ਖ਼ਬਰਸਾਰ

  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਦੀ ਮਾਸਿਕ ਮਿਲਣੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਦੀ ਮਾਸਿਕ ਮਿਲਣੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    'ਸਰਘੀ ਦਾ ਸੁਰਜ' ਅਤੇ 'ਮੋਹ ਦੀਆਂ ਤੰਦਾਂ' ਦਾ ਲੋਕ ਅਰਪਣ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਨੇ ਪਿਤਾ ਦਿਵਸ ਮਨਾਇਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਨਵੀਂ ਚੁਣੀ ਕਮੇਟੀ ਨੇ ਨਵੇਂ ਸਾਲ ਲਈ ਵਿਲੱਖਣ ਪ੍ਰੋਗਰਾਮ ਉਲੀਕੇ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਐਸੋਸੀਏਸ਼ਨ ਨੇ ਵਿਸ਼ੇਸ਼ ਸੈਮੀਨਾਰ ਕਰਵਾਇਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਸਮਾਗਮ- 'ਲੋਕ ਕੀ ਕਹਿਣਗੇ' ਬੇਹੱਦ ਸਫਲ ਰਿਹਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਨੇ ਲੋਹੜੀ ਅਤੇ ਨਵਾਂ ਸਾਲ ਮਨਾਇਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਔਰਤ ਦੀ ਸਮਾਜਕ ਹਾਲਤ ਤੇ ਵਿਚਾਰਾਂ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    'ਪਿਤਾ ਦਿਵਸ' ਮਨਾ ਕੇ ਨਵੀਂ ਪਿਰਤ ਪਾਈ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਮਾਸਿਕ ਇਕੱਤਰਤਾ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜ਼ੂਮ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਨਵੇਂ ਸਾਲ ਦੀ ਜ਼ੂਮ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਐਸੋਸੀਏਸ਼ਨ ਦੀ ਮੀਟਿੰਗ ਮਾਂ ਬੋਲੀ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ ਔਰਤ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੁਸਾਇਟੀ ਵਲੋਂ ਔਰਤ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਕਵੀ ਦਰਬਾਰ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੁਸਾਇਟੀ ਵਲੋਂ ਕੌਮਾਂਤਰੀ ਕਵੀ ਦਰਬਾਰ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਗੁਰਦੀਸ਼ ਕੌਰ ਗਰੇਵਾਲ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੌਮਾਂਤਰੀ ਕਵੀ ਦਰਬਾਰ ਕਰਾਏ ਗਏ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਗੁਰਪੁਰਬ ਨੂੰ ਸਮਰਪਿਤ ਕੌਮਾਂਤਰੀ ਕਵੀ ਕਰਵਾਇਆ ਗਿਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਮਾਸਿਕ ਇਕੱਤਰਤਾ ਮਾਂ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਦੋ ਕਿਤਾਬਾਂ ਦਾ ਲੋਕ ਅਰਪਣ ਅਤੇ ਵਿਚਾਰ ਵਟਾਂਦਰਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸ਼ਹਾਦਤਾਂ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਇਹ ਮਹੀਨਾਵਾਰ ਮੀਟਿੰਗਾਂ ਵੀ ਸਾਡਾ ਪ੍ਰੇਮ ਦਿਵਸ ਹੀ ਹਨ - ਗੁਰਦੀਸ਼ ਕੌਰ ਗਰੇਵਾਲ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਹੋਈ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਗੁਰਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਐਸੋਸੀਏਸ਼ਨ ਦੀ ਮੀਟਿੰਗ ਪੋਹ ਮਹੀਨੇ ਦੀਆਂ ਸ਼ਹਾਦਤਾਂ ਅਤੇ ਕ੍ਰਿਸਮਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ 2026 ਦੀ ਪਲੇਠੀ ਮੀਟਿੰਗ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    'ਲੋਕ ਕੀ ਕਹਿਣਗੇ' ਸਮਾਗਮ ਯਾਦਗਾਰੀ ਹੋ ਨਿਬੜਿਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੌਣ ਕਹੇ ਮਾਂ ਮਰ ਜਾਂਦੀ ਏ..... / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ, ਜੂਨ ਮਹੀਨੇ ਦੀਆਂ ਸ਼ਹਾਦਤਾਂ ਅਤੇ ਪਿਤਾ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  • ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ, ਜੂਨ ਮਹੀਨੇ ਦੀਆਂ ਸ਼ਹਾਦਤਾਂ ਅਤੇ ਪਿਤਾ ਦਿਵਸ ਨੂੰ ਸਮਰਪਿਤ ਰਹੀ (ਖ਼ਬਰਸਾਰ)


    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਹੋਈ।ਮੀਟਿੰਗ ਦਾ ਆਗਾਜ਼ ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਭੈਣਾਂ ਦਾ ਸਵਾਗਤ ਕਰਦਿਆਂ ਕੀਤਾ। ਇਹ ਮੀਟਿੰਗ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੀ ਇਸ ਤੋਂ ਇਲਾਵਾ ਫਾਦਰਜ਼ ਡੇਅ ਅਤੇ ਜੂਨ 1984 ਦੇ ਲਹੂ ਭਿੱਜੇ ਇਤਿਹਾਸ ਦੀ ਚਰਚਾ ਵੀ ਹੋਈ।

    ਸਭਾ ਦੇ ਕੋਆਰਡੀਨੇਟਰ ਸ੍ਰੀ ਮਤੀ ਗੁਰਚਰਨ ਕੌਰ ਥਿੰਦ ਜੀ ਨੇ ਚਾਰ ਜੂਨ 1984 ਦੀ ਆਪ ਬੀਤੀ ਘਟਨਾ ਸੁਣਾਈ। ਜ਼ਿੰਦਗੀ ਵਿੱਚ ਪਿਤਾ ਵਲੋਂ ਸੁਚਾਰੂ ਸੇਧ ਦੇਣ ਦੀ ਗੱਲ ਕੀਤੀ। ਟੈਕਨਾਲੋਜੀ ਦੇ ਜ਼ਮਾਨੇ ਵਿੱਚ ਭੈਣਾਂ ਨੂੰ ਕੰਪਿਊਟਰ ਸਿੱਖਣ ਲਈ ਉਤਸ਼ਾਹਿਤ ਕੀਤਾ, ਅਤੇ ਚਾਹਵਾਨ ਭੈਣਾਂ ਦੇ ਨਾਂ ਵੀ ਲਿਖੇ। ਉਨ੍ਹਾਂ ਨੇ 19 ਜੁਲਾਈ ਨੂੰ ਸਭਾ ਦੇ ਟਰਿੱਪ ਦੀ ਸੂਚਨਾ ਵੀ ਦਿੱਤੀ।  


    ਸਭਾ ਵਿਚ ਨਵੀਆਂ ਆਈਆਂ ਭੈਣਾਂ, ਕੁਲਦੀਪ ਕੌਰ, ਸਿਮਰ ਕੌਰ, ਗੁਰਜੀਤ ਕੌਰ, ਸ਼ਲਿੰਦਰ ਕੌਰ ਸ਼ੈਲੀ ਅਤੇ ਮੌਨਿਕਾ ਜੀ ਨੇ ਆਪਣੀ ਜਾਣ ਪਹਿਚਾਣ ਕਰਵਾਈ ਅਤੇ ਸਾਰੀਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਗੁਰਜੀਤ ਕੌਰ ਬੈਦਵਾਣ, ਜਸਮਿੰਦਰ ਕੌਰ ਬਰਾੜ, ਬਲਬੀਰ ਹਜੂਰੀਆਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਕਵਿਤਾਵਾਂ ਸੁਣਾਈਆਂ। ਅਮਰਜੀਤ ਕੌਰ ਗਰੇਵਾਲ ਅਤੇ ਭਗਵੰਤ ਕੌਰ ਜੀ ਨੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਕਵੀਸ਼ਰੀ  ਪੂਰੇ ਜੋਸ਼ ਨਾਲ ਗਾਈ।

    ਭੈਣ ਨਛੱਤਰ ਕੌਰ ਨੇ ਹੱਡੀਂ ਹੰਢਾਏ 84 ਦੇ ਦਹਾਕੇ ਦਾ ਰੋ ਰੋ ਕੇ ਹਾਲ ਸੁਣਾਇਆ। ਕਿਵੇਂ ਉਸ ਦੇ ਪਤੀ ਨੂੰ ਅਣਮਨੁੱਖੀ ਤਸ਼ੱਦਦ ਦਿੱਤੇ। ਸਿਰ ਵਿੱਚ ਗਰਮ ਗਰਮ ਪਾਣੀ ਪਾਇਆ। ਪ੍ਰੈਗਨੈਂਸੀ ਦੀ ਹਾਲਤ ਵਿੱਚ ਉਸ ਤੇ ਵੀ ਜ਼ੁਲਮ ਹੋਇਆ।ਸਭ ਤੋਂ ਨੇੜਲੇ ਰਿਸ਼ਤੇਦਾਰ ਵੀ ਸਾਥ ਛੱਡ ਗਏ। 

    ਰਾਜਿੰਦਰ ਕੌਰ ਚੋਹਕਾ ਜੀ ਨੇ ਫਾਦਰ ਡੇਅ ਦਾ ਇਤਿਹਾਸ ਦੱਸਿਆ ਅਤੇ ਪਿਤਾ ਨੂੰ ਸਮਰਪਿਤ ਇਕ ਕਵਿਤਾ ਵੀ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਜੀ ਨੇ ਪਿਤਾ ਦੀ ਯਾਦ ਨੂੰ ਸਮਰਪਿਤ ਆਪਣੀ ਲਿਖੀ ਕਵਿਤਾ ਤਰੰਨਮ ਨਾਲ ਸੁਣਾਈ। ਸਰਬਜੀਤ ਕੌਰ ਉੱਪਲ, ਸੁਰਿੰਦਰ ਕੌਰ ਸੰਧੂ, ਸੁਖਵਿੰਦਰ ਕੌਰ ਬਾਠ, ਬਲਵਿੰਦਰ ਕੌਰ ਜੱਸਲ, ਅਮਰਜੀਤ ਕੌਰ ਵਿਰਦੀ ਅਤੇ ਚਰਨਜੀਤ ਕੌਰ, ਸਾਰੀਆਂ ਭੈਣਾਂ ਨੇ ਪਿਤਾ ਦੀ ਯਾਦ ਵਿੱਚ ਕਵਿਤਾਵਾਂ ਸੁਣਾਈਆਂ। ਜੁਗਿੰਦਰ ਪੁਰਬਾ ਮਾਂ ਦੀ ਗੱਲ ਕਰਦਿਆਂ ਭਾਵਕ ਹੋ ਗਏ। ਹਰਬੰਸ ਕੌਰ ਪੇਲੀਆ ਨੇ ਟੱਪੇ ਅਤੇ ਕੁਲਵੰਤ ਕੌਰ ਗਿੱਲ ਅਤੇ ਹਰਜੀਤ ਕੌਰ ਜੌਹਲ ਨੇ ਲੋਕ ਗੀਤ ਗਾਏ ਕੁਲਦੀਪ ਕੌਰ ਘਟੌੜਾ ਨੇ ਆਪਣੀ ਲਿਖੀ ਰਚਨਾ ਵਿੱਚੋਂ ਸਵਾਲ ਪੁਛਿਆ ਅਤੇ ਜਵਾਬ ਦੇਣ ਵਾਲੀ ਚਰਨਜੀਤ ਕੌਰ ਨੂੰ ਗਿਫ਼ਟ ਵੀ ਦਿੱਤਾ। 

     ਅਖੀਰ ਵਿੱਚ ਡਾ. ਅਮਨਦੀਪ ਕੌਰ ਵੀ ਭੈਣਾਂ ਲਈ ਮਿਠਾਈ ਲੈ ਕੇ ਉਚੇਚੇ ਤੌਰ ਤੇ ਹਾਜ਼ਰ ਹੋਏ। ਸੁਖਬੀਰ ਸਿੰਘ ਗਰੇਵਾਲ ਨੇ 12 ਜੁਲਾਈ ਨੂੰ ਯੰਗਸਤਾਨ ਨਾਲ ਖੇਡਾਂ ਵਿੱਚ ਭਾਗ ਲੈਣ ਲਈ, ਸੀਨੀਅਰ ਭੈਣਾਂ ਨੂੰ ਸੱਦਾ ਦਿੱਤਾ। ਅੰਤ ਤੇ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ। 


    ਗੁਰਨਾਮ ਕੌਰ ਸਕੱਤਰ