੇ ਹਮੇਸ਼ਾ,
ਜਾਨ ਆਪਣੀ ਉਹਨਾਂ ਦੀ ਖਾਤਰ ਜੋ ਵਾਰੇ।
ਸਿੱਖੋ ਇੱਜ਼ਤ ਕਰਨੀ ਸਭ ਦੀ ਮੇਰੇ ਯਾਰੋ,
ਕੰਮ ਆ ਹੀ ਜਾਂਦੇ ਨੇ ਬੰਦੇ ਨਕਾਰੇ।
ਇਕ ਨਾ ਇਕ ਦਿਨ ਕੰਮ ਉਹ ਪੂਰਾ ਹੋ ਜਾਵੇ,
ਜਿਸ ਨੂੰ ਕਰਦੇ ਨੇ ਸ਼ੁਰੂ ਕੱਠੇ ਹੋ ਸਾਰੇ।