ਰਾਵਣ (ਕਵਿਤਾ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਾਵਣ ਲੰਕਾ ਦਾ ਸ਼ਕਤੀਸ਼ਾਲੀ ਰਾਜਾ ਸੀ।
ਉਹ ਬੁੱਧੀਮਾਨ ਤੇ ਚਾਰ ਵੇਦਾਂ ਦਾ ਗਿਆਤਾ ਸੀ।
ਉਸ ਦੀ ਭੈਣ ਦਾ ਨੱਕ ਲਛਮਣ ਨੇ ਵੱਢ ਦਿੱਤਾ ਸੀ।
ਇਸੇ ਕਰਕੇ ਉਸ ਨੇ ਸੀਤਾ ਨੂੰ ਅਗਵਾ ਕੀਤਾ ਸੀ।
ਉਸ ਨੇ ਦਸ ਮਹੀਨੇ ਸੀਤਾ ਨੂੰ ਆਪਣੀ ਕੈਦ ’ਚ ਰੱਖਿਆ ਸੀ।
ਪਰ ਉਸ ਦੀ ਇੱਜ਼ਤ ਵੱਲ ਅੱਖ ਚੁੱਕ ਕੇ ਨਹੀਂ ਤੱਕਿਆ ਸੀ।
ਉਸ ਨੇ ਬੜੀ ਬਹਾਦਰੀ ਨਾਲ ਰਾਮ ਨਾਲ ਯੁੱਧ ਕੀਤਾ ਸੀ।
ਯੁੱਧ ਵਿੱਚ ਸਾਰਿਆਂ ਨੇ ਉਸ ਦਾ ਸਾਥ ਦਿੱਤਾ ਸੀ।
ਉਸ ਦੇ ਇਕ ਭਾਈ ਭਵੀਸ਼ਣ ਨੇ ਉਸ ਦਾ ਸਾਥ ਛੱਡਿਆ ਸੀ।
ਉਸ ਦੇ ਰਾਹੀਂ ਹੀ ਰਾਮ ਨੇ ਉਸ ਨੂੰ ਜਾਨੋਂ ਮਾਰਿਆ ਸੀ।
ਕਿੰਨੇ ਸਾਲਾਂ ਤੋਂ ਲੋਕ ਉਸ ਦਾ ਪੁਤਲਾ ਬਣਾ ਰਹੇ ਨੇ।
ਉਸ ’ਚ ਪਟਾਕੇ ਤੇ ਆਤਿਸ਼ਬਾਜ਼ੀਆਂ ਰੱਖ ਅੱਗ ਲਾ ਰਹੇ ਨੇ।
ਜਾਣ ਬੁਝ ਕੇ ਉਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਨੇ।
ਬੱਚਿਆਂ, ਬੀਮਾਰਾਂ ਤੇ ਬਜ਼ੁਰਗਾਂ ਦਾ ਜੀਣਾ ਮੁਹਾਲ ਕਰ ਰਹੇ ਨੇ।
ਹਰ ਸਾਲ ਪਿੱਛੋਂ ਉਹ ਮੁੜ ਜਿਉਂਦਾ ਹੋ ਜਾਂਦਾ ਹੈ।
ਤੇ ਪੁਤਲਾ ਸਾੜਨ ਵਾਲਿਆਂ ਨੂੰ ਇਹ ਸੁਨੇਹਾ ਦੇ ਜਾਂਦਾ ਹੈ :

 

ਜੇ ਕਰ ਤੁਸੀਂ ਜਿਉਂਦੇ ਹੈ ਰਹਿਣਾ ਸੰਸਾਰ ਅੰਦਰ,
ਸਾਹ ਲਈ ਛੱਡ ਦਿਓ ਸ਼ੁੱਧ ਹਵਾ ਸੰਸਾਰ ਅੰਦਰ।