ਅੰਦੋਲਨ (ਕਵਿਤਾ)

ਬਲਜੀਤ ਸਿੰਘ ਭਲੂਰੀਆ   

Email: baljitbhaloor@gmail.com
Address:
India
ਬਲਜੀਤ ਸਿੰਘ ਭਲੂਰੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


           

                                    

ੳ ਅ ਜ਼ਿੰਦਗੀ ਵਾਲਾ ਸਿੱਖਾ ਤਾ ਘੋਲ਼ਾਂ ਨੇ ।

ਬੱਚਾ ਬੁੱਢਾ ਸਭ ਨੂੰ ਪੜ੍ਹਨੇ ਪਾ ਤਾ ਘੋਲ਼ਾਂ ਨੇ ।


ਜਾਤ ਪਾਤ ਤੇ ਧਰਮ ਦੀਆਂ ਜੋ ਵੰਡੀਆਂ ਪਾਉਂਦੇ ਸੀ ।

ਵੋਟਾਂ ਦੇ ਲਈ ਇੱਕ ਦੂਜੇ ਦੇ ਨਾਲ ਲੜਾਉਂਦੇ ਸੀ ।

ਕੌਣ ਨੇ ਸਾਡੇ ਸਾਂਝੇ ਦੁਸ਼ਮਣ ਇਹ ਸਮਝਾ ਤਾ ਘੋਲ਼ਾਂ ਨੇ ।

                                                     ੳ ਅ …..


ਸੱਥਾਂ ਦੇ ਵਿੱਚ ਗੱਲਾਂ ਚੱਲੀਆਂ ਕਿਰਤ ਬਚਾਉਣ ਦੀਆਂ ।

ਬੇਬੇ ਕਰੇ ਤਿਆਰੀ ਘੋਲ ਚ੍ਹ ਚਾਲ੍ਹੇ ਪਾਉਂਣ ਦੀਆਂ ।

ਚੇਤਨਤਾ ਦਾ ਐਸਾ ਜਾਗ ਲਗਾ ਤਾ ਘੋਲ਼ਾਂ ਨੇ ।

                                                    ੳ ਅ …..


ਭਾਊ ਤਾਊ ਜੱਫੀਆਂ ਪਾ ਕੇ ਨਾਹਰੇ ਮਾਰ ਰਹੇ ।

ਭਾਈਚਾਰਿਕ ਸਾਂਝ ਦੇ ਵੇਖੋ ਉੱਸਰ ਮੀਨਾਰ ਰਹੇ ।

ਸਾਂਝੀਵਾਲਤਾ ਵਾਲਾ ਜਾਮ ਪਿਆ ਤਾ ਘੋਲ਼ਾਂ ਨੇ ।

                                                    ੳ ਅ .….


ਪੂਰਬ ਪੱਛਮ ਉੱਤਰ ਦੱਖਣ ਕੱਠੇ ਹੋਏ ਨੇ ।

ਮਣਕੇ ਕਿਰਤੀ ਤੇ ਕਿਰਸਾਨੀ ਏਕੇ ਵਿੱਚ ਪਰੋਏ ਨੇ ।

ਹੱਕ ਲੈਣ ਦਾ ਸਿੱਧਾ ਰਾਹ ਦਿੱਖਲਾ ਤਾ ਘੋਲਾਂ ਨੇ ।

                                                    ੳ ਅ…..


ਮਾਂ ਭਾਗੋ ਦੀ ਬੇਟੀ ਘੱਤ ਵਹੀਰਾਂ ਆ ਗਈ ਐ ।

ਜੰਗ ਮੈਦਾਨੇ ਅੰਦਰ ਨਵੀਆਂ ਲੀਹਾਂ ਪਾ ਗਈ ਐ ।

ਜੋਸ਼ ਜਵਾਨੀ ਅੰਦਰ ਫੇਰ ਜਗਾ ਤਾ ਘੋਲ਼ਾਂ ਨੇ ।

                                                    ੳ ਅ….


ਨਵੇਂ ਤਰੀਕੇ ਦੇ ਨਾਲ ਸੋਚਣ ਲਾ ਤਾ ਲੋਕਾਂ ਨੂੰ ।

ਹੱਕ ਸੱਚ ਲਈ ਲੜ੍ਹਨ ਦਾ ਰਾਹ ਵਿਖਾ ਤਾ ਲੋਕਾਂ ਨੂੰ ।

ਬਲਜੀਤ ਭਲੂਰੀਏ ਨੂੰ ਵੀ ਨਸ਼ਾ ਝੜਾ ਤਾ ਘੋਲ਼ਾਂ ਨੇ ।

                                                    ੳ ਅ….