ਕੀੜੀ ਤੇ ਹਾਥੀ ਦੀ ਲੜਾਈ (ਕਵਿਤਾ)

ਬਲਜੀਤ ਸਿੰਘ ਭਲੂਰੀਆ   

Email: baljitbhaloor@gmail.com
Address:
India
ਬਲਜੀਤ ਸਿੰਘ ਭਲੂਰੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੀੜੀ ਤੇ ਹਾਥੀ ਦੀ ਐ , ਹੁੰਦੀ ਪਈ ਲੜਾਈ |

ਐਸੇ ਅਜ਼ਬ ਨਜ਼ ਾਰੇ ਨੂੰ, ਸਭ ਦੁਨੀਆਂ ਵੇਖਣ ਆਈ।

ਸਭ ਤੋਂ ਪਹਿ ਲਾਂ ਲੂੰ ਬੜ ਆਇਆ , ਹਾਥੀ ਨੂੰ ਸਮਝਾਵੇ |

ਚੁਸਤੀ ਜ਼ੋਰ ਚਲਾਕੀ ਲਾਲਚ , ਹੁੰਦੇ ਜੰਗ ਦੇ ਪਾਵੇ |

ਸਨੇ ਇਹ ਹਥਿ ਆਰ ਚਲਾਏ , ਉਸਨੇ ਫ਼ਤਿ ਹ ਐ ਪਾਈ | ਕੀੜੀ ………

ਥੋਡੇ ਮੂਹਰੇ ਮਹਾਰਾਜ ਜੀ , ਕੀੜੀ ਦੀ ਕੀ ਹਸਤੀ |

ਬਾਂਦਰ ਆਇਆ ਮਾਰ ਟਪੂਸੀ , ਕਰਦਾ ਫ਼ਿ ਰਦਾ ਮਸਤੀ |

ਓ ਦਾਸ ਨੂੰ ਕੋਈ ਡਿ ਊਟੀ , ਵੇਖਿ ਓ ਫਿ ਰ ਚਤੁਰਾਈ | ਕੀੜੀ ………

ਗਧਾ ਜੀ ਕਹਿ ੰਦੇ ਹਿ ਣਕ ਹਿ ਣਕਕੇ , ਐਸਾ ਰੌਲਾ ਪਾਊਂ |

ਸੇ ਦੇ ਪੱਲੇ ਕੁੱਝ ਨ ਪੈਣਾ , ਐਸੀ ਧੂੜ ਉਡਾਊਂ |

ਮਾਰ ਟੀਟਣੇ ਕੀੜੀ ਦੀ ਮੈਂ , ਕਰ ਦੇਊਂ ਗਾ ਤਬਾਈ | ਕੀੜੀ ………

ਹਵਾ ਦੇ ਅੰਦਰ ਤਾਰੀਆਂ ਲਾਵਾਂ , ਮੈਂ ਗਿ ਰਝਾਂ ਦੀ ਰਾਣੀ |

ਹੜਾ ਥੋਡੀ ਵਾਅ ਵੱਲ ਤੱਕੇ , ਉਸਦੀ ਖ਼ਤਮ ਕਹਾਣੀ |

ਚੂੰਡ ਚੂੰਡ ਕੇ ਖਾ ਜਊਂ ਬੱਚੇ , ਮੈਂ ਬਿ ੱਲੀਆਂ ਦੀ ਤਾਈ | ਕੀੜੀ ……..

ਸਾਰੇ ਜੀ-ਹਜ਼ੂਰੀਏ ਆਏ , ਖੜ੍ਹਗੇ ਲਾਈਨ ਬਣਾਕੇ |

ਥੋਡੇ ਰਾਜ ਚੋਂ ਕੀੜੀ ਦੀ ਹੁਣ , ਰਹਾਂਗੇ ਖੁੱਡ ਮਿ ਟਾਕੇ |

ੱਧਰੇ ਵੀ ਤੁਸੀਂ ਪੈਰ ਟਿ ਕਾਓਂ , ਪੱਧਰ ਹੋ ਜਾਏ ਖਾਈ | ਕੀੜੀ …….

ਇੱਕ ਪਾਸੇ ਸਭ ਜੰਗਲੀ ਲਾਣਾ, ਦੂਜੇ ਪਾਸੇ ਕੀੜੀ।

ਹੜਾ ਆਵੇ ਏਹੀ ਆਖੇ, ਰਹਿ ਣ ਨਾ ਦੇਣੀ ਕੀੜੀ।

ਝੂਠਾਂ ਦੇ ਸਭ ਨਾਂਨਿ ਆਂ ਰਲਕੇ, ਝੂਠ ਦੀ ਅੱਗ ਮਚਾਈ। ਕੀੜੀ …….

ਕੀੜੀ ਡਰਕੇ ਖੁੱਡ ਚ੍ਹ ਵੜ੍ਹਗੀ , ਬੱਚਿ ਆਂ ਨੂੰ ਗਲ੍ਹ ਲਾਵੇ |

ਸਾਡਾ ਕੋਈ ਹਮਦਰਦੀ ਏਥੇ , ਕਿ ੱਧਰੇ ਨਜ਼ਰ ਨ ਆਵੇ |

ਤਕੜੇ ਅੱਗੇ ਮਾੜੇ ਦੀ ਕਿ ੰਝ , ਹੁੰਦੀ ਪਈ ਰੁਲਾਈ | ਕੀੜੀ……..

ਏਨੇ ਨੂੰ ਇੱਕ ਚਿ ੜੀਆ ਚੁੰਝ ਚ੍ਹ , ਭਰਕੇ ਨੀਰ ਲਿ ਆਈ |

ਬੇਸੁੱਧ ਪਈ ਕੀੜੀ ਦੇ ਮੂੰਹ ਵਿ ੱਚ , ਬੂੰਦ ਪਾਣੀ ਦੀ ਪਾਈ |

ਚੁੱਕਕੇ ਉਸ ਨੂੰ ਹੌਂਸਲਾ ਦਿ ੱਤਾ , ਫ਼ਿ ਰ ਸੀ ਗਲ਼ ਨਾਲ ਲਾਈ | ਕੀੜੀ …….

ਘੁੱਗੀਆਂ ਤੇ ਕੋਇਲਾਂ ਨੇ ਆ ਕੇ , ਗੀਤ ਪਿ ਆਰ ਦਾ ਗਾਇਆ |

ਜੁਗਨੂੰ ਤੇ ਤਿ ੱਤਲੀ ਨੇ ਆ ਕੇ , ਨ੍ਹੇਰੇ ਨੂੰ ਰੁਸ਼ਨਾਇਆ |

ਸਾਡਾ ਜੀਣ ਦਾ ਹੱਕ ਧਰਤੀ ਤੇ, ਕਿ ੰਜ ਦੂਜੇ ਜਾਣ ਮਿ ਟਾਈ | ਕੀੜੀ……..

ਆਰ ਹੌਂਸਲੇ ਹਮਦਰਦੀ ਦੇ , ਵੇਖੋ ਰੰਗ ਨਿ ਆਰੇ |

ਜੰਗ ਮੈਦਾਨੇ ਕੀੜੀ ਆ ਕੇ , ਹਾਥੀ ਨੂੰ ਲਲਕਾਰੇ |

ਹੱਕ ਸੱਚ ਦੇ ਏਕੇ ਆਖ਼ਰ , ਝੂਠ ਦੀ ਪਿ ੱਠ ਲੁਆਈ | ਕੀੜੀ ……..

ਦੂਜੇ ਦੇ ਹੱਕਾਂ ਤੇ ਜਦ ਕੋਈ , ਜ਼ਬਰੀ ਛਾਪਾ ਮਾਰੇ |

ਬਲਜੀਤ ਭਲੂਰੀਆ ਇੰਝ ਹੀ ਪੈਂਦੇ , ਕਰਨੇ ਹੱਥ ਕਰਾਰੇ |

ਏਸ ਧਰਤ ਤੇ ਸਭ ਦਾ ਹੱਕ ਐ , ਸਭ ਨੂੰ ਮਿ ਲੇ ਰਸਾਈ | ਕੀੜੀ ……..